
ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਤੇਜ਼ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ।
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਮਿਸੀਸਿਪੀ ਸੂਬੇ ਵਿਚ ਤੇਜ਼ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ। ਤੂਫ਼ਾਨ ਕਾਰਨ ਘੱਟੋਂ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਉਤਰੀ ਲੂਸੀਆਨਾ ਵਿਚ 300 ਮਕਾਨ ਅਤੇ ਇਮਰਾਤਾਂ ਨੂੰ ਨੁਕਸਾਨ ਪਹੁੰਚਾਇਆ ਹੈ। ਮਿਸੀਸਿਪੀ ਦੀ ਐਮਰਜੈਂਸੀ ਪ੍ਰਬੰਧਨ ਏਜੰਸੀ ਦੇ ਹਵਾਲੇ ਨਾਲ ਦਸਿਆ ਕਿ ਵਾਲਟਹਾਲ, ਲੌਰੈਂਸ ਅਤੇ ਜੇਫਰਸਨ ਡੇਵਿਸ ਦੀਆਂ ਕਾਊਂਟੀਆਂ ਵਿਚ ਐਤਵਾਰ ਨੂੰ ਤੂਫ਼ਾਨ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ।
File Photo
ਸਥਾਨਕ ਅਧਿਕਾਰੀਆਂ ਦੇ ਮੁਤਾਬਕ ਤੂਫ਼ਾਨ ਨੇ ਘਰਾਂ, ਟਾਪੂਆਂ ਅਤੇ ਰੁੱਖਾਂ ਨੂੰ ਨਸ਼ਟ ਕਰ ਦਿਤਾ। ਮਿਸੀਸਿਪੀ ਦੇ ਗਵਰਨਰ ਟੇਟ ਰੀਵਸ ਨੇ ਤਬਾਹੀ ਕਾਰਨ ਐਤਵਾਰ ਰਾਤ ਐਮਰਜੈਂਸੀ ਦਾ ਐਲਾਨ ਕਰ ਦਿਤਾ। ਐਤਵਾਰ ਨੂੰ ਵੀ ਤੂਫ਼ਾਨ ਨੇ ਘਰਾਂ ਅਤੇ ਰੁੱਖਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਇਸ ਦੇ ਨਾਲ ਹੀ ਲੁਇਸਯਾਨਾ ਵਿਚ ਬਿਜਲੀ ਡਿੱਗੀ। (ਪੀਟੀਆਈ)