
ਕੇਰਲ ਦੀ ਰਹਿਣ ਵਾਲੀ ਸੀ 12 ਸਾਲਾ ਮ੍ਰਿਤਕ ਬੱਚੀ
ਦੁਬਈ: ਸੰਯੁਕਤ ਅਰਬ ਅਮੀਰਾਤ ਤੋਂ ਇਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਥੇ ਸ਼ਾਰਜਾਹ ਦੇ ਅਲ ਨਾਹਦਾ ਇਲਾਕੇ 'ਚ ਅਪਣੀ ਰਿਹਾਇਸ਼ੀ ਇਮਾਰਤ ਦੀ 17ਵੀਂ ਮੰਜ਼ਿਲ ਤੋਂ ਡਿੱਗਣ ਕਾਰਨ ਭਾਰਤੀ ਮੂਲ ਦੀ ਬੱਚੀ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਘਰ ਦੇ ਬਾਹਰ ਬੈਠੇ ਪਰਿਵਾਰ ਨੂੰ ਬੇਕਾਬੂ ਕਾਰ ਨੇ ਕੁਚਲਿਆ, ਪਤੀ-ਪਤਨੀ ਅਤੇ 7 ਸਾਲਾ ਪੁੱਤ ਦੀ ਹੋਈ ਮੌਤ
ਮ੍ਰਿਤਕ ਬੱਚੀ ਕੇਰਲ ਦੀ ਰਹਿਣ ਵਾਲੀ ਸੀ। ਬੱਚੀ ਨੂੰ ਡਿੱਗਦੇ ਹੋਏ ਵੇਖ ਗੁਆਂਢੀਆਂ ਨੇ ਤੁਰੰਤ ਪੁਲਿਸ ਬੁਲਾਈ ਪਰ ਬੱਚੀ ਨੂੰ ਬਚਾ ਨਹੀਂ ਸਕੇ। ਸ਼ਾਰਜਾਹ ਦੇ ਅਲ ਕਾਸਿਮੀਆ ਹਸਪਤਾਲ ਵਲੋਂ ਜਾਰੀ ਮੌਤ ਦੀ ਰਿਪੋਰਟ ਵਿਚ ਕਿਹਾ ਗਿਆ ਕਿ ਬੱਚੀ ਦੀ ਮੌਤ ਸਿਰ ਵਿਚ ਸੱਟ ਲੱਗੀ। ਜਿਸ ਕਾਰਨ ਬੱਚੀ ਦੀ ਮੌਤ ਹੋਈ। ਬੱਚੀ ਦੀ ਲਾਸ਼ ਨੂੰ ਭਾਰਤ ਭੇਜ ਦਿਤਾ ਗਿਆ ਹੈ।
ਇਹ ਵੀ ਪੜ੍ਹੋ: ਤਾਮਿਲਨਾਡੂ 'ਚ ਦਰਦਨਾਕ ਹਾਦਸਾ, ਸੇਪਟਿਕ ਟੈਂਕ 'ਚ ਜ਼ਹਿਰੀਲੇ ਧੂੰਏਂ ਵਿਚ ਸਾਹ ਲੈਣ ਨਾਲ ਤਿੰਨ ਦੀ ਮੌਤ