ਕ੍ਰਿਕਟ ਵਿਸ਼ਵ ਕੱਪ 2019: ਇੰਗਲੈਂਡ ਤੇ ਨਿਊਜ਼ੀਲੈਂਡ ਵਿਸ਼ਵ ਚੈਂਪੀਅਨ ਬਣਨ ਤੋਂ ਇਕ ਜਿੱਤ ਦੂਰ
Published : Jul 14, 2019, 9:18 am IST
Updated : Jul 15, 2019, 1:24 pm IST
SHARE ARTICLE
England vs New Zealand
England vs New Zealand

ਕ੍ਰਿਕਟ ਵਿਸ਼ਵ ਕੱਪ 2019, ਖ਼ਿਤਾਬੀ ਮੁਕਾਬਲਾ ਅੱਜ

ਲੰਡਨ : ਕ੍ਰਿਕਟ ਨੂੰ ਇਕ ਨਵਾਂ ਵਿਸ਼ਵ ਚੈਂਪੀਅਨ ਮਿਲੇਗਾ ਜਦੋਂ ਅੱਜ ਖ਼ਿਤਾਬ ਲਈ ਕ੍ਰਿਕਟ ਦਾ ਜਨਕ ਇੰਗਲੈਂਡ ਅਤੇ ਹਮੇਸ਼ਾਂ 'ਅੰਡਰਡਾਗ' ਮੰਨੀ ਜਾਣ ਵਾਲੀ ਨਿਊਜ਼ੀਲੈਂਡ ਟੀਮ ਇਕ ਦੂਜੇ ਸਾਹਮਣੇ ਹੋਣਗੇ। ਇੰਗਲੈਂਡ ਨੇ 1966 ਵਿਚ ਫ਼ੀਫ਼ਾ ਵਿਸ਼ਵ ਕੱਪ ਜਿਤਿਆ ਪਰ ਕ੍ਰਿਕਟ ਵਿਚ ਉਸ ਦੀ ਝੋਲੀ ਖ਼ਾਲੀ ਰਹੀ। ਫ਼ੁਟਬਾਲ ਵਿਚ ਗੈਰੀ ਲਿਨਾਕੇਰ ਨਾਲ ਪਰ ਡੇਵਿਡ ਬੈਕਹਮ ਅਤੇ ਹੈਰੀ ਕੇਨ ਤਕ ਕਈ ਉਸ ਤੋਂ ਬਾਅਦ ਇੰਗਲੈਂਡ ਲਈ 'ਕੱਪ' ਜਿੱਤ ਨਹੀਂ ਸਕੇ। ਮਹਿਲਾ ਫ਼ੁਟਬਾਲ ਟੀਮ ਵੀ ਸੈਮੀਫ਼ਾਈਨਲ ਵਿਚ ਹਾਰ ਗਈ। ਇਓਨ ਮੋਰਗਨ ਦੀ ਟੀਮ ਦਾ ਸਫ਼ਰ ਵੀ ਉਤਾਰ ਚਢਾਅ ਭਰਿਆ ਰਿਹਾ ਪਰ ਇਹ ਜਿੱਤ ਦੇ ਤੇਵਰਾਂ ਵਾਲੀ ਟੀਮ ਬਣ ਕੇ ਉਭਰੀ। ਉਹ ਵੀ ਅਜਿਹੇ ਸਮੇਂ ਵਿਚ ਜਦੋਂ ਬ੍ਰਿਟੇਨ ਵਿਚ ਕ੍ਰਿਕਟ ਦਾ ਮੁਫ਼ਤ ਪ੍ਰਸਾਰਣ ਨਹੀਂ ਹੁੰਦਾ ਹੈ। 

New Zealand Cricket TeamNew Zealand Cricket Team

 ਐਤਵਾਰ ਨੂੰ ਹਾਲਾਤ ਇਕਦਮ ਅਲਗ ਹੋਣਗੇ ਜਦੋਂ ਸਾਰੇ ਰਸਤੇ ਕ੍ਰਿਕਟ ਦੇ ਮੈਦਾਨ ਵਲ ਮੁੜਨਗੇ। ਪਹਿਲੀ ਵਾਰ ਦੇਸ਼ ਵਿਚ ਫ਼ੁਟਬਾਲ ਹਾਸ਼ੀਏ 'ਤੇ ਹੋਵੇਗਾ ਅਤੇ ਕ੍ਰਿਕਟ ਦਾ ਚਰਚਾ ਆਮ ਰਹੇਗਾ। ਪਹਿਲੀ ਵਾਜ ਇੰਗਲੈਂਡ ਵਿਚ ਕਿਸੀ ਇਕ ਰੋਜ਼ਾ ਟੀਮ ਨੇ ਅਪਣੇ ਜ਼ਬਰਦਸਤ ਹਮਲਾਵਰ ਖੇਡ ਨਾਲ ਕ੍ਰਿਕਟ ਪ੍ਰੇਮੀਆਂ ਦਾ ਦਿਲ ਜਿੱਤ ਲਿਆ ਹੈ। ਪਿਛਲੇ ਵਿਸ਼ਵ ਕੱਪ ਵਿਚ ਪਹਿਲੇ ਗੇੜ ਤੋਂ ਬਾਹਰ ਹੋਣ ਦੇ ਅਪਮਾਨ ਨੂੰ ਉਸ ਨੇ ਪ੍ਰੇਰਨਾ ਦੀ ਤਰ੍ਹਾ ਲਿਆ ਅਤੇ ਸ਼ਿਖ਼ਰ 'ਤੇ ਜਾ ਪਹੁਚਿਆ। ਦੂਜੇ ਪਾਸੇ ਨਿਊਜ਼ੀਲੈਂਡ ਕੋਲ ਕੇਨ ਵਿਲਿਅਮਸਨ ਦੇ ਰੂਪ ਵਿਚ 'ਕੂਲ' ਕਪਤਾਨ ਹੈ ਜੋ ਸਮੇਂ 'ਤੇ ਉਨ੍ਹਾਂ ਲਈ ਸੰਕਟਮੋਚਨ ਵੀ ਸਾਬਤ ਹੋਇਆ ਹੈ। ਸੈਮੀਫ਼ਾਈਨਲ ਵਿਚ ਭਾਰਤ ਨੂੰ ਹਰਾਉਣ ਤੋਂ ਬਾਅਦ ਉਨ੍ਹਾਂ ਦੇ ਹੌਂਸਲੇ ਬੁਲੰਦ ਹੋਣਗੇ।

EnglandEngland

 ਜਾਨੀ ਬੇਅਰਸਟਾ, ਜੈਸਨ ਰਾਏ, ਜੋ ਰੂਟ, ਜੋਂਸ ਬਟਲਰ ਅਤੇ ਬੇਨ ਸਟੋਕਸ ਵਰਗੇ ਸਿਤਾਰਿਆਂ ਨਾਲ ਸਜੀ ਇੰਗਲੈਂਡ ਟੀਮ ਲਾਰਡਸ 'ਤੇ ਪ੍ਰਬਲ ਦਾਵੇਦਾਰ ਦੇ ਰੂਪ ਵਿਚ ਉਤਰੇਗੀ। ਇੰਗਲੈਂਡ ਦੇ 'ਫ਼ੇਮਸ ਫ਼ਾਈਵ' ਇਹ ਯਕੀਨੀ ਕਰਨਾ ਚਹੁੰਣਗੇ ਕਿ 1979, 1987 ਅਤੇ 1992 ਤੋਂ ਬਾਅਦ ਹੁਣ ਉਹ ਖ਼ਿਤਾਬ ਤੋਂ ਨਹੀਂ ਖੁੰਝਣਗੇ। ਸਭ ਤੋਂ ਪਹਿਲਾਂ 1979 ਵਿਚ ਇੰਗਲੈਂਡ ਨੇ ਵੈਸਟਇੰਡੀਜ਼ ਵਿਰੁਧ ਫ਼ਾਈਨਲ ਖੇਡਿਆ। ਇਸ ਤੋਂ ਬਾਅਦ 1987 ਵਿਚ ਈਡਨ ਗਾਰਡਨ 'ਤੇ ਫ਼ਾਈਨਲ ਵਿਚ ਏਲਨ ਬਾਰਡਰ ਦੀ ਅਗਵਾਈ ਵਾਲੀ ਆਸਟਰੇਲਿਆਈ ਟੀਮ ਨੇ ਉਸ ਨੂੰ ਹਰਾਇਆ। ਉਸ ਮੈਚ ਵਿਚ ਮਾਈਕ ਗੈਟਿੰਗ ਨੇ ਬੇਹਦ ਖ਼ਰਾਬ ਰਿਵਰਸ ਸਵੀਪ ਖੇਡਿਆ ਸੀ।

ICC Cricket World Cup 2019ICC Cricket World Cup 2019

ਆਖ਼ਰੀ ਵਾਰ 1992 ਵਿਚ ਇਮਰਾਨ ਖ਼ਾਨ ਦੀ ਪਾਕਿਸਤਾਨੀ ਟੀਮ ਨੇ ਇੰਗਲੈਂਡ ਨੂੰ ਹਰਾਇਆ ਸੀ। ਨਿਊਜ਼ੀਲੈਂਡ ਦੀ ਟੀਮ ਵਿਚ ਛੇ ਖਿਡਾਰੀ ਅਜਿਹੇ ਹਨ ਜੋ ਪਿਛਲੀ ਵਾਰ ਵਿਸ਼ਵ ਕੱਪ ਫ਼ਾਈਨਲ ਖੇਡ ਚੁੱਕੇ ਹਨ। ਵਿਲਿਅਮਸਨ 548 ਦੌੜਾਂ ਬਣਾ ਚੁੱਕੇ ਹਨ ਜਦੋਂਕਿ ਰੋਸ ਟੇਲਰ ਨੇ 335 ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਵਿਚ ਮਿਸ਼ਲ ਸੇਟਨੇਰ, ਜਿੰਮੀ ਨੀਸ਼ਮ, ਕੋਲਿਨ ਡੇ ਗਰਾਂਡਹੋਮੇ ਭਰੋਸੇਮੰਦ ਸਾਬਤ ਹੋਏ ਹਨ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement