Hajj Pilgrimage : ਸਾਲਾਨਾ ਹੱਜ ਯਾਤਰਾ ਲਈ 15 ਲੱਖ ਤੋਂ ਵੱਧ ਵਿਦੇਸ਼ੀ ਮੁਸਲਮਾਨ ਮੱਕਾ ਪਹੁੰਚੇ
Published : Jun 13, 2024, 9:14 am IST
Updated : Jun 13, 2024, 9:25 am IST
SHARE ARTICLE
More than 15 lakh foreign Muslims reach Makkah for the annual Hajj pilgrimage
More than 15 lakh foreign Muslims reach Makkah for the annual Hajj pilgrimage

Hajj Pilgrimage : ਇਸ ਸਾਲ ਦੀ ਹੱਜ ਯਾਤਰਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਗਿਣਤੀ 2023 ਨਾਲੋਂ ਵੱਧ ਹੋਵੇਗੀ।

More than 15 lakh foreign Muslims reach  Makkah for the annual Hajj pilgrimage :  ਇਸ ਹਫ਼ਤੇ ਦੇ ਅਖ਼ੀਰ ’ਚ ਸ਼ੁਰੂ ਹੋਣ ਵਾਲੀ ਹੱਜ ਯਾਤਰਾ ਤੋਂ ਪਹਿਲਾਂ ਵੱਡੀ ਗਿਣਤੀ ’ਚ ਹੱਜ ਮੁਸਾਫ਼ਰ ਸਾਊਦੀ ਅਰਬ ਦੇ ਮੱਕਾ ਪਹੁੰਚ ਗਏ ਹਨ। ਸਾਊਦੀ ਅਧਿਕਾਰੀਆਂ ਨੇ ਦਸਿਆ ਕਿ ਮੰਗਲਵਾਰ ਤਕ 15 ਲੱਖ ਤੋਂ ਵੱਧ ਵਿਦੇਸ਼ੀ ਸ਼ਰਧਾਲੂ ਦੇਸ਼ ਪਹੁੰਚੇ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਹਵਾਈ ਜਹਾਜ਼ ਰਾਹੀਂ ਪਹੁੰਚੇ ਹਨ। 

ਇਹ ਵੀ ਪੜ੍ਹੋ: Food Recipes: ਬੱਚਿਆਂ ਲਈ ਘਰ ’ਚ ਬਣਾਉ ਗਾਜਰ ਦਾ ਕੇਕ  

ਅਧਿਕਾਰੀਆਂ ਮੁਤਾਬਕ ਸ਼ੁਕਰਵਾਰ ਤੋਂ ਅਧਿਕਾਰਤ ਤੌਰ ’ਤੇ ਸ਼ੁਰੂ ਹੋਣ ਵਾਲੇ ਹੱਜ ਲਈ ਹੋਰ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ। ਇਸ ਤੋਂ ਇਲਾਵਾ ਸਾਊਦੀ ਅਰਬ ’ਚ ਰਹਿ ਰਹੇ ਹਜ਼ਾਰਾਂ ਮੁਸਲਮਾਨ ਅਤੇ ਹੋਰ ਲੋਕ ਵੀ ਹੱਜ ’ਚ ਸ਼ਾਮਲ ਹੋਣਗੇ। 

ਇਹ ਵੀ ਪੜ੍ਹੋ: Health News: ਗਰਮੀਆਂ ਵਿਚ ਖਾਉ ਇਹ ਫੱਲ, ਹੋਣਗੇ ਕਈ ਫ਼ਾਇਦੇ  

ਸਾਊਦੀ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਸਾਲ ਦੀ ਹੱਜ ਯਾਤਰਾ ਵਿਚ ਹਿੱਸਾ ਲੈਣ ਵਾਲੇ ਲੋਕਾਂ ਦੀ ਗਿਣਤੀ 2023 ਨਾਲੋਂ ਵੱਧ ਹੋਵੇਗੀ। ਉਨ੍ਹਾਂ ਕਿਹਾ ਕਿ 2023 ’ਚ 18 ਲੱਖ ਤੋਂ ਵੱਧ ਲੋਕਾਂ ਨੇ ਹੱਜ ਕੀਤਾ, ਜਦਕਿ ਕੋਵਿਡ ਗਲੋਬਲ ਮਹਾਂਮਾਰੀ ਤੋਂ ਪਹਿਲਾਂ 2019 ’ਚ 24 ਲੱਖ ਤੋਂ ਵੱਧ ਮੁਸਲਮਾਨਾਂ ਨੇ ਹੱਜ ਕੀਤਾ ਸੀ। ਫ਼ਲਸਤੀਨੀ ਮੰਤਰਾਲੇ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ ’ਚ ਮੱਕਾ ਪਹੁੰਚੇ ਤੀਰਥ ਮੁਸਾਫ਼ਰਾਂ ’ਚ 4,200 ਫ਼ਲਸਤੀਨੀ ਵੀ ਸ਼ਾਮਲ ਹਨ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੱਕਾ ਦੀ ਵਿਸ਼ਾਲ ਮਸਜਿਦ ’ਚ ਮੰਗਲਵਾਰ ਨੂੰ ਹੱਜ ਜ਼ਾਇਰੀਨਾਂ ਦੀ ਭਾਰੀ ਭੀੜ ਮੰਗਲਵਾਰ ਨੂੰ ਦਿਸੀ ਅਤੇ ਉਨ੍ਹਾਂ ਨੇ ਕਾਬਾ ਦੇ ਆਲੇ-ਦੁਆਲੇ 7 ਵਾਰ ਘੁੰਮ ਕੇ ਰਸਮ ਪੂਰੀ ਕਰਨ ਲਈ ਪਹੁੰਚੀ। ਮੱਕਾ ਮਸਜਿਦ ਨੂੰ ਇਸਲਾਮ ਦਾ ਸੱਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਮੰਗਲਵਾਰ ਨੂੰ ਤਾਪਮਾਨ 42 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਧੁੱਪ ਤੋਂ ਖ਼ੁਦ ਨੂੰ ਬਚਾਉਣ ਲਈ ਛੱਤਰੀਆਂ ਲੈ ਕੇ ਜਾਂਦੇ ਵੇਖਿਆ ਗਿਆ।           

(For more Punjabi news apart from More than 15 lakh foreign Muslims reach Makkah for the annual Hajj pilgrimage , stay tuned to Rozana Spokesman)

    

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement