
Sushila Karki News: 1973 'ਚ ਅਗ਼ਵਾ ਕੀਤੇ ਜਹਾਜ਼ ਉਤੇ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਵੀ ਸੀ ਸਵਾਰ
Nepal Prime Minister Sushila Karki's husband was involved in hijacking the plane: ਸਾਬਕਾ ਚੀਫ ਜਸਟਿਸ ਅਤੇ ਹੁਣ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਸੁਸ਼ੀਲਾ ਕਾਰਕੀ ਬਾਰੇ ਇਕ ਹੈਰਾਨੀਜਨਕ ਪ੍ਰਗਟਾਵਾ ਹੋਇਆ ਹੈ। ਨੇਪਾਲ ਦੇ ਸਿਆਸੀ ਇਤਿਹਾਸ ਵਿਚ ਸਭ ਤੋਂ ਹੈਰਾਨ ਕਰਨ ਵਾਲੇ ਪ੍ਰਗਟਾਵੇ ਦੇ ਰੂਪ ਵਿਚ ਸਾਹਣੇ ਆਇਆ ਹੈ ਕਿ ਕਾਰਕੀ ਦਾ ਪਤੀ ਦੁਰਗਾ ਪ੍ਰਸਾਦ ਸੁਬੈਦੀ ਉਨ੍ਹਾਂ ਤਿੰਨ ਵਿਅਕਤੀਆਂ ’ਚੋਂ ਇਕ ਸੀ ਜਿਨ੍ਹਾਂ ਨੇ 1973 ਵਿਚ ਦੇਸ਼ ਦਾ ਪਹਿਲਾ ਜਹਾਜ਼ ਅਗਵਾ ਕੀਤਾ ਸੀ।
ਦੱਸਣਯੋਗ ਹੈ ਕਿ 10 ਜੂਨ 1973 ਨੂੰ ਬਾਲੀਵੁੱਡ ਅਦਾਕਾਰਾ ਮਾਲਾ ਸਿਨਹਾ ਸਮੇਤ 19 ਲੋਕਾਂ ਨੂੰ ਲੈ ਕੇ ਰਾਇਲ ਨੇਪਾਲ ਏਅਰਲਾਈਨਜ਼ ਦੇ ਇਕ ਮੁਸਾਫ਼ਰ ਜਹਾਜ਼ ਨੂੰ ਅਗਵਾ ਕਰ ਲਿਆ ਗਿਆ ਸੀ। ਉਸ ਸਮੇਂ ਨੇਪਾਲੀ ਕਾਂਗਰਸ ਦੇ ਨੌਜੁਆਨ ਨੇਤਾ ਸੁਬੇਦੀ ਨੇ ਬਸੰਤ ਭੱਟਾਰਾਏ ਅਤੇ ਨਾਗੇਂਦਰ ਪ੍ਰਸਾਦ ਧੁੰਗਲ ਦੇ ਨਾਲ ਮਿਲ ਕੇ ਪਾਇਲਟ ਨੂੰ ਕਾਠਮੰਡੂ ਜਾਣ ਵਾਲੇ ਜਹਾਜ਼ ਨੂੰ ਭਾਰਤ ਦੇ ਬਿਹਾਰ ਦੇ ਫੋਰਬਸਗੰਜ ਵਲ ਮੋੜਨ ਲਈ ਮਜਬੂਰ ਕੀਤਾ ਸੀ।
ਨਿਸ਼ਾਨਾ ਮੁਸਾਫ਼ਰ ਨਹੀਂ ਬਲਕਿ ਨੇਪਾਲ ਰਾਸ਼ਟਰ ਬੈਂਕ ਵਲੋਂ ਜਹਾਜ਼ ਅੰਦਰ ਲੈ ਕੇ ਜਾਏ ਜਾ ਰਹੇ 30 ਲੱਖ ਰੁਪਏ ਦੀ ਨਕਦੀ ਸੀ। ਇਹ ਪੈਸਾ ਰਾਜਾ ਮਹਿੰਦਰ ਦੀ ਅਗਵਾਈ ਵਾਲੀ ਤਾਨਾਸ਼ਾਹੀ ਪੰਚਾਇਤ ਪ੍ਰਣਾਲੀ ਨੂੰ ਉਲਟਾਉਣ ਅਤੇ ਬਹੁ-ਪਾਰਟੀ ਲੋਕਤੰਤਰ ਨੂੰ ਬਹਾਲ ਕਰਨ ਲਈ ਨੇਪਾਲੀ ਕਾਂਗਰਸ ਦੀ ਭੂਮੀਗਤ ਮੁਹਿੰਮ ਲਈ ਫੰਡ ਦੇਣ ਲਈ ਜ਼ਬਤ ਕੀਤਾ ਗਿਆ ਸੀ। ਭਵਿੱਖ ਦੇ ਪ੍ਰਧਾਨ ਮੰਤਰੀ ਗਿਰੀਜਾ ਪ੍ਰਸਾਦ ਕੋਇਰਾਲਾ ਅਤੇ ਸੁਸ਼ੀਲ ਕੋਇਰਾਲਾ ਸਮੇਤ ਨੇਪਾਲ ਦੇ ਹੋਰ ਕਾਂਗਰਸੀ ਨੇਤਾਵਾਂ ਦੀ ਮਦਦ ਨਾਲ ਲੁੱਟ ਨੂੰ ਗੁਪਤ ਰੂਪ ਵਿਚ ਦਾਰਜੀਲਿੰਗ ਲਿਜਾਣ ਤੋਂ ਬਾਅਦ, ਅਗਵਾਕਾਰ ਲੁਕ ਗਏ।
ਇਕ ਸਾਲ ਦੇ ਅੰਦਰ, ਬਹੁਤਿਆਂ ਨੂੰ ਭਾਰਤ ਵਿਚ ਗਿ੍ਰਫਤਾਰ ਕਰ ਲਿਆ ਗਿਆ, ਹਾਲਾਂਕਿ ਬਾਅਦ ਵਿਚ 1975 ਵਿਚ ਭਾਰਤ ਵਿਚ ਐਮਰਜੰਸੀ ਦੀ ਮਿਆਦ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿਤਾ ਗਿਆ ਸੀ। ਇਸ ਘਟਨਾ ਨੂੰ ਨੇਪਾਲ ਦੇ ਲੋਕਤੰਤਰ ਪੱਖੀ ਅੰਦੋਲਨ ਵਿਚ ਇਕ ਮਹੱਤਵਪੂਰਨ ਮੋੜ ਵਜੋਂ ਦਰਸਾਇਆ ਗਿਆ ਹੈ। ਇਸ ਵਿਚ ਸ਼ਾਮਲ ਜਹਾਜ਼ 2014 ਦੇ ਹਾਦਸੇ ਵਿਚ ਤਬਾਹ ਹੋਣ ਤੋਂ ਪਹਿਲਾਂ ਚਾਰ ਹੋਰ ਦਹਾਕਿਆਂ ਤਕ ਉਡਾਣ ਭਰਦਾ ਰਿਹਾ। ਇਸ ਦੇ ਅਵਸ਼ੇਸ਼ ਹੁਣ ਕਾਠਮੰਡੂ ਦੇ ਇਕ ਅਜਾਇਬ ਘਰ ਵਿਚ ਪ੍ਰਦਰਸ਼ਿਤ ਕੀਤੇ ਗਏ ਹਨ। (ਏਜੰਸੀ)