
ਕਿਮ ਦੇ ਪਤੀ ਤੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ ਪਹਿਲਾਂ ਹੀ ਜੇਲ੍ਹ 'ਚ ਹੈ ਬੰਦ
Former South Korean First Lady news : ਦੱਖਣੀ ਕੋਰੀਆ ਦੀ ਸਾਬਕਾ ਪਹਿਲੀ ਮਹਿਲਾ ਕਿਮ ਕੀ-ਹੂਈ ਨੂੰ 12 ਅਗਸਤ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਨੇ ਪੰਜ ਘੰਟੇ ਦੀ ਸੁਣਵਾਈ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਸਨ। ਕਿਮ ਖਿਲਾਫ਼ ਮੁਕੱਦਮਾ ਦਰਜ ਕਰਨ ਵਾਲੀ ਧਿਰ ਦਾ ਕਹਿਣਾ ਹੈ ਕਿ ਕਿਮ ਨੇ ਭ੍ਰਿਸ਼ਟਾਚਾਰ ਦੇ ਮਾਮਲੇ ਦੀ ਜਾਂਚ ਵਿੱਚ ਦਖਲ ਦਿੱਤਾ ਸੀ। ਉਨ੍ਹਾਂ ’ਤੇ ਸਟਾਕ ਧੋਖਾਧੜੀ, ਰਿਸ਼ਵਤ ਲੈਣ ਅਤੇ ਗੈਰ-ਕਾਨੂੰਨੀ ਦਬਾਅ ਵਰਗੇ ਗੰਭੀਰ ਦੋਸ਼ ਹਨ।
ਗ੍ਰਿਫ਼ਤਾਰੀ ਤੋਂ ਬਾਅਦ ਕਿਮ ਹੁਣ ਆਪਣੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਯੂਨ ਸੁਕ-ਯੋਲ ਨਾਲ ਜੇਲ੍ਹ ਵਿੱਚ ਰਹੇਗੀ। ਯੋਲ ਮਾਰਸ਼ਲ ਲਾਅ ਲਗਾਉਣ ਦੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਕਿਮ ਨੂੰ ਜਾਨਵਰਾਂ ਦੇ ਅਧਿਕਾਰ ਕਾਰਕੰੰੁਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਨੇ ਆਪਣੇ ਪਤੀ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਦੇਸ਼ ਵਿੱਚ ਕੁੱਤੇ ਦੇ ਮਾਸ ਦੀ ਖਪਤ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ। 2022 ’ਚ ਸਪੇਨ ਵਿੱਚ ਹੋਏ ਨਾਟੋ ਸੰਮੇਲਨ ਵਿੱਚ ਉਨ੍ਹਾਂ ਦੀ ਮੌਜੂਦਗੀ ਤੋਂ ਬਾਅਦ ਅੰਤਰਰਾਸ਼ਟਰੀ ਮੀਡੀਆ ਵੱਲੋਂ ਉਸਨੂੰ ਇੱਕ ਫੈਸ਼ਨ ਆਈਕਨ ਕਿਹਾ ਗਿਆ ਸੀ।
ਕਿਮ ਅਤੇ ਯੂਨ ਦਾ ਵਿਆਹ 2012 ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਕੋਈ ਬੱਚਾ ਨਹੀਂ ਹੈ। ਪਰ ਉਨ੍ਹਾਂ ਕੋਲ ਛੇ ਕੁੱਤੇ ਅਤੇ ਪੰਜ ਬਿੱਲੀਆਂ ਹਨ। 2022 ਵਿੱਚ ਯੂਨ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ, ਕਿਮ ਨੇ ਪਹਿਲੀ ਮਹਿਲਾ ਦੀ ਬਜਾਏ ਰਾਸ਼ਟਰਪਤੀ ਦੀ ਪਤਨੀ ਕਹਾਉਣਾ ਪਸੰਦ ਕੀਤਾ।
ਕਿਮ ਦੇ ਪਿਤਾ ਦੀ ਮੌਤ ਉਦੋਂ ਹੋ ਗਈ ਸੀ ਜਦੋਂ ਉਹ ਸਕੂਲ ਵਿੱਚ ਸੀ। ਉਨ੍ਹਾਂ ਦੀ ਮਾਂ ਚੋਈ ਯੂਨ-ਸੁਨ ’ਤੇ ਬਿਨਾਂ ਮੈਡੀਕਲ ਲਾਇਸੈਂਸ ਦੇ ਬਿਰਧ ਆਸ਼ਰਮ ਚਲਾਉਣ ਦਾ ਆਰੋਪ ਲੱਗਿਆ ਸੀ, ਜਿਸ ’ਚੋਂ ਬਾਅਦ ’ਚ ਉਹ ਬਰੀ ਹੋ ਗਏ ਸਨ।