
ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ....
ਸੀਰੀਆ : ਸੀਰੀਆ ਦੇ ਪੂਰਵੀ ਇਲਾਕੇ ਵਿਚ ਮੰਗਲਵਾਰ ਨੂੰ ਅਮਰੀਕੀ ਸੁਰੱਖਿਆ ਬਲਾਂ ਦੇ ਹਵਾਈ ਹਮਲੇ ਵਿਚ 70 ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਹਵਾਈ ਹਮਲੇ ਪੂਰਵੀ Îਇਲਾਕੇ ਵਿਚ ਸਥਿਤ ਡਾਇਰ ਅਲ ਜੌਰ ਵਿਚ ਸ਼ਰਨਾਰਥੀਆਂ ਦੇ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਸਨ। ਖੂੰਖਾਰ ਅਤਿਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਕਬਜ਼ਾ ਵਧਾਉਣ ਦੇ ਕਾਰਨ ਹਵਾਈ ਹਮਲਿਆਂ ਵਿਚ ਵਾਧਾ ਹੋਇਆ ਹੈ। ਅਮਰੀਕੀ ਹਮਾਇਤੀ ਸੀਰੀਆਈ ਡੈਮੋਕਰੇਟਿਕ ਫੋਰਸ ਮੀਡੀਆ ਦਫ਼ਤਰ ਦੇ ਪ੍ਰਮੁੱਖ ਮੁਸਤਫਾ ਬੱਲੀ ਦੇ ਅਨੁਸਾਰ ਪੂਰਵੀ ਸੀਰੀਆ ਵਿਚ ਪੂਰਵੀ ਯੂਫਰੇਟਸ ਨਦੀ ਖੇਤਰ ਵਿਚ ਆਈਐਸ ਦੇ ਖ਼ਿਲਾਫ਼
ਹਮਲਿਆਂ ਦੇ ਆਖਰੀ ਪੜਾਅ 'ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਡੇਰ ਅਲ ਜੌਰ ਦੇ ਪੂਰਵੀ ਦਿਹਾਤੀ ਖੇਤਰ ਦੇ ਬਘੌਜ ਸ਼ਹਿਰ ਤੋਂ 20 ਹਜ਼ਾਰ ਤੋਂ ਜ਼ਿਆਦਾ ਨਾਗਰਿਕਾਂ ਨੂੰ ਕੱਢੇ ਜਾਣ ਤੋਂ ਬਾਅਦ ਐਸਡੀਐਫ ਨੇ ਪੂਰਵੀ ਯੂਫਰੇਟਸ ਖੇਤਰ ਵਿਚ ਆਈਐਸ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਸਨਿਚਰਵਾਰ ਰਾਤ ਮੁਹਿੰਮ ਸ਼ੁਰੂ ਕੀਤੀ ਗਈ। ਇਸ ਮੁਹਿੰਮ ਵਿਚ ਅਮਰੀਕੀ ਸੈਨਾ ਵੀ ਐਸਡੀਐਫ ਦੇ ਨਾਲ ਮਿਲ ਕੇ ਆਈਐਸ ਦੇ ਕਬਜ਼ੇ ਤੋਂ ਇਲਾਕੇ ਛੁਡਾਉਣ ਦੀ ਮੁਹਿੰਮ ਵਿਚ ਜੁਟੀ ਹੋਈ ਹੈ। (ਏਜੰਸੀਆਂ)