ਹੜ੍ਹ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ : ਖੋਲ੍ਹੇ ਸੁਲੇਮਾਨਕੀ ਹੈੱਡਵਰਕਸ ਦੇ ਗੇਟ

By : KOMALJEET

Published : Jul 13, 2023, 2:04 pm IST
Updated : Jul 13, 2023, 2:04 pm IST
SHARE ARTICLE
Sulemanki Headworks (file photo)
Sulemanki Headworks (file photo)

ਇਹ ਫਲੱਡ ਗੇਟ ਬੰਦ ਹੋਣ ਨਾਲ  ਵਿਗੜ ਸਕਦੇ ਸਨ ਪੰਜਾਬ ਦੇ ਹਾਲਾਤ

ਚੰਡੀਗੜ੍ਹ : ਭਾਰਤ 'ਚ ਹੜ੍ਹ ਦੀ ਸਥਿਤੀ ਦਰਮਿਆਨ ਪਾਕਿਸਤਾਨ ਨੇ ਦੋਸਤੀ ਦਾ ਹੱਥ ਵਧਾਇਆ ਹੈ। ਜਿਹੜਾ ਦੇਸ਼ ਪੰਜਾਬ ਵਿਚ ਹੜ੍ਹਾਂ ਦੀ ਸਥਿਤੀ ਵਿਚ ਅਪਣੇ ਹੈੱਡਵਰਕਸ ਅਤੇ ਡੈਮਾਂ ਦੇ ਗੇਟ ਬੰਦ ਕਰ ਦਿੰਦਾ ਸੀ, ਉਸ ਨੇ ਇਸ ਸਾਲ ਸੁਲੇਮਾਨਕੀ ਹੈੱਡਵਰਕਸ ਦੇ ਗੇਟ ਖੋਲ੍ਹ ਦਿਤੇ ਹਨ। ਪਾਕਿਸਤਾਨ ਦੇ ਇਸ ਕਦਮ ਨੇ ਵੱਡੀ ਰਾਹਤ ਦਿਤੀ ਹੈ। ਪਿਛਲੇ ਦਿਨੀਂ ਹੁਸੈਨੀਵਾਲਾ ਤੋਂ 1.92 ਲੱਖ ਕਿਊਸਿਕ ਪਾਣੀ ਗੁਆਂਢੀ ਦੇਸ਼ ਵਿਚ ਪਹੁੰਚਿਆ ਸੀ।

ਪਿਛਲੇ 6 ਦਿਨਾਂ ਵਿਚ ਪੰਜਾਬ ਵਿਚ ਹੜ੍ਹਾਂ ਨੇ ਬਹੁਤ ਤਬਾਹੀ ਮਚਾਈ ਹੈ। ਪੂਰਬੀ ਇਲਾਕਿਆਂ 'ਚ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ, ਉਥੇ ਹੀ ਹੁਣ ਹਰੀਕੇ ਹੈੱਡਵਰਕਸ ਤੋਂ ਪਾਣੀ ਛੱਡੇ ਜਾਣ ਕਾਰਨ ਪੱਛਮੀ ਮਾਲਵੇ 'ਚ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਤਾਂ ਪਾਕਿਸਤਾਨ ਨੇ ਫ਼ਾਜ਼ਿਲਕਾ ਨੇੜੇ ਸੁਲੇਮਾਨਕੀ ਹੈੱਡਵਰਕਸ ਦੇ ਅਪਣੇ ਗੇਟ ਬੰਦ ਕਰ ਦਿਤੇ ਸਨ ਪਰ ਹੁਣ ਪਾਣੀ ਪਾਕਿਸਤਾਨੀ ਖੇਤਰ ਵਿਚ ਆਸਾਨੀ ਨਾਲ ਵਹਿ ਰਿਹਾ ਹੈ।

ਇਹ ਵੀ ਪੜ੍ਹੋ: ਨਾਬਾਲਗ ਲੜਕੀ ਦਾ ਬਲਾਤਕਾਰ ਕਰ ਕੇ ਕਤਲ ਕਰਨ ਵਾਲਾ ਗ੍ਰਿਫ਼ਤਾਰ

ਪਾਕਿਸਤਾਨ ਦੇ ਇਸ ਕਦਮ ਨਾਲ ਫ਼ਾਜ਼ਿਲਕਾ 'ਚ ਹੜ੍ਹ ਦਾ ਵੱਡਾ ਖ਼ਤਰਾ ਫਿਲਹਾਲ ਟਲ ਗਿਆ ਹੈ। ਪਿਛਲੇ ਦਿਨੀਂ ਸਤਲੁਜ ਦੇ ਹਰੀਕੇ ਵਿਚ 2.14 ਲੱਖ ਕਿਊਸਿਕ ਪਾਣੀ ਵਗਦਾ ਦੇਖਿਆ ਗਿਆ। ਇਸ ਦੇ ਨਾਲ ਹੀ ਹੁਸੈਨੀਵਾਲਾ ਨੇੜੇ ਪਾਣੀ ਦਾ ਵਹਾਅ 1.92 ਲੱਖ ਕਿਊਸਿਕ ਰਿਕਾਰਡ ਕੀਤਾ ਗਿਆ, ਜੋ ਪਾਕਿਸਤਾਨ ਵੱਲ ਵਹਿ ਰਿਹਾ ਹੈ।

ਦੂਜੇ ਪਾਸੇ ਪਾਕਿਸਤਾਨ ਨੇ ਵੀ ਰਾਵੀ ਦੇ ਵਹਾਅ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕਿਆ। ਜਿਸ ਕਾਰਨ ਹੁਣ ਤਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿਚ ਖ਼ਤਰਾ ਟਲ ਗਿਆ ਹੈ। ਰਾਵੀ ਦੇ ਓਵਰਫਲੋਅ ਕਾਰਨ ਕੁੱਝ ਨੀਵੇਂ ਇਲਾਕਿਆਂ ਵਿਚ ਪਾਣੀ ਜਮ੍ਹਾ ਹੋ ਗਿਆ ਹੈ। ਜੇਕਰ ਪਾਕਿਸਤਾਨ ਇਸ ਦੇ ਵਹਾਅ ਨੂੰ ਰੋਕਦਾ ਹੈ ਤਾਂ ਪੰਜਾਬ ਵਿਚ ਮਾਝੇ ਦਾ ਵੱਡਾ ਹਿੱਸਾ ਵੀ ਪਾਣੀ ਵਿਚ ਡੁੱਬ ਸਕਦਾ ਹੈ।
 

SHARE ARTICLE

ਏਜੰਸੀ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement