
ਪਾਕਿਸਤਾਨ ਵਿਚ ਈਦ ਮਿਲਾਦ ਉਨ ਨਬੀ ਦੇ ਮੌਕੇ ‘ਤੇ ਟਮਾਟਰ ਇੰਨਾ ਮਹਿੰਗਾ ਹੋਇਆ ਹੈ ਕਿ ਲੋਕ ਇਸ ਲਈ ਤਰਸ ਰਹੇ ਹਨ।
ਇਸਲਾਮਾਬਾਦ: ਪਾਕਿਸਤਾਨ ਵਿਚ ਈਦ ਮਿਲਾਦ ਉਨ ਨਬੀ ਦੇ ਮੌਕੇ ‘ਤੇ ਟਮਾਟਰ ਇੰਨਾ ਮਹਿੰਗਾ ਹੋਇਆ ਹੈ ਕਿ ਲੋਕ ਇਸ ਲਈ ਤਰਸ ਰਹੇ ਹਨ। ਸ਼ਨੀਵਾਰ ਨੂੰ ਪਾਕਿਸਤਾਨ ਵਿਚ ਟਮਾਟਰ ਦੀਆਂ ਕੀਮਤਾਂ 160 ਰੁਪਏ ਤੱਕ ਵਧ ਕੇ 320 ਰੁਪਏ ਪ੍ਰਤੀ ਕਿਲੋ ‘ਤੇ ਜਾ ਪਹੁੰਚੀਆਂ ਸਨ। ਹਾਲਾਂਕਿ ਦੋ ਦਿਨ ਬਾਅਦ ਸੋਮਵਾਰ ਨੂੰ ਟਮਾਟਰ 140 ਤੋਂ 170 ਰੁਪਏ ਪ੍ਰਤੀ ਕਿਲੋ ਦੇ ਭਾਅ ‘ਤੇ ਵਿਕ ਰਿਹਾ ਸੀ।
Tomato
ਟਮਾਟਰ ਦੀਆਂ ਕੀਮਤਾਂ ਵਧਣ ਨਾਲ ਜਿੱਥੇ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ ਉੱਥੇ ਹੀ ਦੁਕਾਨਦਾਰਾਂ ਨੇ ਥੋਕ ਬਜ਼ਾਰ ਤੋਂ ਇਸ ਨੂੰ ਖਰੀਦਣਾ ਬੰਦ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਵਾਧਾ ਹੋਣ ਕਾਰਨ ਉਹ ਸਬਜ਼ੀਆਂ ਵਿਚ ਟਮਾਟਰ ਨਾ ਪਾਉਣ ਦੀ ਥਾਂ ਹੋਰ ਵਿਕਲਪ ਲੱਭ ਰਹੇ ਹਨ। ਸਥਾਨਕ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੁਨਾਫ਼ਾਖੋਰੀ ਕਾਰਨ ਟਮਾਟਰ ਦੀਆਂ ਕੀਮਤਾਂ ਵਧੀਆਂ ਹੋਈਆਂ ਹਨ।
Tomato
ਕਰਾਚੀ ਵਿਚ ਥੋਕ ਸਬਜ਼ੀ ਵਿਕਰੇਤਾ ਐਸੋਸੀਏਸ਼ਨ ਦੇ ਮੁਖੀ ਨੇ ਕਿਹਾ ਕਿ ਬਲੋਚਿਸਤਾਨ ਤੋਂ ਟਮਾਟਰਾਂ ਦੀ ਆਮਦ ਘੱਟ ਰਹੀ ਹੈ ਅਤੇ ਈਰਾਨ ਤੋਂ ਆਉਣ ਵਾਲੇ ਟਮਾਟਰ ਵੀ ਨਹੀਂ ਪਹੁੰਚ ਰਹੇ। ਕਾਬੂਲ ਕੋਂ ਆਉਣ ਵਾਲਾ ਟਮਾਟਰ ਵੀ ਕਿਸੇ ਕਾਰਨ ਰੁਕਿਆ ਹੋਇਆ ਹੈ। ਉਹਨਾਂ ਨੇ ਦੱਸਿਆ ਕਿ ਆਮ ਤੌਰ ‘ਤੇ ਟਮਾਟਰ ਦੀ ਫਸਲ ਅਕਤੂਬਰ ਵਿਚ ਆ ਜਾਂਦੀ ਹੈ ਪਰ ਇਸ ਵਾਰ ਦੇਰੀ ਹੋਣ ਕਾਰਨ ਕੀਮਤਾਂ ਵਧੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।