
ਹੁਣ ਤੱਕ ਕੋਰੋਨਾ ਨਾਲ ਹੋਈਆਂ 5 ਲੱਖ 74 ਹਜ਼ਾਰ ਮੌਤਾਂ
ਨਵੀਂ ਦਿੱਲੀ: ਇਸ ਸਮੇਂ ਪੂਰੀ ਦੁਨੀਆਂ ਕੋਰੋਨਾ ਵਾਇਰਸ ਦੀ ਚਪੇਟ ਵਿਚ ਹੈ। ਆਏ ਦਿਨ ਦੋ ਲੱਖ ਦੇ ਕਰੀਬ ਕੋਰੋਨਾ ਮਰੀਜਾਂ ਦੀ ਗਿਣਤੀ ਵਧ ਰਹੀ ਹੈ। ਦੁਨੀਆਂ ਵਿਚ ਪਿਛਲੇ 24 ਘੰਟਿਆਂ ਵਿਚ 1.95 ਲੱਖ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦਕਿ 3,727 ਲੋਕਾਂ ਦੀ ਮੌਤ ਹੋ ਗਈ। ਵਰਲਡਮੀਟਰ ਮੁਤਾਬਕ ਦੁਨੀਆਂ ਵਿਚ ਇਕ ਕਰੋੜ 32 ਲੱਖ ਤੋਂ ਜ਼ਿਆਦਾ ਲੋਕ ਸੰਕਰਮਿਤ ਹਨ, ਜਦਕਿ ਮਰਨ ਵਾਲਿਆਂ ਦੀ ਗਿਣਤੀ ਪੰਜ ਲੱਖ 74 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
Corona Virus
ਰਾਹਤ ਦੀ ਖ਼ਬਰ ਇਹ ਹੈ ਕਿ ਠੀਕ ਹੋਣ ਵਾਲਿਆਂ ਦਾ ਅੰਕੜਾ ਵੀ ਲਗਾਤਾਰ ਵਧ ਰਿਹਾ ਹੈ ਅਤੇ ਹੁਣ ਤੱਕ 76 ਲੱਖ ਤੋਂ ਜ਼ਿਆਦਾ ਲੋਕ ਇਸ ਬਿਮਾਰੀ ‘ਚੋਂ ਉਭਰ ਚੁੱਕੇ ਹਨ। ਦੁਨੀਆਂ ਭਰ ਵਿਚ ਹਾਲੇ ਵੀ 49 ਲੱਖ 62 ਹਜ਼ਾਰ ਐਕਟਿਵ ਕੇਸ ਹਨ ਅਤੇ ਇਹਨਾਂ ਮਰੀਜਾਂ ਦਾ ਇਲਾਜ ਜਾਰੀ ਹੈ। ਅਮਰੀਕਾ ਦੀ ਗੱਲ਼ ਕਰੀਏ ਤਾਂ ਹਾਲੇ ਵੀ ਅਮਰੀਕਾ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਦੀ ਲਿਸਟ ਵਿਚ ਸਭ ਤੋਂ ਉੱਪਰ ਹੈ।
Corona virus
ਇੱਥੋਂ ਤੱਕ ਕਿ 34 ਲੱਖ ਤੋਂ ਜ਼ਿਆਦਾ ਲੋਕ ਸੰਕਰਮਣ ਦਾ ਸ਼ਿਕਾਰ ਹੋ ਚੁੱਕੇ ਹਨ ਜਦਕਿ ਇਕ ਲੱਖ 38 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬ੍ਰਾਜ਼ੀਲ ਵਿਚ ਵੀ ਕੋਰੋਨਾ ਦਾ ਕਹਿਰ ਜਾਰੀ ਹੈ। ਬ੍ਰਾਜ਼ੀਲ ਵਿਚ 18 ਲੱਖ ਤੋਂ ਜ਼ਿਆਦਾ ਲੋਕ ਵਾਇਰਸ ਨਾਲ ਸੰਕਰਮਿਤ ਹਨ। ਬ੍ਰਾਜ਼ੀਲ ਤੋਂ ਬਾਅਦ ਭਾਰਤ ਅਤੇ ਰੂਸ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦੁਨੀਆਂ ਵਿਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਹੈ।
Corona virus
ਬ੍ਰਾਜ਼ੀਲ, ਰੂਸ, ਸਪੇਨ, ਯੂਕੇ, ਇਟਲੀ, ਭਾਰਤ, ਪੇਰੂ, ਚਿੱਲੀ, ਇਟਲੀ, ਈਰਾਨ, ਮੈਕਸੀਕੋ, ਪਾਕਿਸਤਾਨ, ਟਰਕੀ, ਸਾਊਥ ਅਰਬ, ਸਾਊਥ ਅਫਰੀਕਾ ਅਤੇ ਜਰਮਨੀ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਦੋ ਲੱਖ ਪਾਰ ਹੋ ਚੁੱਕੀ ਹੈ।
Corona virus
ਉੱਥੇ ਹੀ ਬੰਗਲਾਦੇਸ਼ ਵਿਚ ਵੀ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਮਾਮਲੇ ਆਏ ਹਨ। ਭਾਰਤ ਦੁਨੀਆਂ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ, ਜਦਕਿ ਸਭ ਤੋਂ ਜ਼ਿਆਦਾ ਮੌਤਾਂ ਦੀ ਸੂਚੀ ਵਿਚ ਅੱਠਵੇਂ ਨੰਬਰ ‘ਤੇ ਹੈ।