2025 ਤੱਕ ਨਿਊਜ਼ੀਲੈਂਡ ਨੂੰ ਤੰਬਾਕੂ ਮੁਕਤ ਬਣਾਉਣ ਦਾ ਟੀਚਾ
ਵੈਲਿੰਗਟਨ - ਨਿਊਜ਼ੀਲੈਂਡ ਨੇ ਮੰਗਲਵਾਰ ਨੂੰ ਤੰਬਾਕੂਨੋਸ਼ੀ ਨੂੰ ਖਤਮ ਕਰਨ ਲਈ ਇੱਕ ਅਨੋਖੀ ਯੋਜਨਾ ਨੂੰ ਕਨੂੰਨੀ ਤੌਰ 'ਤੇ ਪਾਸ ਕੀਤਾ ਹੈ, ਜਿਸ ਨਾਲ ਨੌਜਵਾਨਾਂ 'ਤੇ ਸਿਗਰੇਟ ਖਰੀਦਣ 'ਤੇ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ ਗਈ ਹੈ।
ਕਨੂੰਨ ਕਹਿੰਦਾ ਹੈ ਕਿ 1 ਜਨਵਰੀ, 2009 ਨੂੰ ਜਾਂ ਉਸ ਤੋਂ ਬਾਅਦ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਤੰਬਾਕੂ ਨਹੀਂ ਵੇਚਿਆ ਜਾ ਸਕਦਾ।
ਇਸ ਦਾ ਮਤਲਬ ਹੈ ਕਿ ਸਿਗਰੇਟ ਖਰੀਦਣ ਲਈ ਘੱਟੋ-ਘੱਟ ਉਮਰ ਵਧਦੀ ਰਹੇਗੀ। ਸਿਧਾਂਤਕ ਤੌਰ 'ਤੇ, ਹੁਣ ਤੋਂ 50 ਸਾਲ ਪਹਿਲਾਂ ਸਿਗਰੇਟ ਦਾ ਪੈਕੇਟ ਖਰੀਦਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵਿਅਕਤੀ ਨੂੰ ਇਹ ਦਿਖਾਉਣ ਲਈ ਪਛਾਣ ਪੱਤਰ ਦੀ ਲੋੜ ਪਵੇਗੀ ਕਿ ਉਹ ਘੱਟੋ-ਘੱਟ 63 ਸਾਲ ਦੇ ਸਨ।
ਪਰ ਸਿਹਤ ਅਧਿਕਾਰੀਆਂ ਨੂੰ ਉਮੀਦ ਹੈ ਕਿ ਤੰਬਾਕੂਨੋਸ਼ੀ ਉਸ ਤੋਂ ਪਹਿਲਾਂ ਹੀ ਦੂਰ ਹੋ ਜਾਵੇਗੀ। ਉਨ੍ਹਾਂ ਦਾ 2025 ਤੱਕ ਨਿਊਜ਼ੀਲੈਂਡ ਨੂੰ ਤੰਬਾਕੂ ਮੁਕਤ ਬਣਾਉਣ ਦਾ ਟੀਚਾ ਹੈ।
ਨਵਾਂ ਕਨੂੰਨ ਤੰਬਾਕੂ ਵੇਚਣ ਲਈ ਪ੍ਰਚੂਨ ਵਿਕਰੇਤਾਵਾਂ ਦੀ ਸੰਖਿਆ 'ਚ ਵੀ ਕਟੌਤੀ ਕਰਦਾ ਹੈ। 6000 ਸਿਗਟਰ ਵੇਚਣ ਵਾਲਾ 600 ਸਿਗਰੇਟ ਹੀ ਵੇਚ ਸਕੇਗਾ।
ਐਸੋਸੀਏਟ ਮਿਨਿਸਟਰ ਆਫ਼ ਹੈਲਥ ਡਾ. ਆਇਸ਼ਾ ਵੇਰਾਲ ਨੇ ਸੰਸਦ ਵਿੱਚ ਕਨੂੰਨ ਘਾੜਿਆਂ ਨੂੰ ਕਿਹਾ, "ਜਿਹੜਾ ਉਤਪਾਦ ਵਰਤੋਂ ਕਰਨ ਵਾਲਿਆਂ ਵਿੱਚੋਂ ਅੱਧੇ ਲੋਕਾਂ ਨੂੰ ਮਾਰ ਦਿੰਦਾ ਹੋਵੇ, ਉਸ ਨੂੰ ਵੇਚਣ ਦੀ ਆਗਿਆ ਦੇਣ ਦਾ ਕੋਈ ਵੀ ਕਾਰਨ ਚੰਗਾ ਨਹੀਂ ਹੈ।"
"ਅਤੇ ਮੈਂ ਕਹਿ ਸਕਦੀ ਹਾਂ ਕਿ ਇਹ ਕਨੂੰਨ ਪਾਸ ਕਰਕੇ ਅਸੀਂ ਭਵਿੱਖ 'ਚ ਇਸ ਦਾ ਖ਼ਾਤਮਾ ਕਰ ਦਿਆਂਗੇ।" ਉਨ੍ਹਾਂ ਕਿਹਾ।
ਉਸ ਨੇ ਕਿਹਾ ਕਿ ਤੰਬਾਕੂਨੋਸ਼ੀ ਕਾਰਨ ਹੋਣ ਵਾਲੀਆਂ ਬਿਮਾਰੀਆਂ, ਜਿਵੇਂ ਕਿ ਕੈਂਸਰ, ਦਿਲ ਦੇ ਦੌਰੇ, ਸਟ੍ਰੋਕ ਅਤੇ ਅੰਗ ਕੱਟਣ ਦੀ ਜ਼ਰੂਰਤ ਨਾ ਹੋਣ ਨਾਲ ਸਿਹਤ ਪ੍ਰਣਾਲੀ ਅਰਬਾਂ ਡਾਲਰ ਦੀ ਬਚਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਬਿਲ ਪੀੜ੍ਹੀ ਦਰ ਪੀੜ੍ਹੀ ਬਦਲਾਅ ਲਿਆਏਗਾ ਅਤੇ ਨੌਜਵਾਨਾਂ ਲਈ ਬਿਹਤਰ ਸਿਹਤ ਦੀ ਵਿਰਾਸਤ ਛੱਡੇਗਾ।
ਬਿਲ ਦਾ ਵਿਰੋਧ ਕਰਨ ਵਾਲੀ ਲਿਬਰਟੇਰੀਅਨ ਏ.ਸੀ.ਟੀ. ਪਾਰਟੀ ਨੇ ਕਿਹਾ ਕਿ ਇਸ ਫ਼ੈਸਲੇ ਨਾਲ ਨਿਊਜ਼ੀਲੈਂਡ ਵਿੱਚ ਡੇਅਰੀਆਂ ਵਜੋਂ ਜਾਣੇ ਜਾਂਦੇ, ਕੋਨਿਆਂ 'ਚ ਬਣੇ ਬਹੁਤ ਸਾਰੇ ਸਟੋਰਾਂ ਦੇ ਕੰਮ-ਕਾਰ 'ਤੇ ਮਾਰੂ ਅਸਰ ਪਵੇਗਾ, ਕਿਉਂਕਿ ਉਹ ਹੁਣ ਸਿਗਰਟ ਨਹੀਂ ਵੇਚ ਸਕਣਗੇ।
ਇਸ ਕਨੂੰਨ ਦਾ ਵੈਪਿੰਗ 'ਤੇ ਅਸਰ ਨਹੀਂ ਪਵੇਗਾ, ਕਿਉਂ ਕਿ ਇਹ ਨਿਊਜ਼ੀਲੈਂਡ ਵਿੱਚ ਪਹਿਲਾਂ ਹੀ ਸਿਗਰਟਨੋਸ਼ੀ ਨਾਲੋਂ ਵਧੇਰੇ ਪ੍ਰਸਿੱਧ ਹੋ ਚੁੱਕਿਆ ਹੈ।