ਮਹਿੰਗਾਈ ਨੇ ਖਾਲੀ ਕੀਤੀ ਪਾਕਿਸਤਾਨੀਆਂ ਦੀ ਰਸੋਈ, ਅਦਰਕ 500 ਅਤੇ ਟਮਾਟਰ 300 ਰੁਪਏ ਕਿਲੋ
Published : Nov 13, 2019, 11:40 am IST
Updated : Nov 13, 2019, 11:40 am IST
SHARE ARTICLE
Ginger 500 and Tomato 300 rupees
Ginger 500 and Tomato 300 rupees

ਪਾਕਿਸਤਾਨ 'ਚ ਮਹਿੰਗਾਈ ਤਾਂ ਪਹਿਲਾਂ ਹੀ ਆਪਣਾ ਰਿਕਾਰਡ ਤੋੜ ਚੁੱਕੀ ਹੈ। ਹੁਣ ਹਾਲਤ ਇਹ ਹੋ ਗਈ ਹੈ ਕਿ ਲੋਕਾਂ ਲਈ ਰੋਜ ਦੀਆਂ ਜਰੂਰਤਾਂ ਦਾ ਸਾਮਾਨ ਵੀ ਕਾਫ਼ੀ ਮਹਿੰਗਾ

ਇਸਲਾਮਾਬਾਦ : ਪਾਕਿਸਤਾਨ 'ਚ ਮਹਿੰਗਾਈ ਤਾਂ ਪਹਿਲਾਂ ਹੀ ਆਪਣਾ ਰਿਕਾਰਡ ਤੋੜ ਚੁੱਕੀ ਹੈ। ਹੁਣ ਹਾਲਤ ਇਹ ਹੋ ਗਈ ਹੈ ਕਿ ਲੋਕਾਂ ਲਈ ਰੋਜ ਦੀਆਂ ਜਰੂਰਤਾਂ ਦਾ ਸਾਮਾਨ ਵੀ ਕਾਫ਼ੀ ਮਹਿੰਗਾ ਹੋ ਗਿਆ ਹੈ। ਦੁੱਧ - ਦਹੀ ਜਾਂ ਮਟਨ ਆਪਣੀ ਜਗ੍ਹਾ, ਹੁਣ ਤਾਂ ਰੋਜ਼ਾਨਾ ਇਸਤੇਮਾਲ ਵਿੱਚ ਆਉਣ ਵਾਲੀਆਂ ਆਮ ਸਬਜੀਆਂ ਦੇ ਮੁੱਲ ਵੀ ਆਸਮਾਨ ਛੂਹ ਰਹੇ ਹਨ। ਹਾਲਾਤ ਇਹ ਹਨ ਕਿ ਜਿੱਥੇ ਗੋਭੀ 150 ਰੁਪਏ ਕਿੱਲੋ ਤੱਕ ਵਿਕ ਰਹੀ ਹੈ ਉਥੇ ਹੀ ਅਦਰਕ ਦੀ ਕੀਮਤ 500 ਰੁਪਏ ਕਿੱਲੋ ਤੱਕ ਪਹੁੰਚ ਗਿਆ ਹੈ। 

Ginger 500 and Tomato 300 rupeesGinger 500 and Tomato 300 rupees

ਰੋਜ਼ਾਨਾ ਵਰਤੋਂ ਵਾਲੀਆਂ 51 ਵਸਤਾਂ ’ਚੋਂ 43 ਦੇ ਮੁੱਲ ’ਚ ਬੀਤੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬੀਤੇ ਹਫਤੇ 289 ਫੀਸਦੀ ਤੱਕ ਦਾ ਵਾਧਾ ਹੋਇਆ ਹੈ। ਹਾਲਤ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਾਕਿਸਤਾਨ ’ਚ ਟਮਾਟਰ ਦਾ ਭਾਅ ਜਿੱਥੇ 300 (ਪਾਕਿਸਤਾਨੀ) ਰੁਪਏ ਪ੍ਰਤੀ ਕਿਲੋ ਤੋਂ ਮਹਿੰਗਾ ਵਿਕ ਹੀ ਰਿਹਾ ਸੀ ਤੇ ਹੁਣ ਗੋਭੀ ਤੇ ਅਦਰਕ ਦੀਆਂ ਆਸਮਾਨ ਚੜ੍ਹੀਆਂ ਕੀਮਤਾਂ ਨੇ ਵੀ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਉਥੇ ਹੀ ਪਿਆਜ਼ 200 ਰੁਪਏ ਕਿਲੋ ਮਿਲ ਰਿਹਾ ਹੈ, ਜਦੋਂ ਕਿ ਇਕ ਕਿਲੋ ਖੰਡ ਅਜੇ 90 ਰੁਪਏ ’ਚ ਮਿਲ ਰਹੀ ਹੈ। ਯਾਨੀ ਪਾਕਿਸਤਾਨ ’ਚ ਇਸ ਵੇਲੇ ਮਹਿੰਗਾਈ ਨੇ ਪੂਰੀ ਦਹਿਸ਼ਤ ਪਾਈ ਹੋਈ ਹੈ।

Ginger 500 and Tomato 300 rupeesGinger 500 and Tomato 300 rupees

ਟਮਾਟਰ ਦੀ ਕੀਮਤ 300 ਤੋਂ ਪਾਰ
ਸਥਾਨਕ ਅਖਬਾਰ ਦੀ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਕਿਸਤਾਨ ਦੇ ਇਤਿਹਾਸ ’ਚ ਪਹਿਲੀ ਵਾਰ ਇਹ ਦਿਨ ਆਇਆ ਹੈ, ਜਦੋਂ ਕਰਾਚੀ ’ਚ ਟਮਾਟਰ 300 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਟਮਾਟਰ ਦੀ ਥੋਕ ਕੀਮਤ ਹੀ 200 ਰੁਪਏ ਕਿਲੋ ਤੋਂ ਜ਼ਿਆਦਾ ਹੈ। ਰਿਪੋਰਟ ’ਚ ਦੱਸਿਆ ਗਿਆ ਹੈ ਕਿ ਟਮਾਟਰ ਦੀ ਇਸ ਕੀਮਤ ਦੀ ਵਜ੍ਹਾ ਦੇਸ਼ ’ਚ ਇਸ ਦੀ ਫਸਲ ’ਚ ਕਮੀ ਅਤੇ ਗੁਆਂਢੀ ਈਰਾਨ ਤੇ ਅਫਗਾਨਿਸਤਾਨ ਤੋਂ ਘੱਟ ਆਮਦ ਹੈ।

Ginger 500 and Tomato 300 rupeesGinger 500 and Tomato 300 rupees

ਫਲਾਂ ਦੀਆਂ ਕੀਮਤਾਂ ਵੀ ਆਸਮਾਨ 'ਤੇ
ਰਿਪੋਰਟ ’ਚ ਦੱਸਿਆ ਗਿਆ ਹੈ ਕਿ ਫਲਾਂ ਦੇ ਮੁੱਲ ’ਚ ਵੀ ਅਜਿਹੀ ਹੀ ਅੱਗ ਲੱਗੀ ਹੋਈ ਹੈ। ਬਲੋਚਿਸਤਾਨ ਦੀ ਰਾਜਧਾਨੀ ਕਵੇਟਾ ’ਚ ਇਸ ਵੇਲੇ ਇਕ ਕਿਲੋ ਪਪੀਤਾ 160 ਰੁਪਏ ’ਚ ਮਿਲ ਰਿਹਾ ਹੈ। ਇਕ ਦਰਜਨ ਕੇਲਿਆਂ ਲਈ 120 ਰੁਪਏ ਖਰਚ ਕਰਨੇ ਪੈ ਰਹੇ ਹਨ। ਸੇਬ, ਨਾਸ਼ਪਾਤੀ, ਅਨਾਰ ਕਿਸੇ ਵੀ ਫਲ ਦਾ ਅਜਿਹਾ ਹੀ ਹਾਲ ਹੈ। ਸਮੱਸਿਆ ਸਿਰਫ ਸ਼ਾਕਾਹਾਰ ਦੀ ਹੀ ਨਹੀਂ ਹੈ। ਮਾਸਾਹਾਰੀ ਵੀ ਮਹਿੰਗਾਈ ਤੋਂ ਇੰਨੇ ਹੀ ਝੰਬੇ ਪਏ ਹਨ। ਬੱਕਰੇ ਦਾ ਇਕ ਕਿਲੋ ਮਾਸ 900 ਰੁਪਏ ’ਚ ਮਿਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement