
ਹੁਣ ਨਹੀਂ ਲੱਗਣਗੀਆਂ ਪਾਸਪੋਰਟਾਂ ਤੇ ਮੋਹਰਾ
ਇਟਲੀ : ਯੂਰਪ ਦੇ 28 ਯੂਰਪੀਅਨ ਯੂਨੀਅਨ ਦੇਸ਼ਾਂ ਨੇ ਯੂਰਪ ਆਉਣ ਵਾਲੇ ਸੈਲਾਨੀਆਂ ਦੀਆਂ ਸਹੂਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਨਵਾਂ EES ਭਾਵ ਕਿ ( ਐਂਟਰੀ ਐਗਜਿਟ ਸਿਸਟਮ ) ਕਾਨੂੰਨ ਲਾਗੂ ਕਰ ਦਿੱਤਾ ਹੈ ਜਿਸ ਨਾਲ ਯੂਰਪ ਦੇ 28 ਦੇਸ਼ਾ ਦਾ ਆਨ ਲਾਈਨ ਇੰਮੀਗ੍ਰੇਸ਼ਨ ਸਿਸਟਮ ਇੱਕ ਹੋ ਜਾਵੇਗਾ ਅਤੇ ਬਾਰਡਰ ਪੁਲਿਸ ਕੋਲ ਇੱਥੇ ਆਉਣ ਵਾਲੇ ਹਰ ਵਿਅਕਤੀ ਦੀ ਪੂਰੀ ਜਾਣਕਾਰੀ ਹੋਵੇਗੀ ਕਿ ਉਹ ਕਿਸ ਦੇਸ਼ ਰਾਹੀ ਦਾਖਿਲ ਹੋਇਆ ਹੈ ਤੇ ਕਿਸ ਜਗ੍ਹਾ ਤੋ ਯੂਰਪ ਦੀ ਧਰਤੀ ਤੋ ਬਾਹਰ ਗਿਆ ਹੈ । ਇਹ ਕਾਨੂੰਨ ਯੂਰਪ ਦੇ ਸਾਰੇ ਦੇਸ਼ਾਂ ਤੇ ਬਾਰਡਰਾਂ ਤੇ ਲਾਗੂ ਹੋ ਚੁੱਕਾ ਹੈ।
ਹੁਣ ਯੂਰਪ ਆਉਣ ਵਾਲੇ ਯਾਤਰੀਆਂ ਦੇ ਪਾਸਪੋਰਟਾਂ ਤੇ ਕੋਈ ਮੋਹਰ ਨਹੀਂ ਲੱਗੇਗੀ ਸਗੋਂ ਇੰਮੀਗ੍ਰੇਸ਼ਨ ਐਟਰੀ ਪੁਅਇੰਟ ਤੇ ਪਾਸਪੋਰਟ ਸਕੈਨਿਗ ਇੱਕ ਡਿਜੀਟਲ ਫੋਟੋ ਅਤੇ ਫਿੰਗਿਰ ਪ੍ਰਿੰਟ ਹੋਣਗੇ ਜਿਸ ਨਾਲ ਹੋਰ ਆਸਾਨੀ ਹੋਵੇਗੀ ਤੇ ਇੰਮੀਗ੍ਰੇਸ਼ਨ ਕਾਊਂਟਰਾਂ ਤੇ ਲੰਬੀਆਂ ਲੰਬੀਆਂ ਕਤਾਰਾਂ ਨਹੀਂ ਲੱਗਣਗੀਆਂ ਸਾਰੀ ਪ੍ਰਕਿਰਿਆ ਆਨਲਾਈਨ ਹੋਵੇਗੀ ਇਹ ਐਲਾਨ 12 ਅਕਤੂਬਰ ਤੋਂ ਲਾਗੂ ਹੋ ਗਏ ਹਨ ਦੱਸਣ ਯੋਗ ਹੈ ਕਿ ਡਿਜੀਟਲ ਯੁਗ ਦੇ ਵਿੱਚ ਅਜਿਹਾ ਕਰਨਾ ਲਾਜਮੀ ਹੋ ਗਿਆ ਸੀ
ਇੱਕ ਬੁਲਾਰੇ ਦੇ ਦੱਸਣ ਮੁਤਾਬਿਕ ਅਜਿਹਾ ਕਰਨ ਜਿਥੇ ਸੈਲਾਨੀਆਂ ਨੂੰ ਵੱਡੀ ਸਹੂਲਤ ਮਿਲੇਗੀ ਉੱਥੇ ਗੈਰ ਕਾਨੂੰਨੀ ਤਰੀਕੇ ਯੂਰਪ ਵਿੱਚ ਦਾਖਲ ਹੋਣ ਵਾਲਿਆਂ ਦੀਆਂ ਮੁਸ਼ਕਿਲਾਂ ਵੱਧ ਜਾਣਗੀਆਂ ਅਤੇ ਉਨ੍ਹਾਂ ਦਾ ਇੰਮੀਗ੍ਰੇਸ਼ਨ ਸਟੇਟਸ ਯੂਰਪ ਦੀ ਹਰ ਬਾਰਡਰ ਫੋਰਸ ਕੋਲ ਰਹੇਗਾ ਜਿਸ ਤਹਿਤ ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਜਾਕੇ ਸਿਆਸੀ ਸ਼ਰਨ ਨਹੀਂ ਮੰਗ ਸਕਣਗੇ ।