ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਗੋਲੀਬਾਰੀ ਦੀ ਲਈ ਜ਼ਿੰਮੇਵਾਰੀ
ਨਵੀਂ ਦਿੱਲੀ : ਕੈਨੇਡਾ ’ਚ ਬਿਜ਼ਨਸਮੈਨ ਜਸਵੀਰ ਢੇਸੀ ਦੇ ਘਰ ’ਤੇ ਗੋਲੀਬਾਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੈਂਗ ਦੇ ਕੈਨੇਡਾ ’ਚ ਮੁਖੀ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ’ਚ ਪੋਸਟ ਪਾ ਕੇ ਇਸ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਵੱਲੋਂ ਜਾਰੀ ਵੀਡੀਓ ’ਚ ਦਿਖਾਇਆ ਗਿਆ ਹੈ ਕਿ ਇਕ ਸ਼ੂਟਰ ਜਸਬੀਰ ਢੇਸੀ ਦੇ 5 ਲੋਬਰ ਸਰਕਲ ਬ੍ਰੈਂਪਟਨ ਸਥਿਤ ਘਰ ’ਤੇ ਦੋ ਪਾਸਿਓਂ ਕਈ ਗੋਲ਼ੀਆਂ ਚਲਾ ਰਿਹਾ ਹੈ।
ਢਿੱਲੋਂ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ’ਚ ਕਿਹਾ ਕਿ 'ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗੋਲਡੀ ਢਿੱਲੋਂ ਜਸਵੀਰ ਢੇਸੀ ਦੇ ਘਰ ’ਤੇ ਕੀਤੀ ਗਈ ਫਾਇਰਿੰਗ ਦੀ ਜ਼ਿੰਮੇਵਾਰੀ ਲੈਂਦਾ ਹਾਂ। ਉਹ ਸਾਡੇ ਦੁਸ਼ਮਣਾਂ ਦੀ ਹਮਾਇਤ ਕਰ ਰਿਹਾ ਹੈ। ਜਿਹੜਾ ਕੋਈ ਸਾਡਾ ਵਿਰੋਧ ਕਰੇਗਾ, ਉਸਦਾ ਵੀ ਇਹੀ ਹਸ਼ਰ ਹੋਵੇਗਾ।’
