
ਮਣੀ ਲਾਂਡਰਿੰਗ ਅਤੇ ਕੁਲੈਕਸ਼ਨ ਦੇ ਦੋਸ਼ਾਂ ਵਿਚ ਦਾਊਦ ਇਬ੍ਰਾਹੀਮ ਦੇ ਸੰਗਠਿਤ ਅਪਰਾਧ ਸਿੰਡਿਕੇਟ ਵਿਚ ਸ਼ਾਮਿਲ ਚੋਟੀ ਦੇ ਲੈਫਟਿਨੈਂਟ ਜਾਬਿਰ ਮੋਤੀ ਦੀ ...
ਲੰਡਨ : (ਭਾਸ਼ਾ) ਮਣੀ ਲਾਂਡਰਿੰਗ ਅਤੇ ਕੁਲੈਕਸ਼ਨ ਦੇ ਦੋਸ਼ਾਂ ਵਿਚ ਦਾਊਦ ਇਬ੍ਰਾਹੀਮ ਦੇ ਸੰਗਠਿਤ ਅਪਰਾਧ ਸਿੰਡਿਕੇਟ ਵਿਚ ਸ਼ਾਮਿਲ ਚੋਟੀ ਦੇ ਲੈਫਟਿਨੈਂਟ ਜਾਬਿਰ ਮੋਤੀ ਦੀ ਸਪੁਰਦਗੀ ਦੀ ਸੁਣਵਾਈ ਅਗਲੇ ਸਾਲ ਮਾਰਚ ਵਿਚ ਹੋਵੇਗੀ। ਵੈਸਟਮਿੰਸਟਰ ਮੈਜਿਸਟ੍ਰੇਟਸ ਕੋਰਟ ਦੇ ਜੱਜ ਨੇ ਸੋਮਵਾਰ ਨੂੰ ਲੰਡਨ ਵਿਚ ਇਹ ਗੱਲ ਕਹੀ। ਅਮਰੀਕੀ ਅਧਿਕਾਰੀਆਂ ਨੇ ਮੋਤੀ ਦੇ ਖਿਲਾਫ ਮਣੀ ਲਾਂਡਰਿੰਗ ਅਤੇ ਪੈਸਾ ਕੁਲੈਸ਼ਨ ਦੇ ਇਲਜ਼ਾਮ ਲਗਾਏ ਹਨ। ਜੱਜ ਟੀ. ਇਕਰਾਮ ਨੇ ਪਾਕਿਸਤਾਨੀ ਨਾਗਰਿਕ ਜਾਬਿਰ ਮੋਤੀ ਉਰਫ ਜਾਬਿਰ ਮੋਤੀਵਾਲਾ ਅਤੇ ਜਾਬਿਰ ਸਿੱਦੀਕ ਨੂੰ ਫਿਰ ਤੋਂ ਹਿਰਾਸਤ ਵਿਚ ਭੇਜ ਦਿਤਾ।
Jabir Moti
ਉਸ ਨੂੰ 13 ਨਵੰਬਰ ਤੋਂ ਲੈ ਕੇ 15 ਮਾਰਚ 2019 ਤੱਕ 3 ਦਿਨ ਦੀ ਸੁਣਵਾਈ ਤੋਂ ਪਹਿਲਾਂ 10 ਦਸੰਬਰ ਨੂੰ ਮੁਕੱਦਮਾ ਪ੍ਰਬੰਧਨ ਨੂੰ ਸੁਣਵਾਈ ਲਈ ਪੇਸ਼ ਹੋਣਾ ਹੋਵੇਗਾ। ਸ਼ੈਡਿਉਲਿੰਗ ਦੇ ਚਲਦੇ ਫਰਵਰੀ ਵਿਚ ਸੁਣਵਾਈ ਲਈ ਪਹਿਲਾਂ ਤੋਂ ਤੈਅ ਤਰੀਕ ਵਿਚ ਦੇਰੀ ਤੋਂ ਬਾਅਦ 51 ਸਾਲ ਦਾ ਮੋਤੀ ਸੋਮਵਾਰ ਨੂੰ ਵਾਂਡਸਵਰਥ ਸਜ਼ਾ ਤੋਂ ਵੀਡੀਓ ਲਿੰਕ ਦੀ ਆਮ ਪ੍ਰਕਿਰਿਆ ਦੇ ਮਾਰਫ਼ਤ ਅਦਾਲਤ ਦੇ ਸਾਹਮਣੇ ਪੇਸ਼ ਹੋਇਆ। ਜੱਜ ਇਕਰਾਮ ਨੇ ਕਿਹਾ ਕਿ ਵਕੀਲ ਦੀ ਗੈਰ ਮੌਜੂਦਗੀ ਦੇ ਚਲਦੇ ਸੁਣਵਾਈ ਹੁਣ ਮਾਰਚ ਵਿਚ ਹੋਵੇਗੀ। ਮੈਨੂੰ ਦੇਰੀ ਦਾ ਖਿਆਲ ਹੈ ਪਰ ਇਹ ਦੇਰੀ ਮਾਮੂਲੀ ਹੈ।
Dawood Ibrahim Aide Jabir Moti
ਸਕਾਟਲੈਂਡ ਯਾਰਡ ਨੇ 2005 ਦੀ ਐਫਬੀਆਈ ਦੀ ਇਕ ਜਾਂਚ ਤੋਂ ਬਾਅਦ ਇਸ ਸਾਲ ਅਗਸਤ ਵਿਚ ਮੋਤੀ ਨੂੰ ਲੰਡਨ ਦੇ ਇਕ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ। ਅਮਰੀਕੀ ਅਧਿਕਾਰੀਆਂ ਵਲੋਂ ਦਲੀਲਾਂ ਪੇਸ਼ ਕਰਦੇ ਹੋਏ ਕਰਾਉਨ ਪ੍ਰੋਸਿਕਿਊਸ਼ਨ ਸਰਵਿਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਦਾਊਦ ਇਬ੍ਰਾਹੀਮ ਨਾਲ ਜੁੜੇ ਅਪਰਾਧ ਸਿੰਡਿਕੇਟ ਡੀ ਕੰਪਨੀ ਦਾ ਇਕ ਸੀਨੀਅਰ ਮੈਂਬਰ ਹੈ। ਕਾਨੂੰਨੀ ਫਰਮ ਗੁਏਰਨਿਕਾ ਦੇ ਟੋਬੀ ਕੈਡਮੈਨ ਦੇ ਅਗਵਾਈ ਵਿਚ ਮੋਤੀ ਦੇ ਵਕੀਲਾਂ ਨੇ ਉਸ ਉਤੇ ‘ਡੀ ਕੰਪਨੀ’ ਦਾ ਪ੍ਰਮੁੱਖ ਮੈਂਬਰ ਹੋਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।
Dawood Ibrahim
ਉਨ੍ਹਾਂ ਦਾ ਕਹਿਣਾ ਸੀ ਕਿ ਇਹ ਇਲਜ਼ਾਮ ਸਰਾਸਰ ਬੇਤੁਕਾ ਹੈ। ਉਨ੍ਹਾਂ ਦਾ ਕਲਾਈਂਟ ਮਿਸਾਲੀ ਚਰਿੱਤਰ ਦਾ ਮਾਲਿਕ ਹੈ ਅਤੇ ਟੈਕਸ ਭਰਨ ਵਾਲਾ ਕਰਾਚੀ ਦਾ ਇਕ ਪ੍ਰਮੁੱਖ ਵਿਆਪਾਰੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਸੁਣਵਾਈ ਦੇ ਦੌਰਾਨ ਪਾਕਿਸਤਾਨ ਸਰਕਾਰ ਨੇ ਵੀ ਉਸ ਨੂੰ ਚੰਗੇ ਚਰਿੱਤਰ ਵਾਲਾ ਦੱਸਿਆ ਸੀ ਪਰ ਅਦਾਲਤ ਨੇ ਕਿਹਾ ਕਿ ਉਸ ਨੂੰ ਭਰੋਸਾ ਨਹੀਂ ਹੈ ਕਿ ਮੋਤੀ ਦੇ ਭੱਜਣ ਦਾ ਜੋਖਮ ਨਹੀਂ ਹੈ। ਅਦਾਲਤ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿਤਾ ਸੀ।