
ਦੁਬਈ ‘ਚ ਹਾਲ ਹੀ ਵਿੱਚ ਭਿਆਨਕ ਤੂਫਾਨ ਆਇਆ। ਚੰਗੀ ਬਾਰਿਸ਼ ਹੋਈ...
ਦੁਬਈ: ਦੁਬਈ ‘ਚ ਹਾਲ ਹੀ ਵਿੱਚ ਭਿਆਨਕ ਤੂਫਾਨ ਆਇਆ। ਚੰਗੀ ਬਾਰਿਸ਼ ਹੋਈ, ਪੂਰੇ ਦੁਬਈ ‘ਚ ਥਾਂ-ਥਾਂ ਪਾਣੀ ਭਰ ਗਿਆ ਪਰ ਇਸ ‘ਚ ਕੁੱਝ ਅਜਿਹਾ ਹੋਇਆ ਜਿਸਦਾ ਇੰਤਜਾਰ ਇੱਕ ਫੋਟੋਗ੍ਰਾਫ਼ਰ ਨੂੰ ਪਿਛਲੇ ਸੱਤ ਸਾਲ ਤੋਂ ਸੀ। ਇਹ ਨਜਾਰਾ ਸੀ ਬੁਰਜ ਖਲੀਫਾ ‘ਤੇ ਬਿਜਲੀ ਡਿੱਗਣ ਦਾ।
Burj Khalifa
ਇਸ ਫੋਟੋਗ੍ਰਾਫ਼ਰ ਨੇ ਇਸ ਨਜਾਰੇ ਨੂੰ ਆਪਣੇ ਕੈਮਰੇ ਵਿੱਚ ਕੈਪਚਰ ਕਰਨ ਲਈ ਪੂਰੀ ਰਾਤ ਇੱਕ ਰੇਗਿਸਤਾਨ ‘ਚ ਹੋ ਰਹੀ ਬਾਰਿਸ਼ ਦੇ ਵਿੱਚ ਇੱਕ ਕੈਂਪ ਲਗਾਇਆ ਤਾਂਕਿ ਪ੍ਰਫ਼ੈਕਟ ਸ਼ਾਟ ਮਿਲ ਸਕੇ। ਆਖ਼ਿਰਕਾਰ ਸਬਰ ਦਾ ਫਲ ਮਿੱਠਾ ਹੁੰਦਾ ਹੈ। ਉਸ ਫੋਟੋਗ੍ਰਾਫ਼ਰ ਨੂੰ ਤਸਵੀਰ ਮਿਲੀ। ਇਸ ਫੋਟੋਗ੍ਰਾਫ਼ਰ ਦਾ ਨਾਮ ਹੈ ਜੋਹੇਬ ਅੰਜੁਬ, ਜੋਹੇਬ ਨੇ ਸ਼ੁੱਕਰਵਾਰ ਦੀ ਰਾਤ ਆਏ ਤੂਫਾਨ ਦੌਰਾਨ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ‘ਤੇ ਡਿੱਗਦੀ ਹੋਈ ਬਿਜਲੀ ਦੀ ਤਸਵੀਰ ਲਈ।
Burj Khalifa
ਜੋਹੇਬ ਪੂਰੀ ਰਾਤ ਇੱਕ ਰੇਗਿਸਤਾਨ ਵਿੱਚ ਬਾਰਿਸ਼ ਦੇ ਵਿੱਚ ਇੱਕ ਛੋਟੇ ਜਿਹੇ ਕੈਂਪ ‘ਚ ਸਨ ਤਾਂਕਿ ਉਨ੍ਹਾਂ ਨੂੰ ਵਧੀਆ ਤਸਵੀਰ ਮਿਲ ਸਕੇ। ਫੋਟੋ ਲੈਣ ਤੋਂ ਬਾਅਦ ਜੋਹੇਬ ਨੇ ਦੱਸਿਆ ਕਿ ਇਸ ਤਸਵੀਰ ਨੇ ਉਨ੍ਹਾਂ ਲਈ ਸਾਲ 2020 ਦੀ ਚੰਗੀ ਸ਼ੁਰੁਆਤ ਕੀਤੀ ਹੈ। ਮੇਰੇ ਲਈ ਉਹ ਪਲ ਬਹੁਤ ਕੀਮਤੀ ਸੀ ਜਦੋਂ 2720 ਫੁੱਟ ਉੱਚੇ ਬੁਰਜ ਖਲੀਫੇ ਦੇ ਸਭ ਤੋਂ ਉਪਰੀ ਹਿੱਸੇ ਉੱਤੇ ਬਿਜਲੀ ਟਕਰਾਈ।
Burj Khalifa
ਜੋਹੇਬ ਅੰਜੁਮ ਦੀ ਇਹ ਤਸਵੀਰ ਬੁਰਜ ਖਲੀਫੇ ਦੇ ਪ੍ਰਸ਼ਾਸਨ ਅਤੇ ਦੁਬਈ ਦੇ ਰਾਜਕੁਮਾਰ ਸ਼ੇਖ ਹਮਦਾਨ ਨੇ ਵੀ ਆਪਣੇ ਟਵਿਟਰ ਹੈਂਡਲ ਤੋਂ ਸ਼ੇਅਰ ਕੀਤੀ ਹੈ। ਜੋਹੇਬ ਨੇ ਦੱਸਿਆ ਕਿ ਜਦੋਂ ਬਿਜਲੀ ਟਕਰਾਈ ਤੱਦ ਦੁਬਈ ਦਾ ਪੂਰਾ ਅਸਮਾਨ ਨੀਲੇ ਰੰਗ ਦੀ ਰੋਸ਼ਨੀ ਨਾਲ ਰੰਗਿਆ ਗਿਆ ਸੀ।
Joheb Anjub, Photographer
ਦੁਬਈ ਦੀ ਮੀਡੀਆ ਦੀ ਮੰਨੀਏ ਤਾਂ 1996 ਤੋਂ ਬਾਅਦ ਦੁਬਈ ਸਮੇਤ ਸੰਯੁਕਤ ਅਰਬ ਅਮੀਰਾਤ ਦੇ ਕਈ ਹਿੱਸਿਆਂ ਵਿੱਚ ਇੰਨੀ ਬਾਰਿਸ਼ ਹੋਈ ਹੈ। ਇੰਨਾ ਭਿਆਨਕ ਤੂਫਾਨ ਆਇਆ ਹੈ। ਹੁਣ ਵੀ ਮੌਸਮ ਵਿਭਾਗ ਦੇ ਲੋਕ ਇਸ ਗੱਲ ਦੀ ਉਮੀਦ ਪ੍ਰਗਟਾ ਰਹੇ ਹਨ ਕਿ ਅੱਗੇ ਵੀ ਬਾਰਿਸ਼ ਹੋ ਸਕਦੀ ਹੈ।