
ਜਿਨੇਵਾ ਵਿੱਚ ਮੰਗਲਵਾਰ ਨੂੰ ਹੋਈ ਇੱਕ ਨੀਲਾਮੀ ਵਿਚ 19 ਕੈਰਟ ਦਾ ਇਕ ਬੇਹੱਦ ਅਨੋਖਾ ਪਿੰਕ ਡਾਇਮੰਡ ਪੰਜ ਕਰੋੜ ਡਾਲਰ ਵਿਚ ਵਿਕਿਆ। ਇਸ ਦੀ ਜਾਣਕਾਰੀ
ਜੈਨੇਵਾ (ਭਾਸ਼ਾ): ਜਿਨੇਵਾ ਵਿੱਚ ਮੰਗਲਵਾਰ ਨੂੰ ਹੋਈ ਇੱਕ ਨੀਲਾਮੀ ਵਿਚ 19 ਕੈਰਟ ਦਾ ਇਕ ਬੇਹੱਦ ਅਨੋਖਾ ਪਿੰਕ ਡਾਇਮੰਡ ਪੰਜ ਕਰੋੜ ਡਾਲਰ ਵਿਚ ਵਿਕਿਆ। ਇਸ ਦੀ ਜਾਣਕਾਰੀ ਨੀਲਾਮੀ ਘਰ ਕ੍ਰਿਸਟੀਜ਼ ਨੇ ਦਿਤੀ। ਇਸ ਦੇ ਨਾਲ ਖਾਸ ਕਿਸਮ ਦੇ ਪੱਥਰ ਦੀ ਪ੍ਰਤੀ ਕੈਰਟ ਕੀਮਤ ਦਾ ਇਹ ਨਵਾਂ ਰਿਕਾਰਡ ਬਣਿਆ ਹੈ। ਇਕ ਸਮੇਂ ਓਪਨਹਾਈਮਰ ਪਰਿਵਾਰ ਦੀ ਮਲਕੀਅਤ ਰਹੀ ਪਿੰਕ ਲੈਗੇਸੀ (ਡਾਇਮੰਡ) ਨੂੰ ਸਵਿੱਚ ਸਵਾਚ ਸਮੂਹ ਦੇ ਹਿੱਸੇ ਅਮਰੀਕੀ ਲਗਜ਼ਰੀ ਬ੍ਰਾਂਡ ਹੈਰੀ
pink diamond
ਵਿੰਸਟ ਨੇ ਆਪਣੇ ਨਾਮ ਕਰ ਲਿਆ ਹੈ। ਓਪਨਹਾਈਮਰ ਪਰਿਵਾਰ ਨੇ ਦਹਾਕਿਆਂ ਤਕ ਡੀ. ਬੀਅਰਜ਼ ਹੀਰਾ ਖਾਨ ਕੰਪਨੀ ਚਲਾਈ ਸੀ। ਤੁਹਾਨੂੰ ਦੱਸ ਦਈਏ ਕਿ ਇਹ ਹੀਰਾ 100 ਸਾਲ ਪਹਿਲਾਂ ਦੱਖਣੀ ਅਫਰੀਕਾ ਦੀ ਇਕ ਖਾਨ 'ਚੋਂ ਮਿਲਿਆ ਸੀ। ਯੂਰਪ 'ਚ ਕ੍ਰਿਸਟੀਜ ਦੇ ਮੁਖੀ ਫ੍ਰਾਂਕੋਇਜ ਕੁਰੀਅਲ ਨੇ ਕਿਹਾ,''ਪ੍ਰਤੀ ਕੈਰਟ 26 ਲੱਖ ਡਾਲਰ, ਕਿਸੇ ਡਾਇਮੰਡ ਦੀ ਪ੍ਰਤੀ ਕੈਰਟ ਦਾ ਇਹ ਵਰਲਡ ਰਿਕਾਰਡ ਹੈ।''
pink diamond
ਉਨ੍ਹਾਂ ਨੇ ਕਿਹਾ ਕਿ ਇਹ ਪੱਥਰ ਮੇਰੇ ਲਈ ਹੀਰਿਆਂ ਦਾ 'ਲਿਓਨਾਰਡੋ ਦਾ ਵਿੰਚੀ' ਹੈ। ਇਸ ਹੀਰੇ ਦੇ ਖਰੀਦਦਾਰਾਂ ਨੇ ਇਸ ਦਾ ਨਾਮ 'ਵਿੰਸਟਨ ਪਿੰਕ ਲੈਗੇਸੀ' ਰੱਖ ਲਿਆ। ਕ੍ਰਿਸਟੀਜ ਦੇ ਗਹਿਣਿਆਂ ਲਈ ਕੌਮਾਂਤਰੀ ਮੁਖੀ ਰਾਹੁਲ ਕੜਕਿਆ ਨੇ 'ਪਿੰਕ ਲੈਗੇਸੀ' ਨੂੰ ਦੁਨੀਆ ਦੇ ਸਭ ਤੋਂ ਵਧੀਆ ਹੀਰਿਆਂ 'ਚੋਂ ਇਕ ਦੱਸਿਆ।