
ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਧੁਨਿਕ ਤਕਨੀਕਾਂ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ।
ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਕਿਹਾ ਹੈ ਕਿ ਅਮਰੀਕਾ ਭਾਰਤ ਦੀ ਸੁਰੱਖਿਆ ਜ਼ਰੂਰਤਾਂ ਨੂੰ ਅਧੁਨਿਕ ਤਕਨੀਕਾਂ ਨਾਲ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹੈ। ਇਸ ਦੇ ਨਾਲ ਹੀ ਉਸ ਨੇ ਚੇਤਾਵਨੀ ਦਿੱਤੀ ਕਿ ਭਾਰਤ ਦਾ ਰੂਸ ਨਾਲ ਲੰਬੀ ਦੂਰੀ ਦਾ ‘ਐਸ-400 ਮਿਸਲ ਰੱਖਿਆ ਤੰਤਰ’ ਖਰੀਦਣ ਨਾਲ ਸਹਿਯੋਗ ‘ਤੇ ਅਸਰ ਹੋ ਸਕਦਾ ਹੈ। ਟਰੰਪ ਪ੍ਰਸ਼ਾਸਨ ਦਾ ਇਹ ਬਿਆਨ ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਵੱਲੋਂ ਕੁਝ ਹਫ਼ਤੇ ਪਹਿਲਾਂ ਦਿੱਤੀ ਗਈ ਇਸੇ ਤਰ੍ਹਾਂ ਦੀ ਚੇਤਾਵਨੀ ਤੋਂ ਬਾਅਦ ਆਇਆ ਹੈ।
Donald Trump and Modi
ਅਧਿਕਾਰੀ ਨੇ ਕਿਹਾ ਸੀ ਕਿ ਭਾਰਤ ਦੇ ਰੂਸ ਕੋਲੋਂ ਮਿਸਾਇਲ ਖਰੀਦਣ ਨਾਲ ਭਾਰਤ-ਅਮਰੀਕਾ ਰੱਖਿਆ ਸਬੰਧਾਂ ‘ਤੇ ਗੰਭੀਰ ਅਸਰ ਹੋਵੇਗਾ। ਜ਼ਿਕਰਯੋਗ ਹੈ ਕਿ ‘ਐਸ-400’ ਰੂਸ ਦਾ ਸਭ ਤੋਂ ਅਧੁਨਿਕ ਸਤਹ ਤੋਂ ਹਵਾ ਤੱਕ ਲੰਬੀ ਦੂਰੀ ਵਾਲਾ ਮਿਸਾਇਲ ਰੱਖਿਆ ਤੰਤਰ ਹੈ। ਚੀਨ 2014 ਵਿਚ ਇਸ ਯੰਤਰ ਦੀ ਖਰੀਦ ਵਾਲਾ ਪਹਿਲਾ ਦੇਸ਼ ਬਣ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਿਚਕਾਰ ਪਿਛਲੇ ਸਾਲ ਅਕਤੂਬਰ ਵਿਚ ਕਈ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਹੋਣ ਤੋਂ ਬਾਅਦ ਭਾਰਤ ਅਤੇ ਰੂਸ ਵਿਚਕਾਰ ਪੰਜ ਅਰਬ ਡਾਲਰ ਵਿਚ ‘ਐਸ-400’ ਹਵਾਈ ਰੱਖਿਆ ਤੰਤਰ ਖ਼ਰੀਦ ਸੌਦੇ ‘ਤੇ ਦਸਤਖ਼ਤ ਹੋਏ ਸੀ।
S-400 Missiles
ਵਿਦੇਸ਼ ਮੰਤਰਾਲੇ ਦੀ ਮੁੱਖ ਅਧਿਕਾਰੀ ਏਲਿਸ ਜੀ ਵੇਲਸ਼ ਨੇ ਦੱਸਿਆ ਕਿ ਅਮਰੀਕਾ ਹੁਣ ਕਿਸੇ ਹੋਰ ਦੇਸ਼ ਦੇ ਮੁਕਾਬਲੇ ਭਾਰਤ ਨਾਲ ਸਭ ਤੋਂ ਜ਼ਿਆਦਾ ਫੌਜੀ ਅਭਿਆਸ ਕਰਦਾ ਹੈ। ਉਹਨਾਂ ਕਿਹਾ ‘ਟਰੰਪ ਪ੍ਰਸ਼ਾਸਨ ਨੇ ਅਧੀਨ ਅਸੀਂ ਇਸ ਗੱਲ ਨੂੰ ਲੈ ਕੇ ਸਪੱਸ਼ਟ ਹਾਂ ਕਿ ਅਸੀਂ ਭਾਰਤ ਦੀ ਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਵਿਚ ਮਦਦ ਕਰਨ ਲਈ ਤਿਆਰ ਹਾਂ ਅਤੇ ਕਾਂਗਰਸ ਨੇ ਭਾਰਤ ਨੂੰ ਜੋ ‘ਅਹਿਮ ਰੱਖਿਆ ਸਾਂਝੇਦਾਰ’ ਦਾ ਦਰਜਾ ਦਿੱਤਾ ਹੈ, ਉਸ ‘ਤੇ ਅਲੱਗ ਤਰੀਕੇ ਦੀ ਰੱਖਿਆ ਸਾਂਝੇਦਾਰੀ ਚਾਹ ਰਹੇ ਹਨ।