
ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.2 ਮਾਪੀ ਗਈ
ਸੈਨ ਡਿਏਗੋ : ਦੱਖਣੀ ਕੈਲੀਫੋਰਨੀਆ ਦੇ ਸੈਨ ਡਿਏਗੋ ਨੇੜੇ ਸੋਮਵਾਰ ਸਵੇਰੇ ਲਗਭਗ 10 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਭੂਚਾਲ ਦੀ ਤੀਬਰਤਾ 5.2 ਮਾਪੀ ਗਈ ਅਤੇ ਇਹ ਸੈਨ ਡਿਏਗੋ ਦੇ ਪੂਰਬ ’ਚ ਪਹਾੜੀ ਸ਼ਹਿਰ ਜੂਲੀਅਨ ਨੇੜੇ ਸੀ। ਭੂਚਾਲ ਦੇ ਝਟਕੇ ਸੈਨ ਡਿਏਗੋ ’ਚ ਆਏ ਅਤੇ ਇਸ ਦੇ ਝਟਕੇ ਲਾਸ ਏਂਜਲਸ ਤਕ ਮਹਿਸੂਸ ਕੀਤੇ ਗਏ।