
ਨਫ਼ਰਤ ਫ਼ੈਲਾਉਣ ਅਤੇ ਤਣਾਅ ਭੜਕਾਉਣ ਵਾਲਿਆਂ ਖਿਲਾਫ਼ ਸਿਕੰਜਾ ਕੱਸਣ 'ਚ ਮਿਲੇਗੀ ਮਦਦ
ਲੰਡਨ : ਅਪਰਾਧਿਕ ਪਿਛੋਕੜ ਵਾਲਿਆਂ ਲਈ ਹੁਣ ਬ੍ਰਿ੍ਰਟੇਨ ਅੰਦਰ ਦਾਖ਼ਲ ਹੋਣਾ ਹੋਰ ਵੀ ਔਖਾ ਹੋਣ ਜਾ ਰਿਹਾ ਹੈ। ਇਸ ਸਬੰਧੀ ਨਵਾਂ ਕਾਨੂੰਨ ਲਾਗੂ ਹੋਣ ਜਾ ਰਿਹਾ ਹੈ। ਇਸ ਨਵੇਂ ਇਮੀਗ੍ਰੇਸ਼ਨ ਕਾਨੂੰਨ ਦੇ ਤਹਿਤ ਇਕ ਸਾਲ ਤੋਂ ਵਧੇਰੇ ਸਮੇਂ ਤਕ ਜੇਲ੍ਹ ਅੰਦਰ ਬੰਦ ਰਹਿਣ ਵਾਲੇ ਵਿਦੇਸ਼ੀ ਅਪਰਾਧੀਆਂ ਨੂੰ ਬ੍ਰਿਟੇਨ ਵਿਚ ਪਾਬੰਦੀਸ਼ੁਦਾ ਐਲਾਨ ਦਿਤਾ ਜਾਵੇਗਾ। ਇਸ ਤਹਿਤ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਵਲੋਂ ਬਾਰਡਰ ਫੋਰਸ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਲਈ ਵਾਧੂ ਸੁਰੱਖਿਆ ਉਪਾਵਾਂ ਦਾ ਐਲਾਨ ਕੀਤਾ ਜਾਵੇਗਾ।
United Kingdom
ਇਕ ਰਿਪੋਰਟ ਮੁਤਾਬਕ ਪਾਕੇਟਮਾਰੀ ਜਾਂ ਚੋਰੀ ਕਰਨ ਵਾਲੇ ਪੇਸ਼ੇਵਾਰ ਅਪਰਾਧੀਆਂ ਨੂੰ ਵੀ ਇਸੇ ਸ਼੍ਰੇਣੀ ਵਿਚ ਰੱਖਿਆ ਜਾਵੇਗਾ। ਇਸ ਬਦਲਾਅ ਦਾ ਮਤਲਬ ਇਹ ਹੈ ਕਿ ਯੂਰਪੀ ਸੰਘ ਦੇ ਅਪਰਾਧੀਆਂ ਨਾਲ ਉਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇਗਾ, ਜਿਸ ਤਰ੍ਹਾਂ ਦਾ ਫ਼ਿਲਹਾਲ ਯੂਰਪੀ ਸੰਘ ਦੇ ਦੇਸ਼ਾਂ ਦੇ ਅਪਰਾਧੀਆਂ ਨਾਲ ਕੀਤਾ ਜਾਂਦਾ ਹੈ।
United Kingdom
ਇਸ ਕਾਨੂੰਨ ਦੇ ਆਉਣ ਬਾਅਦ ਸਰਹੱਦੀ ਸੁਰੱਖਿਆ ਬਲ ਤੇ ਇਮੀਗਰੇਸ਼ਨ ਅਧਿਕਾਰੀ ਉਨ੍ਹਾਂ ਅਪਰਾਧੀਆਂ ਨੂੰ ਦੇਸ਼ ਅੰਦਰ ਦਾਖ਼ਲ ਹੋਣ ਤੋਂ ਰੋਕਣ ਦੇ ਸਮਰੱਥ ਹੋਣਗੇ, ਜੋ ਕਿਸੇ ਗੰਭੀਰ ਅਪਰਾਧ ਵਿਚ ਦੋਸ਼ੀ ਪਾਏ ਗਏ ਹੋਣਗੇ। ਇਹ ਨਵਾਂ ਅਪਰਾਧਿਕ ਨਿਯਮ ਬ੍ਰਿਟੇਨ ਵਿਚ ਦਾਖ਼ਲ ਹੋਣ ਦੇ ਇਛੁਕ ਹਰ ਉਸ ਵਿਅਕਤੀ ਨੂੰ ਪ੍ਰਭਾਵਿਤ ਕਰੇਗਾ, ਜੋ ਜਨਤਾ ਲਈ ਖ਼ਤਰਾ ਹੋ ਸਕਦਾ ਹੈ। ਇਸ ਕਾਨੂੰਨੀ ਧਾਰਾ ਦੀ ਮਦਦ ਨਾਲ ਹੁਣ ਮੰਤਰੀ ਨਫ਼ਰਤ ਫ਼ੈਲਾਉਣ ਵਾਲੇ ਜਾਂ ਦਹਿਸ਼ਤਗਰਦਾਂ ਜਾਂ ਤਣਾਅ ਭੜਕਾਉਣ ਦੀ ਯੋਜਨਾ ਨਾਲ ਦੇਸ਼ ਅੰਦਰ ਵੱਸਣ ਦੀ ਉਮੀਦ ਕਰ ਰਹੇ ਹੋਰ ਲੋਕਾਂ ਨੂੰ ਫੜਨ ਦੀ ਆਗਿਆ ਦੇ ਸਕਦੇ ਹਨ।
United Kingdom
ਇਸ ਕਾਰਵਾਈ ਨਵੇਂ ਇਮੀਗ੍ਰੇਸ਼ਨ ਨਿਯਮਾਂ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਪਹਿਲੀ ਜਨਵਰੀ ਤੋਂ ਬਦਲਿਆ ਜਾਵੇਗਾ। ਇਸ ਕਾਨੂੰਨ ਨੂੰ ਬ੍ਰਿਟੇਨ 'ਚ ਦਾਖ਼ਲ ਹੋਣ ਵਾਲੇ ਘੱਟ-ਪੇਸ਼ੇਵਰ ਪਰਵਾਸੀਆਂ ਦੀ ਗਿਣਤੀ ਘਟਾਉਣ ਦੇ ਮਕਸਦ ਨਾਲ ਹੀ ਡਿਜ਼ਾਇਨ ਕੀਤਾ ਗਿਆ ਹੈ।
United Kingdom
ਇਸ ਕਾਨੂੰਨ ਦੇ ਲਾਗੂ ਹੋਣ ਬਾਅਦ ਉੱਚ-ਪੇਸ਼ੇਵਰ ਮਜ਼ਦੂਰਾਂ ਨੂੰ ਲਾਭ ਮਿਲੇਗਾ। ਇਸ ਤਰ੍ਹਾਂ ਉਨ੍ਹਾਂ ਲਈ ਯੂਕੇ ਦਾ ਵੀਜ਼ਾ ਹਾਸਲ ਕਰਨ ਦੇ ਮੌਕੇ ਵੱਧ ਜਾਣਗੇ। ਇਹ ਇਕ ਅੰਕ ਪ੍ਰਣਾਲੀ ਵਿਵਸਥਾ ਹੋਵੇਗੀ, ਇਸ ਲਈ ਜੋ ਲੋਕ ਬ੍ਰਿਟੇਨ ਰਹਿਣਾ ਤੇ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਵੀਜ਼ਾ ਅਪਲਾਈ ਕਰਨ ਲਈ 70 ਅੰਕ ਹਾਸਲ ਕਰਨ ਦੀ ਲੋੜ ਹੋਵੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।