ਖੇਤੀ ਕਾਨੂੰਨਾਂ ਵਿਰੁੱਧ US ‘ਚ ਪ੍ਰਦਰਸ਼ਨ, ਮਹਾਤਮਾ ਗਾਂਧੀ ਦੀ ਮੂਰਤੀ ਨੂੰ ਖਾਲਿਸਤਾਨੀ ਝੰਡੇ ਨਾਲ ਢਕਿਆ
Published : Dec 13, 2020, 12:49 pm IST
Updated : Dec 13, 2020, 2:11 pm IST
SHARE ARTICLE
Khalistan flag draped over Mahatma Gandhi statue near Indian embassy in us
Khalistan flag draped over Mahatma Gandhi statue near Indian embassy in us

ਭਾਰਤੀ ਅੰਬੈਸੀ ਨੇ ਕੀਤੀ ਨਿਖੇਧੀ

ਵਾਸ਼ਿੰਟਗਨ: ਭਾਰਤੀ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦੁਨੀਆਂ ਦੇ ਹਰ ਹਿੱਸੇ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਚਲਦਿਆਂ ਬੀਤੇ ਦਿਨ ਅਮਰੀਕਾ ਦੇ ਵਾਸ਼ਿੰਗਟਨ ਵਿਚ ਭਾਰਤੀ ਅੰਬੈਸੀ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਖ਼ਬਰ ਸਾਹਮਣੇ ਆਈ ਕਿ ਇੱਥੇ ਲੱਗੀ ਮਹਾਤਮਾ ਗਾਂਧੀ ਦੀ ਮੂਰਤੀ ਨੂੰ ਖਾਲਿਸਤਾਨੀ ਝੰਡੇ ਨਾਲ ਢਕਿਆ ਗਿਆ ਤੇ ਉਸ ਨਾਲ ਛੇੜਛਾੜ ਕੀਤੀ ਗਈ।

Khalistan flag draped over Mahatma Gandhi statue near Indian embassy in usKhalistan flag draped over Mahatma Gandhi statue near Indian embassy in us

ਗਰੇਟਰ ਵਾਸ਼ਿੰਗਟਨ ਡੀਸੀ, ਮੈਰੀਲੈਂਡ ਅਤੇ ਵਰਜੀਨੀਆ ਤੋਂ ਇਲਾਵਾ, ਨਿਊਯਾਰਕ, ਨਿਊ ਜਰਸੀ, ਪੈਨਸਿਲਵੇਨੀਆ, ਇੰਡੀਆਨਾ, ਓਹੀਓ ਅਤੇ ਉੱਤਰੀ ਕੈਰੋਲਿਨਾ ਆਦਿ ਸੂਬਿਆਂ ਦੇ ਸੈਂਕੜੇ ਸਿੱਖਾਂ ਨੇ ਵਾਸ਼ਿੰਗਟਨ ਡੀਸੀ ਸਥਿਤ ਭਾਰਤੀ ਦੂਤਾਵਾਸ ਤੱਕ ਇਕ ਕਾਰ ਰੈਲੀ ਕੱਢੀ।

Indian Embassy Indian Embassy

ਇਸ ਦੌਰਾਨ ਕੁਝ ਲੋਕ ਭਾਰਤ ਵਿਰੋਧੀ ਪੋਸਟਰਾਂ ਅਤੇ ਬੈਨਰਾਂ ਨਾਲ ਖਾਲਿਸਤਾਨੀ ਝੰਡੇ ਲੈ ਕੇ ਆਏ। ਬਹੁਤ ਸਾਰੇ ਬੈਨਰਾਂ 'ਤੇ "ਰਿਪਬਲਿਕ ਆਫ ਖਾਲਿਸਤਾਨ" ਲਿਖਿਆ ਹੋਇਆ ਸੀ। ਇਹਨਾਂ ਵਿਚੋਂ ਕੁਝ ਖਾਲਿਸਤਾਨੀ ਸਮਰਥਕ ਮਹਾਤਮਾ ਗਾਂਧੀ ਦੀ ਮੂਰਤੀ ਦੇ ਸਾਹਮਣੇ ਆਏ। ਉਹਨਾਂ ਨੇ ਭਾਰਤ ਵਿਰੋਧੀ ਅਤੇ ਖਾਲਿਸਤਾਨ ਦੇ ਸਮਰਥਨ ਵਿਚ ਨਾਅਰੇਬਾਜ਼ੀ ਕੀਤੀ।

 

 

ਇਸ ਤੋਂ ਬਾਅਦ ਭਾਰਤੀ ਦੂਤਾਵਾਸ ਨੇ ਇਕ ਬਿਆਨ ਜਾਰੀ ਕੀਤਾ ਕਿ, ‘ਪ੍ਰਦਰਸ਼ਨਕਾਰੀਆਂ ਦੇ ਰੂਪ ਵਿਚ ਗੁੰਡਾਗਰਦੀ ਕਰਨ ਵਾਲੇ ਲੋਕਾਂ ਵੱਲੋਂ ਕੀਤੇ ਗਏ ਇਸ ਕੰਮ ਦੀ ਸਖਤ ਨਿੰਦਾ ਕੀਤੀ ਜਾਂਦੀ ਹੈ’। ਦੂਤਾਵਾਸ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਸਖਤ ਵਿਰੋਧ ਜਤਾਇਆ ਹੈ ਤੇ ਜਾਂਚ ਲਈ ਅਮਰੀਕੀ ਵਿਦੇਸ਼ ਵਿਭਾਗ ਕੋਲ ਇਹ ਮਾਮਲਾ ਚੁੱਕਿਆ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement