
ਉਚਿਤ ਤਨਖ਼ਾਹ, ਸਮਾਨਤਾ ਅਤੇ ਜਿਨਸੀ ਸ਼ੋਸ਼ਣ ਤੇ ਹਿੰਸਾ ਦੀ ਰੋਕਥਾਮ ਦੀ ਕੀਤੀ ਮੰਗ
ਜੈਨੇਵਾ : ਪੂਰੇ ਸਵਿਟਜ਼ਰਲੈਂਡ ਵਿਚ ਔਰਤਾਂ ਉਚਿਤ ਤਨਖ਼ਾਹ, ਸਮਾਨਤਾ ਅਤੇ ਜਿਨਸੀ ਸ਼ੋਸ਼ਣ ਤੇ ਹਿੰਸਾ ਦੀ ਰੋਕਥਾਮ ਦੀ ਮੰਗ ਨੂੰ ਲੈ ਕੇ ਅਪਣੀ-ਅਪਣੀ ਨੌਕਰੀ ਛੱਡ ਕੇ ਸੜਕਾਂ 'ਤੇ ਉਤਰ ਆਈਆਂ। ਇਥੇ ਔਰਤਾਂ ਅਪਣੇ ਕੱਪੜੇ ਸਾੜ ਕੇ ਵਿਰੋਧ ਪ੍ਰਗਟ ਕਰ ਰਹੀਆਂ ਹਨ ਅਤੇ ਪ੍ਰਦਰਸ਼ਨ ਕਰ ਰਹੀਆਂ ਹਨ। ਦੇਸ਼ ਵਿਚ 28 ਸਾਲਾਂ ਵਿਚ ਔਰਤਾਂ ਵਲੋਂ ਕੀਤਾ ਗਿਆ ਇਸ ਤਰ੍ਹਾਂ ਦਾ ਇਹ ਪਹਿਲਾ ਪ੍ਰਦਰਸ਼ਨ ਹੈ।
Swiss women go on strike over inequality
ਲਿੰਗੀ ਸਮਾਨਤਾ ਨੂੰ ਲੈ ਕੇ ਨਾਰਾਜ਼ਗੀ ਅਤੇ ਕਾਰਜਸਥਲ 'ਤੇ ਵੱਧਦੀ ਅਸਮਾਨਤਾ ਨੂੰ ਲੈ ਕੇ ਵੱਧਦੇ ਗੁੱਸੇ ਨੇ 'ਮਹਿਲਾ ਅੰਦੋਲਨ' ਨੂੰ ਜਨਮ ਦਿਤਾ। ਇਨ੍ਹਾਂ ਵਿਚ ਕਈ ਔਰਤਾਂ ਘਰੇਲੂ ਸਹਾਇਕਾਵਾਂ, ਟੀਚਰਾਂ ਅਤੇ ਦੇਖਭਾਲ ਦਾ ਕੰਮ ਕਰਨ ਵਾਲੀ ਔਰਤਾਂ ਲਈ ਜ਼ਿਆਦਾ ਤਨਖਾਹ ਦੀ ਮੰਗ ਕਰ ਰਹੀਆਂ ਹਨ। ਆਮ ਤੌਰ 'ਤੇ ਇਸ ਤਰ੍ਹਾਂ ਦਾ ਕੰਮ ਔਰਤਾਂ ਹੀ ਕਰਦੀਆਂ ਹਨ।
Swiss women go on strike over inequality
ਲੌਸੇਨ ਵਿਚ ਅੱਧੀ ਰਾਤ ਵੇਲੇ ਸੈਂਕੜੇ ਦੀ ਗਿਣਤੀ ਵਿਚ ਔਰਤਾਂ ਇਕੱਠੀਆਂ ਹੋਈਆਂ ਅਤੇ ਸ਼ਹਿਰ ਦੇ ਕੈਥੇਡ੍ਰਲ ਵਿਚ ਰੈਲੀ ਕੱਢਦੀਆਂ ਹੋਈਆਂ ਸ਼ਹਿਰ ਦੇ ਕੇਂਦਰ ਵਲ ਮਾਰਚ ਕੱਢਿਆ, ਜਿਥੇ ਉਨ੍ਹਾਂ ਨੇ ਲੱਕੜਾਂ ਵਿਚ ਅੱਗ ਲਗਾਈ ਅਤੇ ਫਿਰ ਉਸ ਅੱਗ ਵਿਚ ਅਪਣੀ ਟਾਈ, ਕੱਪੜੇ ਸੁੱਟ ਦਿਤੇ। ਔਰਤਾਂ ਦੇ ਇਸ ਪ੍ਰਦਰਸ਼ਨ ਨੂੰ 'ਪਰਪਲ ਵੇਵ' ਕਿਹਾ ਗਿਆ ਕਿਉਂਕਿ ਇਸ ਪ੍ਰਦਰਸ਼ਨ ਲਈ ਔਰਤਾਂ ਨੇ ਪਰਪਲ (ਜਾਮਨੀ) ਰੰਗ ਨੂੰ ਚੁਣਿਆ ਸੀ।