
ਕਿਹਾ - ਸਿੱਖ ਧਰਮ ਦੇ ਸੰਸਥਾਪਕ ਲਈ ਇਹ ਸੰਯੁਕਤ ਰਾਸ਼ਟਰ ਦਾ ਸਨਮਾਨ ਹੈ।
ਨਿਊਯਾਰਕ : ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਰਾਜਦੂਤ ਸਯਦ ਅਕਬਰੂਦੀਨ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਕਿਹਾ ਕਿ ਉਨ੍ਹਾਂ ਦਾ ਵਿਸ਼ਵਵਿਆਪੀ ਭਾਈਚਾਰੇ ਅਤੇ ਬਰਾਬਰੀ ਦਾ ਸੰਦੇਸ਼ ਵਿਸ਼ਵ ਭਰ ਵਿਚ ਫੈਲਿਆ ਅਤੇ ਵੱਖ-ਵੱਖ ਤਰੀਕਿਆਂ ਨਾਲ ਸੰਯੁਕਤ ਰਾਸ਼ਟਰ ਵਿਚ ਗੂੰਜਿਆ ਹੈ। ਇਸ ਮੌਕੇ ਭਾਰਤੀ ਮਿਸ਼ਨ ਨੇ ਇਕ ਗਲੋਬਲ ਸੰਸਥਾ ਵਿਚ ਕੀਰਤਨ ਅਤੇ ਲੰਗਰ ਦਾ ਆਯੋਜਨ ਕੀਤਾ ਜਿਸ ਵਿਚ ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਹੋਏ।
Guru Nanak Dev Jiਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਦੂਤਘਰ ਵਿਚ ਆਏ ਮਹਿਮਾਨਾਂ ਅਤੇ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਅਕਬਰੂਦੀਨ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਜੀ ਲਈ ਬਹੁਤ ਸਾਰੇ ਸ਼ਬਦ ਇਸਤੇਮਾਲ ਕਰ ਸਕਦੇ ਹਾਂ - ਇਨਕਲਾਬੀ, ਸਮਾਜ ਸੁਧਾਰਕ, ਦੂਰਦਰਸ਼ੀ, ਬਾਨੀ, ਬਰਾਬਰ ਅਧਿਕਾਰਾਂ ਦੇ ਵਕੀਲ ਆਦਿ। ਪਰ ਉਹ ਇਕ ਵਿਅਕਤੀ ਦੇ ਤੌਰ 'ਤੇ ਜੋ ਕੁੱਝ ਵੀ ਸੀ ਅਤੇ ਉਨ੍ਹਾਂ ਦਾ ਜੋ ਪ੍ਰਭਾਵ ਸੀ ਅਤੇ ਹੁਣ ਵੀ ਜੋ ਪ੍ਰਭਾਵ ਕਾਇਮ ਹੈ, ਉਸ ਨੂੰ ਇਹ ਸ਼ਬਦ ਬਿਆਨ ਨਹੀਂ ਕਰ ਸਕਦੇ।
Syed Akbaruddin
ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਵਿਸ਼ਵਵਿਆਪੀ ਭਾਈਚਾਰੇ, ਪਿਆਰ, ਨਿਮਰਤਾ, ਸਹਿਜਤਾ, ਬਰਾਬਰਤਾ ਅਤੇ ਸਹਿਣਸ਼ੀਲਤਾ ਪ੍ਰਤੀ ਵਚਨਬੱਧਤਾ, ਉਨ੍ਹਾਂ ਦਾ ਇਹ ਵਿਸ਼ਵਾਸ ਕਿ ਸਾਰੇ ਲੋਕ ਬਰਾਬਰ ਹਨ ਅਤੇ ਸਤਿਕਾਰ ਅਤੇ ਅਵਸਰ ਦੇ ਹੱਕਦਾਰ ਹਨ ਭਾਵੇਂ ਉਨ੍ਹਾਂ ਦਾ ਪਿਛੋਕੜ ਕੁੱਝ ਵੀ ਹੋਵੇ, ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਦੀ ਗੁਰੂ ਨਾਨਕ ਦੀ ਇੱਛਾ ਸ਼ਕਤੀ ਅਤੇ ਸਮਰੱਥਾ ਅਤੇ ਇਕ ਸਿਹਤਮੰਦ ਤੇ ਮਜ਼ਬੂਤ ਸਮਾਜ ਦਾ ਨਿਰਮਾਣ ਕਰਨਾ, ਇਹ ਉਹ ਸਾਰੀਆਂ ਚੀਜ਼ਾਂ ਹਨ ਜੋ ਦੁਨੀਆ ਭਰ ਵਿਚ ਪ੍ਰਚਲਿਤ ਹਨ ਅਤੇ ਅੱਜ ਸੰਯੁਕਤ ਰਾਸ਼ਟਰ ਵਿਚ ਵੱਖ-ਵੱਖ ਤਰੀਕਿਆਂ ਨਾਲ ਗੂੰਜਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੇ ਸੰਸਥਾਪਕ ਲਈ ਇਹ ਸੰਯੁਕਤ ਰਾਸ਼ਟਰ ਦਾ ਸਨਮਾਨ ਹੈ, ਜਿਸ ਕਾਰਨ ਵਿਸ਼ਵਵਿਆਪੀ ਸੰਸਥਾ ਨੇ ਗੁਰ ਪੁਰਬ 'ਤੇ ਰਸਮੀ ਮੀਟਿੰਗਾਂ ਮੁਲਤਵੀ ਕਰ ਦਿਤੀਆਂ। ਇਸ ਮੌਕੇ ਸ਼ਬਦ ਕੀਰਤਨ ਵੀ ਕੀਤਾ ਗਿਆ।