
ਅਮਰੀਕੀ ਸਮੁੰਦਰੀ ਫ਼ੌਜ ’ਚ ਅਮਰੀਕੀ ਮੂਲ ਦੀ ਲੈਫਟੀਨੈਂਟ ਮੈਡਲਿਨ ਸਵੀਗਲ ਨੇ ਪਹਿਲੀ ਗ਼ੈਰ ਗੋਰੀ ਮਹਿਲਾ
ਕਿੰਗਜ਼ਵਿਲੇ(ਅਮਰੀਕਾ), 12 ਜੁਲਾਈ : ਅਮਰੀਕੀ ਸਮੁੰਦਰੀ ਫ਼ੌਜ ’ਚ ਅਮਰੀਕੀ ਮੂਲ ਦੀ ਲੈਫਟੀਨੈਂਟ ਮੈਡਲਿਨ ਸਵੀਗਲ ਨੇ ਪਹਿਲੀ ਗ਼ੈਰ ਗੋਰੀ ਮਹਿਲਾ ਟੈਕਏਅਰ ਪਾਇਲਟ ਬਣ ਕੇ ਇਤਿਹਾਸ ਰੱਚ ਦਿਤਾ ਹੈ। ਇਹ ਪਲ ਨਾ ਸਿਰਫ਼ ਅਮਰੀਕਾ ਤੇ ਉੱਥੇ ਰਹਿਣ ਵਾਲੇ ਲੱਖਾਂ ਗ਼ੈਰ ਗੋਰੇ ਨਾਗਰਿਕਾਂ ਲਈ ਖੁਸ਼ੀ ਦਾ ਪਲ ਹੈ ਬਲਕਿ ਅਮਰੀਕੀ ਸਮੰਦੁਰੀ ਫ਼ੌਜ ਲਈ ਵੀ ਬੇਹਦ ਮਾਣ ਦਾ ਵਿਸ਼ਾ ਹੈ।
ਅਮਰੀਕੀ ਸਮੁੰਦਰੀ ਫ਼ੌਜ ਨੇ ਨੇਵਲ ਏਅਰ ਟਰੇਨਿੰਗ ਕਮਾਂਡ ਦੁਆਰਾ ਕੀਤੇ ਗਏ ਇਕ ਟਵੀਟ ’ਚ ਮੈਡਲਿਨ ਦੀ ਇਸ ਉਪਲਬਧੀ ਬਾਰੇ ਜਾਣਕਾਰੀ ਦਿਤੀ ਗਈ। ਇਸ ’ਚ ਲਿਖਿਆ ਗਿਆ ਹੈ ਕਿ ਟਰੇਨਿੰਗ ਪੂਰੀ ਕਰਨ ਤੋਂ ਬਾਅਦ ਟੈਕਏਅਰ ਉਡਾਣ ਵਾਲੀ ਪਹਿਲੀ ਸਿਆਹਫਾਮ ਮਹਿਲਾ ਪਾਇਲਟ ਬਣ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕੀ ਨੇਵੀ ਨੇ ਵੀ ਇਸ ਨੂੰ ਲੈ ਕੇ ਇਕ ਟਵੀਟ ਕੀਤਾ ਸੀ। ਨੇਵਲ ਏਅਰ ਟਰੇਨਿੰਗ ਕਮਾਂਡ ਨੇ ਅਪਣੇ ਟਵੀਟ ’ਚ ਕਿਹਾ ਹੈ ਕਿ ਫਲਾਇੰਗ ਅਫ਼ਸਰ ਮੈਡਲਿਨ ਨੇ ‘ਵਿੰਗਜ਼ ਆਫ਼ ਗੋਲਡ’ ਹਾਸਲ ਕੀਤਾ ਹੈ।
File Photo
ਅਮਰੀਕੀ ਜਲ ਸੈਨਾ ਦੀ ਏਅਰਵਿੰਗ ’ਚ ਇਹ ਪਾਉਣ ਵਾਲੀ ਉਹ ਪਹਿਲੀ ਸਿਆਹਫਾਮ ਔਰਤ ਹੈ। ਜ਼ਿਕਰਯੋਗ ਹੈ ਕਿ ਸਾਲ 1974 ’ਚ ਰੋਜ਼ਮੈਰੀ ਮਰੀਨਰ ਅਮਰੀਕਾ ਦੀ ਪਹਿਲੀ ਅਜਿਹੀ ਔਰਤ ਸੀ ਜਿਨ੍ਹਾਂ ਨੇ ਲੜਾਕੁ ਜਹਾਜ਼ ’ਚ ਉਡਾਣ ਭਰੀ ਸੀ। ਇਸ ਤੋਂ ਬਾਅਦ 45 ਸਾਲ ਬਾਅਦ ਮੈਡਲਿਨ ਨੇ ਦੁਬਾਰਾ ਇਸ ਖੇਤਰ ’ਚ ਇਤਿਹਾਸ ਰਚਿਆ ਹੈ। (ਪੀਟੀਆਈ)