
ਕੋਰੋਨਾ ਵੈਸਕੀਨ 'ਤੇ ਰੂਸ ਨੇ ਬਾਜ਼ੀ ਮਾਲ ਲਈ ਹੈ। ਰੂਸ ਦੀ ਸੇਤੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ
ਮਾਸਕੋ: ਕੋਰੋਨਾ ਵੈਸਕੀਨ 'ਤੇ ਰੂਸ ਨੇ ਬਾਜ਼ੀ ਮਾਲ ਲਈ ਹੈ। ਰੂਸ ਦੀ ਸੇਤੇਨੋਵ ਯੂਨੀਵਰਸਿਟੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੋਰੋਨਾ ਵਾਇਰਸ ਲਈ ਵੈਕਸੀਨ ਤਿਆਰ ਕਰ ਲਈ ਹੈ। ਯੂਨੀਵਰਸਿਟੀ ਦਾ ਕਹਿਣਾ ਹੈ ਕਿ ਵੈਕਸੀਨ ਦੇ ਸਾਰੇ ਪ੍ਰੀਖਣਾਂ ਨੂੰ ਸਫ਼ਲਤਾਪੂਰਕ ਮੁਕੰਮਲ ਕਰ ਲਿਆ ਗਿਆ ਹੈ।
Corona Virus Vaccine
ਜੇਕਰ ਇਹ ਦਾਅਵਾ ਸੱਚ ਨਿਕਲਿਆ ਤਾਂ ਕੋਰੋਨਾ ਵਾਇਰਸ ਦੀ ਪਹਿਲੀ ਵੈਕਸੀਨ ਹੋਵੇਗੀ। ਇਸ ਨਾਲ ਹੀ ਦੁਨੀਆਂ ਲਈ ਕੋਰੋਨਾ ਵਾਇਰਸ ਦਾ ਇਲਾਜ ਵੀ ਰੂਸ ਨੇ ਕੱਢ ਲਿਆ ਹੈ। ਹਾਲਾਂਕਿ ਅਮਰੀਕਾ ਸਮੇਤ ਦੁਨੀਆਂ ਦੇ ਤਮਾਮ ਵਿਕਸਿਤ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਨ 'ਚ ਜੁਟੇ ਹਨ।
Corona Virus Vaccine
ਕੋਈ ਤਾਂ ਟਰਾਇਲ ਦੇ ਪੱਧਰ 'ਤੇ ਅਸਫ਼ਲ ਵੀ ਹੋ ਗਏ ਪਰ ਰੂਸ ਨੇ ਪਹਿਲੀ ਵੈਕਸੀਨ ਨੂੰ ਸਫ਼ਲ ਕਰਾਰ ਦੇ ਕੇ ਬਾਜ਼ੀ ਮਾਰ ਲਈ ਹੈ। ਇੰਸਟੀਚਿਊਟ ਫ਼ਾਰ ਟਰਾਂਸਲੇਸ਼ਨਲ ਮੈਡੀਸਿਨ ਐਂਡ ਬਾਇਓਤਕਨਾਲੋਜੀ ਦੇ ਨਿਰਦੇਸ਼ਕ ਵਦਿਮ ਤਰਾਸੋਵ ਨੇ 'ਸਪੁਤਨਿਕ' ਨੂੰ ਦਸਿਆ ਕਿ ਯੂਨੀਵਰਸਿਟੀ ਨੇ 18 ਜੂਨ ਨੂੰ ਰੂਸ ਦੇ ਗੈਮਲੀ ਇੰਸਟੀਚਿਊਟ ਆਫ਼ ਐਪੀਡੈਮਿਓਲਾਜੀ ਐਂਡ ਮਾਈਕ੍ਰੋਬਾਇਓਲਾਜੀ ਵਲੋਂ ਨਿਰਮਿਤ ਟੀਕੇ ਦਾ ਪ੍ਰੀਖਣ ਸ਼ੁਰੂ ਕੀਤਾ ਸੀ।
Corona Virus Vaccine
ਤਰਾਸੋਵ ਅਨੁਸਾਰ ਸੇਚੇਨੋਵ ਯੂਨੀਵਰਸਿਟੀ ਨੇ ਕੋਰੋਨਾ ਵਾਇਰਸ ਵਿਰੁਧ ਦੁਨੀਆਂ ਦੇ ਪਹਿਲੇ ਟੀਕੇ ਦਾ ਸਵੈ ਸੇਵਕਾਂ 'ਤੇ ਸਫ਼ਲਤਾਪੂਰਵਕ ਪ੍ਰੀਖਣ ਪੂਰਾ ਕਰ ਲਿਆ ਹੈ। ਸਵੈ-ਸੇਵਕਾਂ ਦੇ ਪਹਿਲੇ ਸਮੂਹ ਨੂੰ ਬੁਧਵਾਰ ਅਤੇ ਦੂਜੇ ਨੂੰ 20 ਜੁਲਾਈ ਨੂੰ ਛੁੱਟੀ ਦੇ ਦਿਤੀ ਜਾਏਗੀ।
Corona virus vaccine
ਜਲਦ ਹੀ ਬਾਜ਼ਾਰ ਵਿਚ ਹੋਵੇਗੀ ਵੈਕਸੀਨ- ਸੇਚਨੋਵ ਯੂਨੀਵਰਸਿਟੀ ਦੇ ਨਿਰਦੇਸ਼ਕ ਅਲੇਕਜੈਂਡਰ ਲੁਕਾਸ਼ੇਵ ਨੇ ਕਿਹ ਕਿ ਅਧਿਐਨ ਦੇ ਇਸ ਪੜਾਅ ਦਾ ਉਦੇਸ਼ ਮਨੁੱਖੀ ਸਿਹਤ ਦੀ ਰਖਿਆ ਲਈ ਕੋਵਿਡ-19 ਦੇ ਵੈਕਸੀਨ ਨੂੰ ਸਫ਼ਲਤਾਪੂਰਵਕ ਤਿਆਰ ਕਰਨਾ ਸੀ।
Corona Virus Vaccine
ਲੁਕਾਸ਼ੇਵ ਨੇ ਸਪੁਤਨਿਕ ਨੂੰ ਦਸਿਆ ਕਿ ਸੁਰੱਖਿਆ ਦੇ ਲਿਹਾਜ਼ ਤੋਂ ਵੈਕਸੀਨ ਦੇ ਸਾਰੇ ਪਹਿਲੂਆਂ ਦੀ ਪੁਖ਼ਤਾ ਜਾਂਚ ਕਰ ਲਈ ਗਈ ਹੈ। ਉਨ੍ਹਾਂ ਦਸਿਆ ਕਿ ਲੋਕਾਂ ਦੀ ਸੁਰੱਖਿਆ ਲਈ ਇਹ ਜਲਦ ਬਾਜ਼ਾਰ ਵਿਚ ਉਪਲੱਬਧ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।