
ਪਾਕਿਸਤਾਨ 'ਚ 'ਏ' ਕੈਟੇਗਰੀ ਵਾਲੇ ਯਾਤਰੀਆਂ ਨੂੰ ਕੋਵਿਡ-19 'ਚ ਛੋਟ ਹੈ
ਇਸਲਾਮਾਬਾਦ-ਕੋਰੋਨਾ ਮਹਾਮਾਰੀ ਦੇ ਚੱਲਦੇ ਵੱਖ-ਵੱਖ ਦੇਸ਼ਾਂ ਨੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲੱਗਾ ਰੱਖੀਆਂ ਹਨ ਤਾਂ ਜੋ ਕੋਰੋਨਾ ਨਾਲ ਨਜਿੱਠਿਆ ਜਾ ਸਕੇ। ਕੋਰੋਨਾ ਮਹਾਮਾਰੀ ਦੇ ਚੱਲਦੇ ਪਾਕਿਸਤਾਨ ਨੇ ਹਵਾਈ ਯਾਤਰਾ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਪਾਕਿਸਤਾਨ ਨੇ ਕੋਰੋਨਾ ਇਨਫੈਕਸ਼ਨ ਨੂੰ ਦੇਖਦੇ ਹੋਏ ਭਾਰਤ ਸਮੇਤ 26 ਦੇਸ਼ਾਂ ਦੀ ਹਵਾਈ ਯਾਤਰ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਹੈ।
ਪਾਕਿਸਤਾਨ ਦੇ ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਸੈਂਟਰ ਨੇ ਇਨ੍ਹਾਂ ਸਾਰੇ 26 ਦੇਸ਼ਾਂ ਨੂੰ 'ਸੀ' ਕੈਟੇਗਰੀ 'ਚ ਪਾ ਦਿੱਤਾ ਹੈ। ਆਪਣੇ ਦੇਸ਼ 'ਚ ਕੋਰੋਨਾ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪਾਕਿਸਤਾਨ ਸਰਕਾਰ ਨੇ ਇਹ ਫੈਸਲਾ ਲਿਆ ਹੈ।
coronavirus
ਇਹ ਵੀ ਪੜ੍ਹੋ-ਕੋਟਕਪੂਰਾ ਗੋਲੀਕਾਂਡ ਮਾਮਲਾ : SIT ਦੇ ਸਾਹਮਣੇ ਪੇਸ਼ ਹੋਣ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਕੀਤਾ ਇਨਕਾਰ
ਇਨ੍ਹਾਂ 26 ਦੇਸ਼ਾਂ 'ਤੇ ਪਾਕਿਸਤਾਨ ਨੇ ਲਾਈ ਪਾਬੰਦੀ
ਭਾਰਤ, ਈਰਾਨ, ਬੰਗਲਾਦੇਸ਼, ਭੂਟਾਨ, ਇੰਡੋਨੇਸ਼ੀਆ, ਈਰਾਕ, ਉਰੂਗਵੇ, ਮਾਲਦੀਵ, ਨੇਪਾਲ, ਸ਼੍ਰੀਲੰਕਾ, ਫਿਲੀਪੀਂਸ, ਟੋਬੈਕੇ,ਅਰਜ਼ਨਟੀਨਾ, ਪੈਰਾਗੁਆ, ਬ੍ਰਾਜ਼ੀਲ, ਮੈਕਸੀਕੋ, ਦੱਖਣੀ ਅਫਰੀਕਾ,ਨਾਮੀਬੀਆ, ਟਿਊਨੀਸ਼ੀਆ, ਬੋਲੀਵੀਆ, ਚਿੱਲੀ, ਕੋਲੰਬੀਆ, ਕੋਸਟਾਸਿਕਾ, ਡੋਮਿਨਿਕਾ, ਇਕਵਾਡੋਰ, ਪੇਰੂ । ਦੱਸ ਦਈਏ ਕਿ ਇਨ੍ਹਾਂ ਸਾਰੇ ਦੇਸ਼ਾਂ ਨੂੰ ਪਾਕਿਸਤਾਨ ਨੇ 'ਸੀ' ਕੈਟੇਗਰੀ 'ਚ ਰੱਖਿਆ ਹੈ ਭਾਵ ਕਿ ਇਥੇ ਯਾਤਰੀਆਂ ਨੂੰ ਪਾਕਿਸਤਾਨ 'ਚ ਯਾਤਰਾ ਕਰਨ 'ਤੇ ਪਾਬੰਦੀ ਹੈ।
Coronavirus
ਇਹ ਵੀ ਪੜ੍ਹੋ-2022 ਦੀਆਂ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ 'ਤੇ ਚੋਣ ਲੜੇਗੀ 'ਆਪ'
ਪਾਕਿਸਤਾਨ 'ਚ 'ਏ' ਕੈਟੇਗਰੀ ਵਾਲੇ ਯਾਤਰੀਆਂ ਨੂੰ ਕੋਵਿਡ-19 'ਚ ਛੋਟ ਹੈ ਜਦਕਿ ਕੈਟੇਗਰੀ 'ਬੀ' ਦੇ ਯਾਤਰੀਆਂ ਨੂੰ ਐਂਟੀ ਪੀ.ਸੀ.ਆਰ. ਟੈਸਟਾ ਦੀ ਨੈਗੇਟਿਵ ਰਿਪੋਰਟ ਲਿਆਉਣਾ ਜ਼ਰੂਰੀ ਹੈ। ਹਰ ਯਾਤਰੀ ਨੂੰ ਯਾਤਰਾ ਤੋਂ 72 ਘੰਟੇ ਪਹਿਲਾਂ ਟੈਸਟ ਰਿਪੋਰਟ ਲਿਆਉਣੀ ਹੋਵੇਗੀ। ਹਾਲਾਂਕਿ ਜਿਹੜੇ ਯਾਤਰੀ ਜਾਂ ਦੇਸ਼ ਕੈਟੇਗਰੀ 'ਸੀ' 'ਚ ਹੋਣਗੇ ਉਨ੍ਹਾਂ 'ਤੇ ਪੂਰੀ ਤਰ੍ਹਾਂ ਯਾਤਰਾ ਕਰਨ 'ਤੇ ਪਾਬੰਦੀ ਲੱਗਾ ਦਿਤੀ ਗਈ ਹੈ। ਇਸ ਕੈਟੇਗਰੀ ਲਈ ਐੱਨ.ਸੀ.ਓ.ਸੀ. ਗਾਈਡਲਾਈਨ ਦੇ ਅਧੀਨ ਹੀ ਯਾਤਰਾ 'ਚ ਛੋਟ ਮਿਲ ਸਕੇਗੀ।
ਇਹ ਵੀ ਪੜ੍ਹੋ-ਦਿੱਲੀ-ਪਟਨਾ ਜਾਣ ਵਾਲੀ ਫਲਾਈਟ 'ਚ ਸੀ ਬੰਬ ਹੋਣ ਦੀ ਸੂਚਨਾ, ਦਿੱਲੀ ਏਅਰਪੋਰਟ 'ਤੇ ਇਕ ਗ੍ਰਿਫਤਾਰ