
ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿਚ ਤਕੜੇ ਆਰਥਿਕ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਉਸ ਨੂੰ ਨਾ ਸਿਰਫ਼ ਵੱਡੀ ਆਰਥਿਕ...
ਵਾਸ਼ਿੰਗਟਨ : ਮਸ਼ਹੂਰ ਕੰਪਨੀ ਜੌਹਨਸਨ ਐਂਡ ਜੌਹਨਸਨ ਨੂੰ ਅਮਰੀਕਾ ਵਿਚ ਤਕੜੇ ਆਰਥਿਕ ਝਟਕੇ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਨਾਲ ਉਸ ਨੂੰ ਨਾ ਸਿਰਫ਼ ਵੱਡੀ ਆਰਥਿਕ ਮਾਰ ਝੱਲਣੀ ਪਈ ਹੈ, ਬਲਕਿ ਇਸ ਨਾਲ ਉਸ ਦੀ ਸ਼ਾਖ਼ ਨੂੰ ਵੀ ਕਾਫ਼ੀ ਨੁਕਸਾਨ ਪੁੱਜਿਆ ਹੈ। ਦਰਅਸਲ ਅਮਰੀਕਾ ਦੀ ਇਕ ਅਦਾਲਤ ਨ ਇਸ ਕੰਪਨੀ ਨੂੰ 22 ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ 4.69 ਅਰਬ ਡਾਲਰ (32 ਹਜ਼ਾਰ ਕਰੋੜ ਰੁਪਏ) ਦੇ ਨੁਕਸਾਨ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ ਹੈ।
US Courtਦਸ ਦਈਏ ਕਿ ਇਨ੍ਹਾਂ ਔਰਤਾਂ ਨੇ ਦਾਅਵਾ ਕੀਤਾ ਸੀ ਕਿ ਕੰਪਨੀ ਦੇ ਟੈਲਕਮ ਪਾਊਡਰ ਉਤਪਾਦ ਕਾਰਨ ਉਨ੍ਹਾਂ ਨੂੰ ਅੰਡਕੋਸ਼ ਵਰਗੇ ਕੈਂਸਰ ਦੀ ਬਿਮਾਰੀ ਹੋ ਗਈ ਹੈ। ਤੁਹਾਨੂੰ ਦਸ ਦਈਏ ਕਿ ਇਸ ਕੰਪਨੀ ਦੇ ਬਹੁਤ ਸਾਰੇ ਉਤਪਾਦ ਭਾਰਤ ਵਿਚ ਵੀ ਧੜੱਲੇ ਨਾਲ ਵਿਕਦੇ ਹਨ ਅਤੇ ਵੇਚੇ ਜਾਂਦੇ ਹਨ। ਹੁਣ ਤਕ ਇਸ ਤਰ੍ਹਾਂ ਦੇ ਲਗਭਗ 9,000 ਮਾਮਲਿਆਂ ਵਿਚੋਂ ਜੌਹਨਸਨ ਐਂਡ ਜੌਹਨਸਨ ਕੰਪਨੀ 'ਤੇ ਕੀਤੀ ਗਈ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਨੂੰਨੀ ਕਾਰਵਾਈ ਹੈ, ਜਿਸ ਨੇ ਕੰਪਨੀ ਨੂੰ ਤਕੜਾ ਝਟਕਾ ਦਿਤਾ ਹੈ।
Johnson Johnson Powderਇਸ ਸਬੰਧ ਵਿਚ ਭੇਜੀ ਗਈ ਈ-ਮੇਲ ਦਾ ਜਵਾਬ ਦਿੰਦੇ ਹੋਏ ਕੰਪਨੀ ਦੇ ਬੁਲਾਰੇ ਕੈਰੋਲ ਗੁਡਰਿਚ ਨੇ ਕਿਹਾ ਕਿ ਇਸ ਆਦੇਸ਼ ਦੇ ਵਿਰੁਧ ਉਸ ਵਲੋਂ ਅੱਗੇ ਅਪੀਲ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਕੇਸ ਦਾ ਪ੍ਰੋਸੈੱਸ ਪੂਰੀ ਤਰ੍ਹਾਂ ਗ਼ਲਤ ਸੀ, ਇਸ ਵਿਚ ਜ਼ਿਆਦਾਤਰ ਔਰਤਾਂ ਮਿਸੌਰੀ ਦੀਆਂ ਹਨ। ਇਕ ਹੀ ਕੇਸ ਵਿਚ ਸਾਰੀਆਂ ਔਰਤਾਂ ਅੰਡਕੋਸ਼ ਕੈਂਸਰ ਹੋਣ ਦਾ ਦੋਸ਼ ਲਗਾ ਰਹੀਆਂ ਸਨ। ਇਸ ਕੇਸ ਵਿਚ ਹਰ ਔਰਤ ਅਤੇ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ 2.5 ਕਰੋੜ ਰੁਪਏ ਹਰਜਾਨਾ ਦੇਣ ਦਾ ਆਦੇਸ਼ ਦਿਤਾ ਗਿਆ ਹੈ।
US Courtਪਟੀਸ਼ਨ ਦਾਇਰ ਕਰਨ ਵਾਲਿਆਂ ਨੇ ਦੋਸ਼ ਲਗਾਇਆ ਹੈ ਕਿ ਜੌਹਨਸਨ ਐਂਡ ਜੌਹਨਸਨ ਕੰਪਨੀ ਦੇ ਟੈਲਕਮ ਪਾਊਡਰ ਵਿਚ 'ਐੱਸਬੇਸਟੋਸ' ਮਿਲਿਆ ਹੋਇਆ ਹੈ, ਜਿਸ ਕਾਰਨ 1970 ਦੇ ਦਹਾਕੇ ਵਿਚ ਉਨ੍ਹਾਂ ਨੂੰ ਅੰਡਕੋਸ਼ ਕੈਂਸਰ ਹੋ ਗਿਆ। ਅਜਿਹੇ ਹੀ ਮਾਮਲੇ ਵਿਚ 6 ਔਰਤਾਂ ਦੀ ਮੌਤ ਵੀ ਹੋ ਚੁੱਕੀ ਹੈ।
US Dollerਜੌਹਨਸਨ ਐਂਡ ਜੌਹਨਸਨ ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਅਪਣੀ ਦਲੀਲ ਪੇਸ਼ ਕਰਦਿਆਂ ਆਖਿਆ ਹੈ ਕਿ ਉਸ ਦੇ ਟੈਲਕਮ ਪਾਊਡਰ ਵਿਚ ਐੱਸਬੇਸਟੋਸ ਨਹੀਂ ਹੁੰਦਾ ਅਤੇ ਇਸ ਨਾਲ ਕਿਸੇ ਤਰ੍ਹਾਂ ਦਾ ਕੈਂਸਰ ਨਹੀਂ ਹੁੰਦਾ। ਕੰਪਨੀ ਨੇ ਕਿਹਾ ਹੈ ਕਿ ਉਹ ਅਦਾਲਤ ਦੇ ਫ਼ੈਸਲੇ ਵਿਰੁਧ ਉਚ ਅਦਾਲਤ ਵਿਚ ਅਪੀਲ ਦਾਇਰ ਕਰੇਗੀ।