
ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੌਕਰੀ ਸਬੰਧਿਤ...
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆ ਦੀ ਅਰਥਵਿਵਸਥਾ ਕਮਜ਼ੋਰ ਹੋ ਗਈ ਹੈ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਬੇਰੁਜ਼ਗਾਰੀ ਦਾ ਅੰਕੜਾ ਤੇਜ਼ੀ ਨਾਲ ਵਧ ਰਿਹਾ ਹੈ। ਅਜਿਹੇ ਵਿਚ ਅਮਰੀਕਾ ਅਪਣੇ ਨਾਗਰਿਕਾਂ ਦੀ ਨੌਕਰੀ ਬਚਾਉਣ ਲਈ ਦੂਜੇ ਦੇਸ਼ਾਂ ਤੋਂ ਨੌਕਰੀ ਲਈ ਆਉਣ ਵਾਲਿਆਂ ਤੇ ਅਸਥਾਈ ਰੋਕ ਲਗਾਉਣ ਜਾ ਰਿਹਾ ਹੈ।
Donald Trump
ਮੀਡੀਆ ਰਿਪੋਰਟ ਮੁਤਾਬਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੌਕਰੀ ਸਬੰਧਿਤ ਜਿਵੇਂ H-1B ਵੀਜ਼ਾ ਤੇ ਅਸਥਾਈ ਰੌਕ ਲਗਾਉਣਗੇ। ਗੌਰਤਲਬ ਹੈ ਕਿ ਭਾਰਤੀ ਆਈਟੀ ਪੇਸ਼ੇਵਰਾਂ ਲੋਕਾਂ ਵਿਚ ਪਸੰਦੀਦਾ H-1B ਵੀਜ਼ਾ ਇਕ ਗੈਰ-ਅਪ੍ਰਵਾਸੀ ਵੀਜ਼ਾ ਹੈ। ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਰੂਪ ਤੋਂ ਦੂਜੇ ਦੇਸ਼ ਦੇ ਲੋਕਾਂ ਨੂੰ ਅਸਥਾਈ ਤੌਰ ਤੇ ਖਾਸ ਸੈਗਮੈਂਟ ਵਿਚ ਨੌਕਰੀ ਤੇ ਰੱਖਣ ਦੀ ਆਗਿਆ ਮਿਲਦੀ ਹੈ।
Visa
ਫਿਲਹਾਲ ਅਮਰੀਕਾ ਵਿਚ H-1B ਵੀਜ਼ਾ ਤੇ 500,000 ਪ੍ਰਵਾਸੀ ਕਰਮਚਾਰੀ ਨੌਕਰੀ ਕਰਦੇ ਹਨ। ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ ਰਾਸ਼ਟਰਪਤੀ ਟਰੰਪ ਦੇ ਸਲਾਹਕਾਰ ਇਕ ਆਗਾਮੀ ਹੁਕਮ ਤੇ ਕੰਮ ਕਰ ਰਹੇ ਹਨ। ਸੰਭਾਵਨਾ ਹੈ ਕਿ ਇਸ ਮਹੀਨੇ ਨੌਕਰੀ ਸਬੰਧਿਤ ਕੁੱਝ ਵੀਜ਼ਾ ਤੇ ਅਸਥਾਈ ਰੋਕ ਲਗ ਸਕਦੀ ਹੈ।
Visa
ਮੰਨਿਆ ਜਾ ਰਿਹਾ ਹੈ ਕਿ ਉਚ ਕੁਸ਼ਲਤਾ ਵਾਲੇ ਕਰਮਚਾਰੀਆਂ ਲਈ H-1B ਵੀਜ਼ਾ ਅਤੇ ਸੀਜ਼ਨਲ ਪ੍ਰਵਾਸੀ ਮਜ਼ਦੂਰਾਂ ਨੂੰ ਦਿੱਤੇ ਜਾਣ ਵਾਲੇ ਵੀਜ਼ਾ H-2B ਵੀਜ਼ਾ ਤੇ ਰੋਕ ਲਗ ਸਕਦੀ ਹੈ। ਇਸ ਦੇ ਨਾਲ ਹੀ ਇਕ ਹੋਰ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਹ ਸੰਭਵ ਹੈ ਕਿ ਅਮਰੀਕਾ ਵਿਚ ਬੇਰੁਜ਼ਗਾਰੀ ਦੇ ਅੰਕੜੇ ਆਮ ਹੋਣ ਤਕ ਐਚ-1B ਵੀਜ਼ਾ ਇਕ ਸਾਲ ਲਈ ਰੋਕਿਆ ਜਾ ਸਕਦਾ ਹੈ।
visa
ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਨਾਲ ਵਿਦੇਸ਼ੀ ਜੋ ਪਹਿਲਾਂ ਹੀ ਅਮਰੀਕਾ ਵਿਚ ਕੰਮ ਕਰ ਰਹੇ ਹਨ ਪ੍ਰਭਾਵਿਤ ਨਹੀਂ ਹੋਣਗੇ। ਇਹ ਕਦਮ ਕੋਰੋਨਾ ਵਾਇਰਸ ਕਾਰਨ ਅਮਰੀਕੀਆਂ ਦੀ ਨੌਕਰੀ ਦੀ ਰੱਖਿਆ ਲਈ ਚੁੱਕਿਆ ਜਾ ਰਿਹਾ ਹੈ।
Job
ਤੁਹਾਨੂੰ ਦੱਸ ਦੇਈਏ ਕਿ ਅਮਰੀਕੀ ਕੰਪਨੀਆਂ ਆਪਣੇ ਕਰਮਚਾਰੀਆਂ ਦੇ ਰਿਕਾਰਡ ਕੱਟ ਰਹੀਆਂ ਹਨ। ਪਿਛਲੇ ਦੋ ਮਹੀਨਿਆਂ ਵਿੱਚ ਕੋਰੋਨਾ ਵਿਸ਼ਾਣੂ ਦੇ ਮਹਾਂਮਾਰੀ ਦੇ ਕਾਰਨ ਅਮਰੀਕਾ ਵਿੱਚ 30 ਮਿਲੀਅਨ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।