
ਜਾਪਾਨ 'ਚ 60 ਸਾਲਾ ਦੇ ਸਭ ਤੋਂ ਤਾਕਤਵਰ ਤੂਫਾਨ ਹੈਗੀਬਿਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਰਾਜਧਾਨੀ ਟੋਕੀਓ ...
ਟੋਕੀਓ : ਜਾਪਾਨ 'ਚ 60 ਸਾਲਾ ਦੇ ਸਭ ਤੋਂ ਤਾਕਤਵਰ ਤੂਫਾਨ ਹੈਗੀਬਿਸ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਰਾਜਧਾਨੀ ਟੋਕੀਓ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਭਿਆਨਕ ਮੀਂਹ ਅਤੇ ਹੜ੍ਹ ਕਾਰਨ 73 ਲੱਖ ਤੋਂ ਜਿਆਦਾ ਲੋਕ ਪ੍ਰਭਾਵਿਤ ਹੋਏ ਹਨ। ਮੀਂਹ 'ਤੇ ਹੜ੍ਹ ਦੇ ਚਲਦਿਆਂ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 100 ਤੋਂ ਜ਼ਿਆਦਾ ਜਖ਼ਮੀ ਦੱਸੇ ਜਾ ਰਹੇ ਹਨ। ਜਾਪਾਨ ਸਰਕਾਰ ਨੇ ਇਸ ਨਾਲ ਨਿਬੜਨ ਲਈ ਪੁਖਤਾ ਬੰਦੋਬਸਤ ਸ਼ੁਰੂ ਕੀਤੇ ਹਨ। ਜਾਪਾਨ ਦੇ ਮੁੱਖ ਸਰਕਾਰ ਦੇ ਬੁਲਾਰੇ ਯੋਸ਼ੀਹਿਦੇ ਸੁਗਾ ਨੇ ਐਤਵਾਰ ਨੂੰ ਕਿਹਾ ਕਿ ਹੜ੍ਹ ਕਾਰਨ ਮਕਾਨਾਂ ਨੂੰ ਪਹੁੰਚਿਆ ਨੁਕਸਾਨ ਭਿਆਨਕ ਸੀ।
Hagibis storm
ਕਰੀਬ 376,000 ਘਰ ਬਿਜਲੀ ਦੇ ਬਿਨਾਂ ਹਨ ਅਤੇ 14,000 ਘਰਾਂ ਵਿਚ ਪਾਣੀ ਨਹੀਂ ਹੈ। ਲੋਕਾਂ ਦੀ ਮਦਦ ਲਈ ਕਿਸ਼ਤੀਆਂ ਅਤੇ ਹੈਲੀਕਾਪਟਰਾਂ ਨੂੰ ਤਾਇਨਾਤ ਕੀਤਾ ਗਿਆ ਹੈ। ਜਦਕਿ ਬਚਾਅ ਕਰਮੀ ਦੂਜੇ ਇਲਾਕਿਆਂ ਵਿਚ ਖੋਦਾਈ ਕਰ ਰਹੇ ਹਨ ਤਾਂ ਜੋ ਜ਼ਮੀਨ ਖਿਸਕਣ ਕਾਰਨ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ। ਬ੍ਰਾਡਕਾਸਟਰ ਐੱਨ.ਐੱਚ.ਕੇ. ਨੇ ਰਿਪੋਰਟ ਵਿਚ ਦੱਸਿਆ ਕਿ 60 ਸਾਲਾਂ ਵਿਚ ਇਹ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਤੂਫਾਨ ਸ਼ਨੀਵਾਰ ਸ਼ਾਮ ਨੂੰ ਟੋਕੀਓ ਖੇਤਰ ਨਾਲ ਟਕਰਾਇਆ, ਜਿਸ ਨਾਲ 120 ਤੋਂ ਵੱਧ ਲੋਕਾਂ ਜ਼ਖਮੀ ਹੋ ਗਏ।
Hagibis storm
ਰਾਤੋ-ਰਾਤ ਕਰੀਬ 4.4 ਮਿਲੀਅਨ ਤੋਂ ਵੱਧ ਲੋਕਾਂ ਨੂੰ ਪੂਰਬੀ ਅਤੇ ਉੱਤਰੀ-ਪੂਰਬੀ ਜਾਪਾਨ ਵਿਚ ਆਪਣੇ ਘਰਾਂ ਨੂੰ ਖਾਲੀ ਕਰਨ ਦਾ ਆਦੇਸ਼ ਦਿੱਤਾ ਗਿਆ, ਜਿਸ ਵਿਚ 910,000 ਦੀ ਆਬਾਦੀ ਵਾਲਾ ਕਾਵਾਸਾਕੀ ਸ਼ਹਿਰ ਵੀ ਸ਼ਾਮਲ ਸੀ। ਐਤਵਾਰ ਨੂੰ ਹੈਗੀਬਿਸ ਪ੍ਰਸ਼ਾਂਤ ਦੇ ਉੱਪਰ ਸੀ, ਇਹ ਉੱਤਰੀ-ਪੂਰਬੀ ਜਾਪਾਨ ਦੇ ਤੱਟ ਤੋਂ ਪਾਰ 60 ਕਿਲੋਮੀਟਰ ਪ੍ਰਤੀ ਘੰਟੇ ਦੀ ਯਾਤਰਾ 'ਤੇ ਰਿਹਾ ਅਤੇ ਵੱਧ ਤੋਂ ਵੱਧ 108 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਅਤੇ 142 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਉੱਤਰ-ਪੂਰਬ ਦੀ ਯਾਤਰਾ ਕੀਤੀ। ਤੂਫਾਨ ਨਾਲ ਪ੍ਰਭਾਵਿਚ ਹੋਣ ਵਾਲੇ ਲੋਕਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।