Italy News : ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪੋਪ ਫਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸੰਗਤਾਂ ਨੂੰ ਦਿੱਤੀ ਵਧਾਈ

By : BALJINDERK

Published : Nov 13, 2024, 2:43 pm IST
Updated : Nov 13, 2024, 2:43 pm IST
SHARE ARTICLE
ਪੋਪ ਫਰਾਂਸਿਸ
ਪੋਪ ਫਰਾਂਸਿਸ

Italy News : ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ

Italy News : ਦੁਨੀਆਂ ਨੂੰ ਕਿਰਤ ਕਰਨ,ਵੰਡ ਛੱਕਣ ਤੇ ਨਾਮ ਜਪਣ ਦਾ ਹੋਕਾ ਦੇਕੇ ਵਿਲਖੱਣ ਤੇ ਨਿਰਾਲੇ ਸਿੱਖ ਧਰਮ ਦੀ ਸਿਰਜਣਾ ਕਰਨ ਵਾਲੇ ਸਤਿਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਇਸਾਈ ਧਰਮ ਦੇ ਮੁੱਖੀ ਪੋਪ ਫਰਾਂਸਿਸ ਅਤੇ ਅੰਤਰ ਧਾਰਮਿਕ ਸੰਵਾਦ ਸਭਾ ਵੈਟੀਕਨ ਨੇ ਸਿੱਖ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ 15 ਨਵੰਬਰ ਨੂੰ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਓ ਆਪਾਂ ਸਾਰੇ ਈਸਾਈ ਅਤੇ ਸਿੱਖ ਭਾਈਚਾਰੇ ਦੀ ਆਪਸੀ ਸਾਂਝ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕਰਨ ਲਈ ਮੋਹਰੀ ਹੋ ਤੁਰੀਏ ਤੇ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਹੋ ਰਹੀ ਹਿੰਸਾ,ਯੁੱਧ ਅਤੇ ਗਰੀਬੀ ਨੂੰ ਠੱਲ ਪਾਉਣ ਲਈ ਸੰਜੀਦਾ ਹੋਈਏ। 

ਸੰਸਾਰ ਵਿਚ ਭ੍ਰਿਸ਼ਟਾਚਾਰ,ਭਾਈ-ਭਤੀਜਾਵਾਦ ਅਤੇ ਗਰੀਬੀ ਕਾਰਨ ਚੰਗੇ ਭੱਵਿਖ ਦੇ ਸੁਪਨੇ ਸਾਕਾਰ ਹੋਣਾ ਅਸੰਭਵ ਹੈ। ਜਿਸ ਕਾਰਨ ਸਮਾਜ ਅੰਦਰ ਰੁੱਖਾਪਨ, ਨਿਰਾਸ਼ਾਵਾਦ ਤੇ ਨਰਾਤਮਕ ਭਾਵਨਾ ਵੱਧ ਰਹੀਆਂ ਹਨ। ਇਹਨਾਂ ਸਭ ਨੂੰ ਦੂਰ ਕਰਨ ਲਈ ਅਸੀਂ ਤੁਹਾਡੇ ਨਾਲ ਹਾਂ ਇਸ ਬਾਬਤ ਅਸੀਂ ਪੜਚੋਲ ਵੀ ਕਰਦੇ ਹਾਂ ਕਿ ਕਿਵੇਂ ਸਿੱਖ ਅਤੇ ਈਸਾਈ ਦੋਵੇ ਮਿਲ-ਜੁਲ ਕੇ ਦਲੇਰੀ,ਦ੍ਰਿੜ ਵਿਸ਼ਵਾਸ ਅਤੇ ਵਚਨਬੱਧਤਾ ਨਾਲ ਉਮੀਦ ਦੇ ਬੀਜ ਉਗਾ ਸਕਦੇ ਹਾਂ ਅਤੇ ਮਿਲਕੇ ਸ਼ਾਂਤੀ ਦੀ ਫ਼ਸਲ ਵੱਢ ਸਕਦੇ ਹਾਂ।

ਪੋਪ ਫਰਾਂਸਿਸ ਦੇ ਅਨੁਸਾਰ ਸ਼ਾਂਤੀ ਰੁਕਾਵਟਾਂ ਅਤੇ ਅਜ਼ਮਾਇਸ਼ਾਂ ਦੇ ਸਾਾਹਮਣ੍ਹੇ  ਉਮੀਦ ਦੀ ਯਾਤਰਾ ਹੈ। ਸ਼ਾਂਤੀ ਜਿਵੇਂ ਕਿ ਇਤਿਹਾਸ ਗਵਾਹ ਦਿੰਦਾ ਹੈ ਉਂਦੋਂ ਹੀ ਸੰਭਵ ਹੈ ਜਦੋਂ ਨੇਕ ਇਨਸਾਨ ਨਫ਼ਰਤ ਅਤੇ ਵੰਡ ਦੀਆਂ ਚੁਣੌਤੀਆਂ ਨੂੰ ਪ੍ਰੇਮ ਅਤੇ ਅਸਲੀਅਤ ਦੇ ਮੌਕਿਆਂ ’ਚ ਬਦਲ ਕੇ ਹਿੰਮਤ ਨਾਲ ਆਪਣੀ ਕਹਿ ਤੇ ਕਰਨੀ ਦੇ ਖਰ੍ਹੇ ਰਹਿਣਗੇ। ਉਮੀਦ ਸੁਨਹਿਰੀ ਭੱਵਿਖ ਲਈ ਇੱਕ ਮਜ਼ਬੂਤ ਨੀਂਹ ਹੈ। ਇਹ ਸਾਨੂੰ ਦ੍ਰਿੜਤਾ,ਧੀਰਜ ਅਤੇ ਲਗਨ ਨਾਲ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਉਤਸ਼ਾਹਿਤ ਕਰਦੀ ਹੈ।

ਉਮੀਦ ਉਹ ਇਲਾਹੀ ਸ਼ਕਤੀ ਹੈ ਜੋ ਇਨਸਾਨ ਨੂੰ ਪ੍ਰਮੇਸ਼ਰ ਦੀ ਪ੍ਰੇਮਪੂਰਨ ਯੋਜਨਾ ’ਚ ਸਹਿਯੋਗ ਕਰਨ ਦਾ ਮੌਕਾ ਦਿੰਦੀ ਹੈ। ਆਪਸੀ ਭਾਈਚਾਰਕ ਸਾਂਝ ਕਾਰਨ ਅਸੀਂ ਉਮੀਦ ਦੇ ਯਾਤਰੀ ਹਾਂ ਤੇ ਆਪੋ-ਆਪਣੀਆਂ ਧਾਰਮਿਕ ਪੰਰਪਰਾਵਾਂ ਵਿੱਚ ਦ੍ਰਿੜ ਰਹਿੰਦੇ ਹੋਏ ਸਰਬੱਤ ਦੇ ਭਲੇ ਲਈ ਵਚਨਬੱਧ ਹਾਂ। ਆਓ ਅਸੀਂ ਈਸਾਈ ,ਸਿੱਖ ਭਾਈਚਾਰੇ ਅਤੇ ਹੋਰ ਧਾਰਮਿਕ ਪਰੰਪਰਾਵਾਂ ਦੇ ਲੋਕਾਂ ਨਾਲ ਮਿਲਕੇ ਸਭਨਾ ਵਿੱਚਕਾਰ ਸਾਂਝੀਵਾਲਤਾ, ਸਦਭਾਵਨਾ ਅਤੇ ਖੁਸ਼ਹਾਲੀ ਨੂੰ ਵਧਾਉਣ ਲਈ ਸਾਰਿਆਂ ਨੂੰ ਉਮੀਦ ਅਤੇ ਸ਼ਾਂਤੀ ਦੇ ਬੀਜ ਬੀਜਣ ਲਈ ਉਤਸ਼ਾਹਿਤ ਕਰੀਏ ਅਤੇ ਸਰਬੱਤ ਦੇ ਭਲੇ ਲਈ ਸਭ ਨੂੰ ਸਭ ਵੈਰ-ਵਿਰੋਧ ਭੁਲਾਕੇ ਗਲ ਲਗਾਈਏ।

(For more news apart from On occasion 555th birth anniversary Guru Nanak Dev, Pope Francis and Vatican have congratulated Sikh community. News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement