
ਦਰਜਨਾਂ ਲੋਕ ਜ਼ਖ਼ਮੀ
Lahore protests News in punjabi : ਪਾਕਿਸਤਾਨ ਦੇ ਲਾਹੌਰ ’ਚ ਭਾਰੀ ਪ੍ਰਦਰਸ਼ਨ ਹੋ ਰਹੇ ਹਨ, ਜਿੱਥੇ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਗਾਜ਼ਾ ’ਚ ਜੰਗਬੰਦੀ ਦੇ ਵਿਰੋਧ ’ਚ ਸੜਕਾਂ ਉਤੇ ਉਤਰ ਆਇਆ। ਪ੍ਰਦਰਸ਼ਨ ਦੌਰਾਨ ਪੁਲਿਸ ਨਾਲ ਝੜਪ ’ਚ 10 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।
ਪੁਲਿਸ ਨੂੰ ਵੀ ਨੁਕਸਾਨ ਪਹੁੰਚਿਆ। ਇਸ ਘਟਨਾ ਤੋਂ ਬਾਅਦ, ਅਧਿਕਾਰੀਆਂ ਨੇ ਲਾਹੌਰ ਅਤੇ ਇਸਲਾਮਾਬਾਦ ਦੇ ਆਲੇ-ਦੁਆਲੇ ਦੀਆਂ ਸੜਕਾਂ ਬੰਦ ਕਰ ਦਿਤੀਆਂ, ਜੋ ਐਤਵਾਰ, 12 ਅਕਤੂਬਰ ਨੂੰ ਹੀ ਖੁੱਲ੍ਹੀਆਂ ਸਨ। ਇਸ ਦੌਰਾਨ ਇਸਲਾਮਾਬਾਦ ਦੇ ਕੁੱਝ ਸਕੂਲ ਵੀ ਆਮ ਨਾਲੋਂ ਪਹਿਲਾਂ ਬੰਦ ਕਰ ਦਿਤੇ ਗਏ ਹਨ।