ਘੁੰਮਣ ਗਏ ਪੰਜ ਦੋਸਤਾਂ ਨਾਲ ਵਾਪਰਿਆ ਰੂਹ ਕੰਬਾਊ ਹਾਦਸਾ, ਡੂੰਘੀ ਖੱਡ 'ਚ ਡਿੱਗੀ ਕਾਰ, ਮੌਤ

By : GAGANDEEP

Published : Apr 13, 2023, 10:18 am IST
Updated : Apr 13, 2023, 12:08 pm IST
SHARE ARTICLE
photo
photo

ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ

 

ਕਾਠਮੰਡੂ: ਨੇਪਾਲ ਦੇ ਕਾਠਮੰਡੂ ਵਿੱਚ ਸਮਸਤੀਪੁਰ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ। ਇਹ ਪੰਜੇ ਮੰਗਲਵਾਰ ਨੂੰ ਸਮਸਤੀਪੁਰ ਤੋਂ ਕਾਰ ਰਾਹੀਂ ਕਾਠਮੰਡੂ ਜਾ ਰਹੇ ਸਨ। ਗੱਡੀ ਬੇਕਾਬੂ ਹੋ ਕੇ ਨੇਪਾਲ ਦੇ ਬਾਰਦੀਵਾਸ-ਕਾਠਮੰਡੂ ਬੀਪੀ ਹਾਈਵੇ 'ਤੇ 500 ਫੁੱਟ ਖੱਡ 'ਚ ਜਾ ਡਿੱਗੀ। ਹਾਦਸੇ 'ਚ 4 ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੰਜਵੇਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਅੱਜ ਸਾਰਿਆਂ ਦੀਆਂ ਲਾਸ਼ਾਂ ਨੂੰ ਘਰ ਲਿਆਂਦਾ ਜਾਵੇਗਾ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਹ ਵੀ ਪੜ੍ਹੋ: ਮਗਰਮੱਛ ਦੇ ਜਬਾੜੇ 'ਚ ਸੀ ਪਤੀ ਦੀ ਲੱਤ, ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਮਗਰਮੱਛ ਨਾਲ ਭਿੜੀ ਪਤਨੀ  

ਇਹ ਹਾਦਸਾ ਨੇਪਾਲ ਦੇ ਬਾਰਦੀਵਾਸ-ਕਾਠਮੰਡੂ ਬੀਪੀ ਹਾਈਵੇਅ 'ਤੇ ਵਾਪਰਿਆ। ਇਹ ਪੰਜੇ ਦੋਸਤ ਮੰਗਲਵਾਰ ਸ਼ਾਮ ਸਮਸਤੀਪੁਰ ਤੋਂ ਕਾਠਮੰਡੂ ਲਈ ਇੱਕੋ ਕਾਰ ਵਿੱਚ ਰਵਾਨਾ ਹੋਏ ਸਨ। ਇਸ ਦੌਰਾਨ ਰਸਤੇ ਵਿੱਚ ਕਾਰ ਬੇਕਾਬੂ ਹੋ ਕੇ ਸੜਕ ਤੋਂ ਕਰੀਬ 500 ਫੁੱਟ ਹੇਠਾਂ ਖਾਈ ਵਿੱਚ ਜਾ ਡਿੱਗੀ। ਹਾਦਸਾ ਮੰਗਲਵਾਰ ਦੇਰ ਰਾਤ ਦਾ ਦੱਸਿਆ ਜਾ ਰਿਹਾ ਹੈ ਪਰ ਪਰਿਵਾਰਕ ਮੈਂਬਰਾਂ ਨੂੰ ਇਸ ਦਾ ਪਤਾ ਬੁੱਧਵਾਰ ਦੁਪਹਿਰ ਬਾਅਦ ਲੱਗਾ।

ਇਹ ਵੀ ਪੜ੍ਹੋ: ਪੇਟ ਦੀਆਂ ਕਈ ਬੀਮਾਰੀਆਂ ਠੀਕ ਕਰਨ ’ਚ ਕਾਰਗਰ ਹੈ ਕਾਲੀ ਮਿਰਚ

ਸਾਰੇ ਦੋਸਤ ਕਲਿਆਣਪੁਰ ਅਤੇ ਵਾਰਿਸਨਗਰ ਥਾਣਾ ਖੇਤਰ ਦੇ ਰਹਿਣ ਵਾਲੇ ਸਨ। ਸਾਰੇ ਸੋਨੇ ਦਾ ਕਾਰੋਬਾਰ ਕਰਦੇ ਸਨ। ਮ੍ਰਿਤਕਾਂ ਦੀ ਪਛਾਣ ਕਲਿਆਣਪੁਰ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਫੁੱਲਹਾਰਾ ਦੇ ਰਹਿਣ ਵਾਲੇ ਮ੍ਰਿਤੁੰਜੇ ਕੁਮਾਰ ਉਰਫ ਗੱਬਰ, ਅਭਿਸ਼ੇਕ ਕੁਮਾਰ ਠਾਕੁਰ ਵਾਸੀ ਵਾਰਡ 8 ਭਗੀਰਥਪੁਰ, ਰਾਜੇਸ਼ ਕੁਮਾਰ ਸਿੰਘ, ਮੁਕੇਸ਼ ਚੌਧਰੀ ਵਾਸੀ ਵਿਕਾਸ ਨਗਰ, ਮਥੁਰਾਪੁਰ ਓਪੀ ਤੋਂ ਇਲਾਵਾ ਧਰਮਿੰਦਰ ਸੋਨੀ ਵਜੋਂ ਹੋਈ ਹੈ।

ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ 4 ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਸ ਘਟਨਾ 'ਚ ਜ਼ਖਮੀ ਹੋਏ ਧਰਮਿੰਦਰ ਸੋਨੀ ਦੀ ਬੁੱਧਵਾਰ ਦੇਰ ਸ਼ਾਮ ਇਲਾਜ ਦੌਰਾਨ ਮੌਤ ਹੋ ਗਈ। ਮਰਨ ਤੋਂ ਪਹਿਲਾਂ ਧਰਮਿੰਦਰ ਸੋਨੀ ਨੇ ਉੱਥੇ ਪੁਲਿਸ ਨੂੰ ਆਪਣੀ ਜਾਣ-ਪਛਾਣ ਕਰਵਾਈ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਸਮਸਤੀਪੁਰ ਪੁਲਸ ਨੂੰ ਦਿੱਤੀ ਗਈ।

Location: Nepal, Central, Kathmandu

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement