Maldives News:15 ਮਾਰਚ ਤਕ ਮਾਲਦੀਵ ਤੋਂ ਅਪਣੇ ਫੌਜੀਆਂ ਨੂੰ ਵਾਪਸ ਬੁਲਾ ਲਵੇ ਭਾਰਤ : ਰਾਸ਼ਟਰਪਤੀ ਮੁਇਜ਼ੂ
Published : Jan 14, 2024, 9:06 pm IST
Updated : Jan 14, 2024, 9:13 pm IST
SHARE ARTICLE
India should withdraw its troops from Maldives by March 15 News in punjabi
India should withdraw its troops from Maldives by March 15 News in punjabi

Maldives News: ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ’ਚ 77 ਭਾਰਤੀ ਫੌਜੀ ਹਨ

India should withdraw its troops from Maldives by March 15 News in punjabi : ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਭਾਰਤ ਨੂੰ 15 ਮਾਰਚ ਤਕ ਦੇਸ਼ ਵਿਚ ਤਾਇਨਾਤ ਅਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਰਾਸ਼ਟਰਪਤੀ ਦੀ ਇਹ ਸਮਾਂ ਸੀਮਾ ਮਾਲੇ ਵਲੋਂ ਭਾਰਤੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਮੰਗ ਕਰਨ ਦੇ ਦੋ ਮਹੀਨੇ ਬਾਅਦ ਆਈ ਹੈ। 

ਤਾਜ਼ਾ ਸਰਕਾਰੀ ਅੰਕੜਿਆਂ ਮੁਤਾਬਕ ਮਾਲਦੀਵ ’ਚ 77 ਭਾਰਤੀ ਫੌਜੀ ਹਨ। ਰਾਸ਼ਟਰਪਤੀ ਦਫ਼ਤਰ ਵਿਚ ਪਬਲਿਕ ਪਾਲਿਸੀ ਸਕੱਤਰ ਅਬਦੁੱਲਾ ਨਾਜ਼ਿਮ ਇਬਰਾਹਿਮ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਰਾਸ਼ਟਰਪਤੀ ਮੁਇਜ਼ੂ ਨੇ ਰਸਮੀ ਤੌਰ ’ਤੇ ਭਾਰਤ ਨੂੰ 15 ਮਾਰਚ ਤਕ ਅਪਣੇ ਫੌਜੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। 

ਇਹ ਵੀ ਪੜ੍ਹੋ: Ravneet Bittu News: ''ਅਕਾਲੀਆਂ ਦੀ ਤੱਕੜੀ 'ਚ ਸਿਰਫ਼ ਚਿੱਟਾ ਤੋਲਿਆ ਗਿਆ'', ਰਵਨੀਤ ਬਿੱਟੂ ਨੇ ਹਰਸਿਮਰਤ ਕੌਰ 'ਤੇ ਸਾਧਿਆ ਨਿਸ਼ਾਨਾ

ਉਨ੍ਹਾਂ ਕਿਹਾ, ‘‘ਭਾਰਤੀ ਫੌਜੀ ਮਾਲਦੀਵ ’ਚ ਨਹੀਂ ਰਹਿ ਸਕਦੇ। ਇਹ ਰਾਸ਼ਟਰਪਤੀ ਡਾਕਟਰ ਮੁਹੰਮਦ ਮੁਇਜ਼ੂ ਅਤੇ ਇਸ ਪ੍ਰਸ਼ਾਸਨ ਦੀ ਨੀਤੀ ਹੈ।’’ ਮਾਲਦੀਵ ਅਤੇ ਭਾਰਤ ਨੇ ਫ਼ੌਜੀਆਂ ਦੇ ਪਿੱਛੇ ਹਟਣ ਲਈ ਗੱਲਬਾਤ ਕਰਨ ਲਈ ਇਕ ਉੱਚ ਪੱਧਰੀ ਕੋਰ ਗਰੁੱਪ ਦਾ ਗਠਨ ਕੀਤਾ ਹੈ। ਸਮੂਹ ਨੇ ਐਤਵਾਰ ਸਵੇਰੇ ਮਾਲੇ ’ਚ ਵਿਦੇਸ਼ ਮੰਤਰਾਲੇ ਦੇ ਹੈੱਡਕੁਆਰਟਰ ’ਚ ਅਪਣੀ ਪਹਿਲੀ ਮੀਟਿੰਗ ਕੀਤੀ। 

ਇਹ ਵੀ ਪੜ੍ਹੋ: Bharat Jodo Nyay Yatra News: ਰਾਹੁਲ ਗਾਂਧੀ ਨੇ ‘ਭਾਰਤ ਜੋੜੋ ਨਿਆਂ ਯਾਤਰਾ’ ਦੀ ਸ਼ੁਰੂਆਤ ਕੀਤੀ 

ਰੀਪੋਰਟ ’ਚ ਕਿਹਾ ਗਿਆ ਹੈ ਕਿ ਬੈਠਕ ’ਚ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਵੀ ਮੌਜੂਦ ਸਨ। ਨਾਜ਼ਿਮ ਨੇ ਬੈਠਕ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਬੈਠਕ ਦਾ ਏਜੰਡਾ 15 ਮਾਰਚ ਤਕ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਬੇਨਤੀ ਕਰਨਾ ਸੀ।  ਭਾਰਤ ਸਰਕਾਰ ਨੇ ਅਜੇ ਤਕ ਇਸ ਮੀਡੀਆ ਰੀਪੋਰਟ ਦੀ ਪੁਸ਼ਟੀ ਜਾਂ ਟਿਪਣੀ ਨਹੀਂ ਕੀਤੀ ਹੈ।  

ਪਿਛਲੇ ਸਾਲ 17 ਨਵੰਬਰ ਨੂੰ ਮਾਲਦੀਵ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਤੁਰਤ ਬਾਅਦ, ਮੁਆਇਜ਼ੂ ਨੇ ਰਸਮੀ ਤੌਰ ’ਤੇ ਭਾਰਤ ਨੂੰ ਮਾਲਦੀਵ ਤੋਂ ਭਾਰਤੀ ਫ਼ੌਜੀਆਂ ਨੂੰ ਵਾਪਸ ਬੁਲਾਉਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਕਿਹਾ ਕਿ ਮਾਲਦੀਵ ਦੇ ਲੋਕਾਂ ਨੇ ਉਨ੍ਹਾਂ ਨੂੰ ਨਵੀਂ ਦਿੱਲੀ ਨੂੰ ਇਹ ਬੇਨਤੀ ਕਰਨ ਲਈ ‘ਮਜ਼ਬੂਤ ਫਤਵਾ’ ਦਿਤਾ ਹੈ। 

ਮਾਲੇ ਹੁਣ ਨਵੀਂ ਦਿੱਲੀ ਨਾਲ 100 ਤੋਂ ਵੱਧ ਦੁਵਲੇ ਸਮਝੌਤਿਆਂ ਦੀ ਸਮੀਖਿਆ ਵੀ ਕਰ ਰਿਹਾ ਹੈ।  ਭਾਰਤੀ ਫ਼ੌਜੀਆਂ ਦੀ ਵਾਪਸੀ ’ਤੇ ਚਰਚਾ ਮੁਇਜ਼ੂ ਸਰਕਾਰ ਦੇ ਤਿੰਨ ਉਪ ਮੰਤਰੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁਧ ਅਪਮਾਨਜਨਕ ਟਿਪਣੀਆਂ ਦੇ ਪਿਛੋਕੜ ’ਚ ਦੋਹਾਂ ਦੇਸ਼ਾਂ ਦਰਮਿਆਨ ਚੱਲ ਰਹੇ ਵਿਵਾਦ ਦੇ ਵਿਚਕਾਰ ਹੋਈ ਹੈ। 

ਮੁਇਜ਼ੂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਨ ਵਾਲੇ ਤਿੰਨ ਮੰਤਰੀਆਂ ਨੂੰ ਮੁਅੱਤਲ ਕਰ ਦਿਤਾ ਸੀ। ਮੰਤਰੀਆਂ ਦੀਆਂ ਪੋਸਟਾਂ ਨੇ ਭਾਰਤ ਵਿਚ ਚਿੰਤਾ ਪੈਦਾ ਕੀਤੀ ਅਤੇ ਭਾਰਤੀ ਸੈਲਾਨੀਆਂ ਵਲੋਂ ਮਾਲਦੀਵ ਦਾ ਬਾਈਕਾਟ ਕਰਨ ਦਾ ਸੱਦਾ ਦਿਤਾ, ਜੋ ਰੂਸੀ ਸੈਲਾਨੀਆਂ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਸੈਲਾਨੀਆਂ ਦੀ ਗਿਣਤੀ ਦੇ ਮਾਮਲੇ ’ਚ ਚੀਨ ਤੀਜੇ ਨੰਬਰ ’ਤੇ ਹੈ।  

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਲ ਹੀ ’ਚ ਸਮਾਪਤ ਹੋਈ ਚੀਨ ਦੀ ਅਪਣੀ ਸਰਕਾਰੀ ਯਾਤਰਾ ਦੌਰਾਨ, ਮੁਇਜ਼ੂ ਨੇ ਮਾਲਦੀਵ ਨੂੰ ਬੀਜਿੰਗ ਦੇ ਨੇੜੇ ਲਿਆਉਣ ਦੀ ਕੋਸ਼ਿਸ਼ ਕੀਤੀ।  ਚੀਨ ਤੋਂ ਪਰਤਣ ਤੋਂ ਬਾਅਦ ਸਨਿਚਰਵਾਰ ਨੂੰ ਪ੍ਰੈਸ ਕਾਨਫਰੰਸ ’ਚ ਰਾਸ਼ਟਰਪਤੀ ਮੁਇਜ਼ੂ ਨੇ ਅਸਿੱਧੇ ਤੌਰ ’ਤੇ ਭਾਰਤ ’ਤੇ ਹਮਲਾ ਬੋਲਿਆ।  ਉਨ੍ਹਾਂ ਨੇ ਕਿਸੇ ਦੇਸ਼ ਦਾ ਨਾਂ ਲਏ ਬਿਨਾਂ ਕਿਹਾ ਸੀ, ‘‘ਅਸੀਂ ਛੋਟੇ ਹੋ ਸਕਦੇ ਹਾਂ ਪਰ ਇਹ ਤੁਹਾਨੂੰ ਸਾਨੂੰ ਧਮਕਾਉਣ ਦਾ ਲਾਇਸੈਂਸ ਨਹੀਂ ਦਿੰਦਾ।’’

ਉਨ੍ਹਾਂ ਨੇ ਭਾਰਤ ’ਤੇ ਦੇਸ਼ ਦੀ ਨਿਰਭਰਤਾ ਘਟਾਉਣ ਦੀਆਂ ਯੋਜਨਾਵਾਂ ਦਾ ਵੀ ਐਲਾਨ ਕੀਤਾ, ਜਿਸ ’ਚ ਦੂਜੇ ਦੇਸ਼ਾਂ ਤੋਂ ਜ਼ਰੂਰੀ ਭੋਜਨ ਪਦਾਰਥਾਂ, ਦਵਾਈਆਂ ਅਤੇ ਖਪਤ ਦੀਆਂ ਹੋਰ ਚੀਜ਼ਾਂ ਦੇ ਆਯਾਤ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ।  ਉਨ੍ਹਾਂ ਨੇ ਵੇਲਾਨਾ ਕੌਮਾਂਤਰੀ ਹਵਾਈ ਅੱਡੇ ’ਤੇ ਪੱਤਰਕਾਰਾਂ ਨੂੰ ਕਿਹਾ ਸੀ, ‘‘ਅਸੀਂ ਇਕ ਸੁਤੰਤਰ ਅਤੇ ਪ੍ਰਭੂਸੱਤਾ ਵਾਲਾ ਦੇਸ਼ ਹਾਂ। ਕਿਸੇ ਵੀ ਦੇਸ਼ ਨੂੰ ਕਿਸੇ ਹੋਰ ਦੇਸ਼ ਦੇ ਘਰੇਲੂ ਮਾਮਲਿਆਂ ਨੂੰ ਪ੍ਰਭਾਵਤ ਕਰਨ ਦਾ ਅਧਿਕਾਰ ਨਹੀਂ ਹੈ, ਚਾਹੇ ਉਹ ਕਿਸੇ ਵੀ ਆਕਾਰ ਦਾ ਹੋਵੇ।’’ (ਪੀਟੀਆਈ)

(For more Punjabi news apart from  India should withdraw its troops from Maldives by March 15 News in punjabi , stay tuned to Rozana Spokesman) 

Location: India, Delhi

SHARE ARTICLE

ਏਜੰਸੀ

Advertisement

Advocate Sunil Mallan Statement on Leaders and Migrants: ਲੀਡਰਾਂ ਨੇ ਸਾਰੇ ਪ੍ਰਵਾਸੀਆਂ ਦੀਆਂ ਬਣਵਾਈਆਂ ਵੋਟਾਂ

15 Sep 2025 3:01 PM

Sukhjinder Randhawa Interview On Rahul Gandhi Punjab'S Visit In Dera Baba nanak Gurdaspur|News Live

15 Sep 2025 3:00 PM

"100 ਰੁਪਏ ਲੁੱਟ ਕੇ 2 ਰੁਪਏ ਦੇ ਕੇ ਆਖੇ ਮੈਂ ਵੱਡਾ ਦਾਨੀ, Sukhbir Badal ਨੂੰ ਸਿੱਧੇ ਹੋਏ Gurdeep Brar | SGPC

13 Sep 2025 1:07 PM

Hoshiarpur Child Muder Case : ਆਹ ਪਿੰਡ ਨਹੀਂ ਰਹਿਣ ਦਵੇਗਾ ਇੱਕ ਵੀ ਪਰਵਾਸੀ, ਜੇ ਰਹਿਣਾ ਪਿੰਡ 'ਚ ਤਾਂ ਸੁਣ ਲਓ ਕੀ.

13 Sep 2025 1:06 PM

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM
Advertisement