
Amritsar News: ਗੇਟ 'ਤੇ ਸੁਰੱਖਿਆ ਮੁਲਾਜ਼ਮ ਨਾਲ ਕੀਤੀ ਕੁੱਟਮਾਰ !
Amritsar News: ਪੰਜਾਬ ਦੇ ਅੰਮ੍ਰਿਤਸਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (IIM) ਦੇ ਕੈਂਪਸ ਵਿੱਚ ਇੱਕ ਨਿਹੰਗ ਸਿੰਘ ਨੇ ਹੰਗਾਮਾ ਕਰ ਦਿੱਤਾ ਹੈ। ਉਹ ਤਲਵਾਰ ਲੈ ਕੇ ਕੈਂਪਸ ਵਿਚ ਦਾਖਲ ਹੋਇਆ ਅਤੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਧਮਕੀਆਂ ਦੇਣ ਲੱਗਾ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਅਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਇਹ ਖ਼ਬਰ ਪੜ੍ਹੋ : Bombay High Court: ਜੇ ਦੁੱਖ ਸਾਂਝਾ ਕਰਨ ਲਈ ਪੈਰੋਲ ਦਿਤੀ ਜਾ ਸਕਦੀ ਹੈ ਤਾਂ ਖ਼ੁਸ਼ੀ ਦੇ ਮੌਕਿਆਂ ’ਤੇ ਕਿਉਂ ਨਹੀਂ ? : ਬੰਬਈ ਹਾਈ ਕੋਰਟ
ਇਹ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ਸਥਿਤ ਆਈਆਈਐਮ ਅੰਮ੍ਰਿਤਸਰ ਦੇ ਖੰਡਵਾਲਾ ਕੈਂਪਸ ਵਿੱਚ ਵਾਪਰੀ। ਇਹ ਵੀਡੀਓ ਕੁਝ ਦਿਨ ਪਹਿਲਾਂ ਸ਼ਾਮ 6.30 ਵਜੇ ਦੇ ਕਰੀਬ ਦੀ ਹੈ, ਜਦੋਂ ਵਿਦਿਆਰਥੀਆਂ ਨੂੰ ਸੰਸਥਾ ਦੇ ਕੈਂਪਸ ਤੋਂ ਹੋਸਟਲ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਦੌਰਾਨ ਇੱਕ ਵਿਅਕਤੀ ਨਿਹੰਗ ਬਾਣਾ ਪਹਿਨ ਕੇ ਅਤੇ ਹੱਥ ਵਿੱਚ ਤਲਵਾਰ ਲੈ ਕੇ ਅੰਦਰ ਦਾਖ਼ਲ ਹੋਇਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਆਈਆਈਐਮ ਕੈਂਪਸ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਨਿਹੰਗ ਪਹੁੰਚਿਆ ਤਾਂ ਉਸ ਨੇ ਪਹਿਲਾਂ ਗੇਟ 'ਤੇ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਅਤੇ ਫਿਰ ਤਲਵਾਰ ਨਾਲ ਧਮਕਾ ਕੇ ਕੈਂਪਸ ਵਿੱਚ ਦਾਖਲ ਹੋ ਗਿਆ। ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਬੱਸ 'ਚ ਸਵਾਰ ਹੋ ਗਿਆ, ਜਿੱਥੇ ਉਸ ਨੇ ਵਿਦਿਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।
ਇਹ ਖ਼ਬਰ ਪੜ੍ਹੋ : Foreign Exchange: ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 5.16 ਅਰਬ ਡਾਲਰ ਵਧ ਕੇ 657.16 ਅਰਬ ਡਾਲਰ ’ਤੇ ਪਹੁੰਚਿਆ
ਵਿਦਿਆਰਥੀਆਂ ਨੇ ਕਿਹਾ ਕਿ ਉਹ ਅਤੇ ਸਟਾਫ਼ ਕੈਂਪਸ ਦੇ ਅੰਦਰ ਸਿਗਰਟ ਨਹੀਂ ਪੀ ਸਕਦੇ ਹਨ। ਇਸੇ ਕਰਕੇ ਵਿਦਿਆਰਥੀ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਹਨ। ਜਿਸ ਬਾਰੇ ਇਸ ਨਿਹੰਗ ਨੂੰ ਇਤਰਾਜ਼ ਸੀ। ਨਿਹੰਗ ਨੇ ਬੱਸ ਵਿੱਚ ਦਾਖਲ ਹੋ ਕੇ ਸਿਗਰਟ ਪੀਣ ਵਾਲਿਆਂ ਨੂੰ ਹੱਥ ਕੱਟਣ ਦੀ ਧਮਕੀ ਦਿੱਤੀ।
ਇਹ ਖ਼ਬਰ ਪੜ੍ਹੋ : Pakistan News: ਇਮਰਾਨ ਖਾਨ ਅਤੇ ਬੁਸ਼ਰਾ ਫਿਰ ਗ੍ਰਿਫਤਾਰ: ਇਦਤ ਮਾਮਲੇ ਵਿੱਚ ਕੱਲ੍ਹ ਕੀਤਾ ਸੀ ਬਰੀ
ਇਸ ਘਟਨਾ ਤੋਂ ਬਾਅਦ ਅੰਮ੍ਰਿਤਸਰ ਆਈਆਈਐਮ ਕੈਂਪਸ ਵਿੱਚ ਡਰ ਦਾ ਮਾਹੌਲ ਹੈ। ਵਿਦਿਆਰਥੀਆਂ ਨੇ ਕੁਝ ਦਿਨਾਂ ਲਈ ਕੈਂਪਸ ਤੋਂ ਬਾਹਰ ਨਾ ਆਉਣ ਦਾ ਫੈਸਲਾ ਕੀਤਾ ਹੈ। ਇੰਨਾ ਹੀ ਨਹੀਂ ਸੋਸ਼ਲ ਮੀਡੀਆ ਰਾਹੀਂ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੂੰ ਧਮਕੀਆਂ ਦੇਣ ਵਾਲੇ ਨਿਹੰਗ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਆਈਆਈਐਮ ਕੈਂਪਸ ਅੰਮ੍ਰਿਤਸਰ ਦੇ ਸਟੂਡੈਂਟ ਅਫੇਅਰ ਕੰਸਲਟੈਂਟ ਤਾਰਿਤ ਕੁਮਾਰ ਮੰਡਲ ਨੇ ਦੱਸਿਆ ਕਿ ਕੈਂਪਸ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਕੈਂਪਸ ਵਿੱਚ ਸੁਰੱਖਿਆ ਕਰਮਚਾਰੀਆਂ ਦੀ ਗਿਣਤੀ ਵਧਾਈ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੂੰ ਵੀ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।
(For more Punjabi news apart from Nihang Singh's commotion in IIM Amritsar campus, stay tuned to Rozana Spokesman)