
ਆਸਟ੍ਰੇਲੀਆ ਦੇ ਪਰਬਤਾਰੋਹੀ ਸਟੀਵ ਪਲੇਨ (36) ਨੇ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰ ਕੇ ਨਵਾਂ ...
ਸਿਡਨੀ : ਆਸਟ੍ਰੇਲੀਆ ਦੇ ਪਰਬਤਾਰੋਹੀ ਸਟੀਵ ਪਲੇਨ (36) ਨੇ ਸੋਮਵਾਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ 'ਤੇ ਚੜ੍ਹਾਈ ਕਰ ਕੇ ਨਵਾਂ ਰਿਕਾਰਡ ਸਥਾਪਿਤ ਕਰ ਦਿਤਾ ਹੈ। ਸਟੀਵ ਪਲੇਨ ਨੇ ਸੱਤ ਮਹਾਦੀਪਾਂ ਦੀਆਂ ਸੱਭ ਤੋਂ ਉੱਚੀਆਂ ਚੋਟੀਆਂ 'ਤੇ ਸੱਭ ਤੋਂ ਘੱਟ ਸਮੇਂ ਵਿਚ ਚੜ੍ਹਨ ਦਾ ਰਿਕਾਰਡ ਆਪਣੇ ਨਾਮ ਕਰ ਲਿਆ ਹੈ। ਉਨ੍ਹਾਂ ਨੂੰ ਇਸ ਮੁਹਿੰਮ ਨੂੰ ਪੂਰਾ ਕਰਨ ਵਿਚ 117 ਦਿਨਾਂ ਦਾ ਸਮਾਂ ਲੱਗਿਆ। ਇਸ ਤੋਂ ਪਹਿਲਾਂ ਪੋਲੈਂਡ ਦੇ ਜਾਨਸੁਜ਼ ਕੋਚਾਂਸਕੀ ਨੇ 126 ਦਿਨਾਂ ਵਿਚ ਸੱਤ ਚੋਟੀਆਂ ਚੜ੍ਹਨ ਦਾ ਰਿਕਾਰਡ ਬਣਾਇਆ ਸੀ।
Australian Mountaineer made record of conquering 7th highest peak
ਹਿਮਾਲਾ ਗਾਈਡਸ ਨੇਪਾਲ ਦੇ ਈਸ਼ਵਰੀ ਪੌਡੇਲ ਨੇ ਪਲੇਨ ਦੇ ਇਸ ਰਿਕਾਰਡ ਦੀ ਜਾਣਕਾਰੀ ਦਿਤੀ। ਪੌਡੇਲ ਨੇ ਕਿਹਾ ਕਿ ਐਵਰੇਸਟ ਬੇਸ ਕੈਂਪ ਤੋਂ ਆਏ ਫੋਨ 'ਤੇ ਦੱਸਿਆ ਗਿਆ ਕਿ ਪਲੇਨ ਆਪਣੇ ਦੋ ਗਾਈਡਾਂ ਦੇ ਨਾਲ ਸਵੇਰੇ 7 ਵਜੇ ਦੇ ਕਰੀਬ ਐਵਰੈਸਟ 'ਤੇ ਪਹੁੰਚਣ ਵਿਚ ਸਫ਼ਲ ਰਹੇ। ਹੁਣ ਉਹ ਆਪਣੀ ਟੀਮ ਨਾਲ ਹੇਠਾਂ ਉੱਤਰ ਰਹੇ ਹਨ।
Australian Mountaineer made record of conquering 7th highest peak
ਪਰਥ ਦੇ ਰਹਿਣ ਵਾਲੇ ਪਲੇਨ ਨੇ 16 ਜਨਵਰੀ ਨੂੰ ਅੰਟਾਰਟਿਕਾ ਦੇ ਮਾਊਂਟ ਵਿਨਸਨ ਦੀ ਚੜ੍ਹਾਈ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਮਗਰੋਂ ਪਲੇਨ ਨੇ ਦੱਖਣੀ ਅਮਰੀਕਾ ਦੇ ਮਾਊਂਟ ਅਕਾਂਕਾਗੁਆ, ਅਫਰੀਕਾ ਦੇ ਮਾਊਂਟ ਕਿਲੀਮੰਜਾਰੋ, ਆਸਟ੍ਰੇਲੀਆ ਦੇ ਮਾਊਂਟ ਕਾਰਸਟੇਨਸਜ਼ ਪਿਰਾਮਿਡ, ਯੂਰਪ ਦੇ ਮਾਊਂਟ ਐਲਬਰਸ ਅਤੇ ਉੱਤਰੀ ਅਮਰੀਕਾ ਦੀ ਸਭ ਤੋਂ ਉੱਚੀ ਚੋਟੀ ਡੇਨਾਲ ਦੀ ਚੜ੍ਹਾਈ ਕੀਤੀ।
Australian Mountaineer made record of conquering 7th highest peak
ਦੱਸਣਯੋਗ ਹੈ ਕਿ ਸਾਲ 2014 ਵਿਚ ਇਕ ਹਾਦਸੇ ਵਿਚ ਪਲੇਨ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸਿਹਤਮੰਦ ਹੋਣ ਮਗਰੋਂ ਆਪਣੀ ਹਿੰਮਤ ਨਾਲ ਇਹ ਮੁਸ਼ਕਲਾਂ ਭਰਿਆ ਕੰਮ ਕਰ ਦਿਖਾਇਆ।