ਰਿਜਿਜੂ ਨੇ ਬਰਤਾਨਵੀ ਮੰਤਰੀ ਕੋਲ ਉਠਾਇਆ ਜੌਹਲ ਵਾਲਾ ਮਾਮਲਾ
Published : Jun 13, 2018, 3:54 pm IST
Updated : Jun 13, 2018, 6:16 pm IST
SHARE ARTICLE
 Kiren Rijiju, Jaggi Johal
Kiren Rijiju, Jaggi Johal

ਦੇਸ਼ ਅੰਦਰ ਸੰਘ ਨੇਤਾ ਦੀ ਹੱਤਿਆ ਦੇ ਕੇਸ ਵਿਚ ਕਾਨੂੰਨ ਦਾ ਸਾਹਮਣਾ ਕਰਨ ਦੀ ਗੱਲ ਜ਼ੋਰ ਦੇ ਕੇ ਆਖੀ...

ਨਵੀਂ ਦਿੱਲੀ, 12 ਜੂਨ- ਪੰਜਾਬ ਵਿਚ ਰਾਸ਼ਟਰੀ ਸੇਵਕ ਸੰਘ  ਭਾਵ ਆਰਐਸਐਸ ਦੇ ਨੇਤਾਵਾਂ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਦੀ ਸਾਜ਼ਿਸ਼ ਰਚਣ ਦੇ ਮੁਲਜ਼ਮ ਬਰਤਾਨਵੀ ਸ਼ਖ਼ਸ਼ ਜਗਤਾਰ ਸਿੰਘ ਜੌਹਲ ਦੀ ਅਦਾਲਤ ਵਿਚ ਚੱਲ ਰਹੀ ਸੁਣਵਾਈ ਦਾ ਮੁੱਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰਿਜਿਜੂ ਅਤੇ ਬਰਤਾਨੀਆ ਦੀ ਹਮਰੁਤਬਾ ਬੇਰੋਨੇਸ ਵਿਲਿਅਮਸ  ਨਾਲ ਮੀਟਿੰਗ ਵਿਚ ਉਠਿਆ ਸਮਝਿਆ ਜਾ ਰਿਹਾ ਹੈ।Minister of State for Home Affairs Kiran RijijuMinister of State for Home Affairs Kiren Rijiju ਇਕ ਅਧਿਕਾਰੀ ਨੇ ਅੱਜ ਦੱਸਿਆ ਕਿ ਕਲ ਇਥੇ ਇਕ ਘੰਟਾ ਚੱਲੀ ਮੁਲਾਕਾਤ ਦੌਰਾਨ ਰਿਜਿਜੂ ਨੇ ਬੇਰੋਨੇਸ ਨੂੰ ਦੱਸਿਆ ਕਿ ਜਗਤਾਰ ਸਿੰਘ ਜੌਹਲ ਨੂੰ ਜਨਵਰੀ 2016 ਤੋਂ ਅਕਤੂਬਰ 2017 ਵਿਚਕਾਰ  ਪੰਜਾਬ ਵਿਚ ਹੋਈਆਂ ਆਰਐਸਐਸ ਨੇਤਾਵਾਂ ਦੀਆਂ ਹੱਤਿਆਵਾਂ ਦੀ ਸਾਜ਼ਿਸ਼ ਵਿਚ ਸ਼ਾਮਲ ਮੰਨਿਆ ਜਾ ਰਿਹਾ ਹੈ।

jagtar singh johaljagtar singh johalਉਨ੍ਹਾਂ ਜ਼ੋਰ ਪਾ ਕੇ ਉਨ੍ਹਾਂ ਨੂੰ ਕਿਹਾ ਕਿ ਜੌਹਲ ਨੂੰ ਭਾਰਤੀ ਕਾਨੂੰਨ ਦਾ ਸਾਹਮਣਾ ਕਰਨਾ ਹੀ ਪਏਗਾ। ਉਸ ਉਪਰ ਚੱਲ ਰਹੇ ਮੁਕੱਦਮਿਆਂ ਦੇ ਨਿਪਟਾਰੇ ਤਕ ਭਾਰਤ ਅੰਦਰ ਹੀ ਅਦਾਲਤੀ ਸੁਣਵਾਈ ਦਾ ਸਾਹਮਣਾ ਹੋਵੇਗਾ। RSSRSSਜ਼ਿਕਰਯੋਗ ਹੈ ਕਿ ਐਨਆਈਏ ਜਾਂਚ ਏਜੰਸੀ ਨੇ 4 ਮਈ ਨੂੰ ਪੰਜਾਬ ਦੀ ਮੋਹਾਲੀ ਦੀ ਇਕ ਅਦਾਲਤ ਵਿਚ ਦਾÎਇਰ ਦੋਸ਼ ਪੱਤਰ ਵਿਚ ਦਾਅਵਾ ਕੀਤਾ ਸੀ ਕਿ ਜੌਹਲ ਪਿਛਲੇ ਸਾਲ ਅਕਤੂਬਰ ਵਿਚ ਆਰਐਸਐਸ  ਨੇਤਾ ਰਵਿੰਦਰ ਗੁਸਾਈਂ ਦੀ ਲੁਧਿਆਣਾ ਵਿਚ ਹੋਈ ਹੱਤਿਆ ਦੀ ਸਾਜ਼ਿਸ਼ ਲਈ ਪੈਸੇ ਮਹੱਈਆ ਕਰਾਉਣ ਵਾਲਿਆਂ ਵਿਚ ਸ਼ਾਮਲ ਸੀ। ਜੌਹਲ ਫਿਲਹਾਲ ਪੰਜਾਬ ਦੀ ਇਕ ਜੇਲ੍ਹ ਵਿਚ ਬੰਦ ਹੈ ਅਤੇ ਉਸ ਦੇ ਖ਼ਿਲਾਫ਼ ਹੋਰ ਮਾਮਲੇ ਵੀ ਸੁਣਵਾਈ ਅਧੀਨ ਹਨ।- ਏਜੰਸੀ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM
Advertisement