
ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੋਮਵਾਰ ਨੂੰ ਨਿਯਮਿਤ ਅਭਿਆਸ ਦੇ ਦੌਰਾਨ ਫ਼ੌਜ ਦਾ ਇਕ ਲੜਾਕੂ ਜੈੱਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 2
ਇਸਲਾਮਬਾਦ, 13 ਅਪ੍ਰੈਲ: ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਸੋਮਵਾਰ ਨੂੰ ਨਿਯਮਿਤ ਅਭਿਆਸ ਦੇ ਦੌਰਾਨ ਫ਼ੌਜ ਦਾ ਇਕ ਲੜਾਕੂ ਜੈੱਟ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ 2 ਪਾਇਲਟਾਂ ਦੀ ਮੌਤ ਹੋ ਗਈ।
File photo
ਫ਼ੌਜ ਦੀ ਮੀਡੀਆ ਸ਼ਾਖਾ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਸੀ.) ਨੇ ਦਸਿਆ ਕਿ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਗੁਜਰਾਤ ਖੇਤਰ ਵਿਚ ਵਾਪਰਿਆ। ਉਨ੍ਹਾਂ ਦਸਿਆ ਕਿ ਜਹਾਜ਼ ਦੇ ਦੋਵੇਂ ਪਾਇਲਟਾਂ ਮੇਜਰ ਉਮਰ ਅਤੇ ਲੈਫ਼ਟੀਨੈਂਟ ਫੈਜ਼ਾਨ ਦੀ ਇਸ ਹਾਦਸੇ ਵਿਚ ਮੌਤ ਹੋ ਗਈ। (ਪੀਟੀਆਈ)