ਦੋਵੇਂ ਪੁਲਿਸ ਕਰਮਚਾਰੀ ਹਾਲ ਹੀ 'ਚ ਪੁਲਿਸ 'ਚ ਭਰਤੀ ਹੋਏ ਸਨ
ਕਵੀਂਸਲੈਂਡ- ਆਸਟ੍ਰੇਲੀਆ ਦੇ ਕੁਈਨਜ਼ਲੈਂਡ 'ਚ ਸੋਮਵਾਰ ਨੂੰ ਹੋਈ ਗੋਲੀਬਾਰੀ 'ਚ ਦੋ ਪੁਲਿਸ ਅਧਿਕਾਰੀਆਂ ਸਮੇਤ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਕੁਈਨਜ਼ਲੈਂਡ ਦੇ ਬ੍ਰਿਸਬੇਨ ਤੋਂ 270 ਕਿਲੋਮੀਟਰ (168 ਮੀਲ) ਪੱਛਮ ਵਿੱਚ ਵਿੰਬਿਲਾ ਵਿੱਚ ਵਾਪਰੀ।
ਅਧਿਕਾਰੀਆਂ ਮੁਤਾਬਕ ਪੁਲਿਸ ਨੇ ਲੰਬੀ ਘੇਰਾਬੰਦੀ ਦੌਰਾਨ ਤਿੰਨ ਸ਼ੱਕੀਆਂ ਨੂੰ ਮਾਰ ਦਿੱਤਾ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਇਸ ਨੂੰ ਆਸਟਰੇਲੀਆ ਲਈ ਦੁਖਦਾਈ ਘਟਨਾ ਦੱਸਿਆ।
ਪੁਲਿਸ ਅਧਿਕਾਰੀਆਂ ਨੂੰ ਸੋਮਵਾਰ ਨੂੰ ਦੋ ਅਪਰਾਧੀਆਂ ਨੇ ਗੋਲੀ ਮਾਰ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੌਰਾਨ ਕਾਂਸਟੇਬਲ ਮੈਥਿਊ ਅਰਨੋਲਡ (26) ਅਤੇ ਰੇਚਲ ਮੈਕਰੋ (29) ਕਿਸੇ ਮਾਮਲੇ ਨੂੰ ਲੈ ਕੇ ਮੌਕੇ 'ਤੇ ਪਹੁੰਚੇ ਸਨ। ਜਿਵੇਂ ਹੀ ਉਹ ਇੱਥੇ ਪਹੁੰਚੇ ਤਾਂ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁਲਿਸ ਕਰਮਚਾਰੀ ਹਾਲ ਹੀ 'ਚ ਪੁਲਿਸ 'ਚ ਭਰਤੀ ਹੋਏ ਸਨ। ਗੋਲੀਬਾਰੀ ਦੌਰਾਨ ਇਕ ਹੋਰ ਅਧਿਕਾਰੀ ਨੂੰ ਗੋਲੀਆਂ ਲੱਗੀਆਂ, ਜਦਕਿ ਚੌਥਾ ਪੁਲਿਸ ਮੁਲਾਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਕੁਈਨਜ਼ਲੈਂਡ ਦੀ ਪੁਲਿਸ ਕਮਿਸ਼ਨਰ ਕੈਟਰੀਨਾ ਕੈਰੋਲ ਨੇ ਇਸ ਨੂੰ ਮੰਦਭਾਗਾ ਦੱਸਿਆ ਹੈ। ਦੱਸਿਆ ਗਿਆ ਹੈ ਕਿ ਰਾਤ 10:30 ਵਜੇ ਤੋਂ ਬਾਅਦ ਅਧਿਕਾਰੀਆਂ ਨਾਲ ਟਕਰਾਅ ਵਿੱਚ ਦੋ ਹੋਰ ਪੁਰਸ਼ਾਂ ਅਤੇ ਇੱਕ ਔਰਤ ਦੀ ਮੌਤ ਹੋ ਗਈ। ਉਸ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ ਕਾਂਸਟੇਬਲ ਮੈਥਿਊ ਅਰਨੋਲਡ ਅਤੇ ਕਾਂਸਟੇਬਲ ਰੇਚਲ ਮੈਕਰੋ ਦੇ ਨਾਲ-ਨਾਲ ਨਥਾਨਿਏਲ ਟਰੇਨ, ਉਸ ਦਾ ਭਰਾ, ਇੱਕ ਹੋਰ ਔਰਤ ਅਤੇ ਇੱਕ ਗੁਆਂਢੀ ਸ਼ਾਮਲ ਹਨ।