ਲੰਡਨ ਤੋਂ ਦਾਊਦ ਦਾ ਕਰੀਬੀ ਜਬੀਰ ਮੋਤੀ ਗ੍ਰਿਫ਼ਤਾਰ
Published : Aug 20, 2018, 11:18 am IST
Updated : Aug 20, 2018, 11:18 am IST
SHARE ARTICLE
Jabir Moti
Jabir Moti

ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਇਕ ਕਰੀਬੀ ਸਹਿਯੋਗੀ ਜਬੀਰ ਮੋਤੀ ਨੂੰ ਲੰਡਨ ਤੋਂ ਹਿਰਾਸਤ 'ਚ ਲਿਆ ਗਿਆ ਹੈ.............

ਨਵੀਂ ਦਿੱਲੀ : ਅੰਡਰਵਰਲਡ ਡਾਨ ਦਾਊਦ ਇਬਰਾਹਿਮ ਦੇ ਇਕ ਕਰੀਬੀ ਸਹਿਯੋਗੀ ਜਬੀਰ ਮੋਤੀ ਨੂੰ ਲੰਡਨ ਤੋਂ ਹਿਰਾਸਤ 'ਚ ਲਿਆ ਗਿਆ ਹੈ। ਮਿਲੀ ਰੀਪੋਰਟ ਮੁਤਾਬਕ ਜਬੀਰ ਨੂੰ ਬ੍ਰਿਟੇਨ ਦੀਆਂ ਸੁਰਖਿਆ ਏਜੰਸੀਆਂ ਨੇ ਹਿਰਾਸਤ 'ਚ ਲਿਆ ਹੈ। ਜਬੀਰ ਦੀ ਗ੍ਰਿਫ਼ਤਾਰੀ ਭਾਰਤ ਲਈ ਵੱਡੀ ਕਾਮਯਾਬੀ ਹੈ। ਮੀਡੀਆ ਰੀਪੋਰਟਾਂ ਮੁਤਾਬਕ ਭਾਰਤ ਨੇ ਜਬੀਰ ਮੋਤੀ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀ ਸੀ। ਜਬੀਰ ਮੋਤੀ ਪਾਕਿਸਤਾਨੀ ਨਾਗਰਿਕ ਹੈ ਅਤੇ ਉਹ ਡੀ-ਕੰਪਨੀ ਦੇ ਆਰਥਕ ਮਾਮਲਿਆਂ ਦਾ ਇੰਚਾਰਜ ਮੰਨਿਆ ਜਾਂਦਾ ਹੈ।

ਜਾਣਕਾਰੀ ਮੁਤਾਬਕ ਦਾਊਦ ਦੇ ਕਾਲੇ ਚਿੱਟੇ ਨੂੰ ਜਾਨਣ ਵਾਲੇ ਜਬੀਰ ਮੋਤੀ ਨੂੰ ਲੰਡਨ ਦੇ ਹਿਲਟਨ ਹੋਟਲ ਤੋਂ ਫੜਿਆ ਗਿਆ ਹੈ। ਪਾਕਿਸਤਾਨੀ ਨਾਗਰਿਕ ਅਤੇ 10 ਸਾਲ ਦੇ ਵੀਜਾ 'ਤੇ ਬ੍ਰਿਟੇਨ 'ਚ ਰਹਿ ਰਹੇ ਜਬੀਰ ਮੋਤੀ ਅਤੇ ਦਾਊਦੀ ਦੀ ਪਤਨੀ ਮਹਿਜਬੀਨ, ਬੇਟੀਮਹਿਰੀਨ ਅਤੇ ਦਾਮਾਦ ਜੁਨੈਦ (ਸਾਬਕਾ ਪਾਕਿਸਤਾਨੀ ਕ੍ਰਿਕਟਰ ਜਾਵੇਦ ਮਿਆਂਦਾਦ) ਦਰਮਿਆਨ ਵਿੱਤੀ ਲੈਣਦੇਣ ਦੀ ਜਾਂਚ ਤੋਂ ਬਾਅਦ ਜਬੀਰ ਨੂੰ ਹਿਰਾਸਤ 'ਚ ਲਿਆ ਗਿਆ ਹੈ। ਜਬੀਰ ਪਾਕਿਸਤਾਨ, ਮਿਡਲ ਈਸਟ, ਯੂਕੇ ਅਤੇ ਯੂਰਪ, ਅਫ਼ਰੀਕਾ ਅਤੇ ਦੱਖਣ ਪੂਰਬ ਏਸ਼ੀਆ ਦੇ ਦੇਸ਼ਾਂ 'ਚ ਦਾਊਦ ਦਾ ਕੰਮ ਦੇਖਦਾ ਹੈ।    (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement