
ਸੋਸ਼ਲ ਮੀਡੀਆ 'ਤੇ ਟਵੀਟ ਕਰ ਕੇ ਦਿੱਤੀ ਜਾਣਕਾਰੀ
ਵੈਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ( New Zealand Prime Minister Jacinda Arden) ਅਤੇ ਉਨ੍ਹਾਂ ਦਾ ਪਰਿਵਾਰ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਿਆ ਹੈ। ਆਰਡਰਨ ( New Zealand Prime Minister Jacinda Arden) ਨੇ ਅੱਜ ਸਵੇਰੇ ਖੁਦ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਇਸ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ, 'ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਬਦਕਿਸਮਤੀ ਨਾਲ ਮੈਂ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਕੋਰੋਨਾ ਸੰਕਰਮਿਤ ਹੋ ਗਈ ਹਾਂ।
Jacinda Ardern
ਸ਼ਨੀਵਾਰ ਨੂੰ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ( New Zealand Prime Minister Jacinda Arden) ਦੇ ਨਮੂਨਿਆਂ ਦੀ ਜਾਂਚ ਕਰਨ ਵਾਲੇ ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਉਹ ਕੋਰੋਨਾ ਪਾਜ਼ੇਟਿਵ ਹੈ। ਹੁਣ ਉਹ ਅਤੇ ਉਹਨਾਂ ਦਾ ਪਰਿਵਾਰ ਆਈਸੋਲੇਸ਼ਨ ਵਿੱਚ ਹਨ। ਆਰਡਰਨ ( New Zealand Prime Minister Jacinda Arden) ਤੋਂ ਇਲਾਵਾ, ਉਸਦੀ ਪਤੀ ਕਲਾਰਕ ਗੇਫੋਰਡ ਵੀ ਕੋਰੋਨਵਾਇਰਸ ਨਾਲ ਸੰਕਰਮਿਤ ਪਾਏ ਗਏ।
PM Jacinda Ardern
ਇਸ ਬਾਰੇ 'ਚ ਆਰਡਰਨ ( New Zealand Prime Minister Jacinda Arden) ਨੇ ਕਿਹਾ, "ਅਸੀਂ ਐਤਵਾਰ ਤੋਂ ਹੀ ਆਈਸੋਲੇਸ਼ਨ 'ਚ ਹਾਂ। ਕਲਾਰਕ ਦੀ ਰਿਪੋਰਟ ਪਹਿਲੀ ਵਾਰ ਕੋਰੋਨਾ ਪਾਜ਼ੇਟਿਵ ਆਈ ਸੀ। ਉਸ ਤੋਂ ਬਾਅਦ ਬੁੱਧਵਾਰ ਨੂੰ ਨੀਵ (ਆਰਡਰਨ ਦੀ ਬੇਟੀ) ਅਤੇ ਬੀਤੀ ਰਾਤ ਮੇਰੀ ਟੈਸਟ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਸੀ।"
Jacinda Ardern