
Canada News: ''ਸੰਦੇਸ਼ ਦਾ ਮਕਸਦ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਨਿਡਰਤਾ ਦਾ ਪੱਧਰ ਵਧਾਉਣਾ ਸੀ''
Trudeau spoke again on Nijhar murder cass News in punjabiਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਨੂੰ ਲੈ ਕੇ ਇਕ ਵਾਰ ਫਿਰ ਗਲਤ ਬਿਆਨਬਾਜ਼ੀ ਕੀਤੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਵੱਖਵਾਦੀ ਨੇਤਾ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਜਨਤਕ ਦੋਸ਼ ਲਗਾਉਣ ਦਾ ਮਕਸਦ ਉਨ੍ਹਾਂ ਨੂੰ ਅਜਿਹੀ ਕਾਰਵਾਈ ਦੁਹਰਾਉਣ ਤੋਂ ਰੋਕਣਾ ਸੀ। ਦੱਸ ਦੇਈਏ ਕਿ 18 ਸਤੰਬਰ ਨੂੰ ਟਰੂਡੋ ਨੇ ਦੋਸ਼ ਲਾਇਆ ਸੀ ਕਿ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਹਨ। ਇਸ ਇਲਜ਼ਾਮ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿੱਚ ਖਟਾਸ ਆ ਗਈ ਸੀ। ਨਿੱਝਰ ਦੀ ਬ੍ਰਿਟਿਸ਼ ਕੋਲੰਬੀਆ ਵਿੱਚ 18 ਜੂਨ ਨੂੰ ਹੱਤਿਆ ਕਰ ਦਿੱਤੀ ਗਈ ਸੀ। ਭਾਰਤ ਨੇ 2020 ਵਿੱਚ ਨਿੱਝਰ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ।
ਇਹ ਵੀ ਪੜ੍ਹੋ: Haryana News: ਅਮਰੀਕਾ ਭੇਜਣ ਦੇ ਨਾਂ 'ਤੇ ਨੌਜਵਾਨ ਤੋਂ ਠੱਗੇ 36 ਲੱਖ ਰੁਪਏ, ਹੋਰ ਮੁਲਕ ਲਿਜਾ ਬਣਾਇਆ ਬੰਦੀ, ਦਿਤੇ ਤਸੀਹੇ
ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ਝੂਠੇ ਤੇ ਰਾਜਨੀਤੀ ਤੋਂ ਪ੍ਰੇਰਿਤ ਕਰਾਰ ਦਿਤਾ ਸੀ। ਕੈਨੇਡੀਅਨ ਨਿਊਜ਼ ਏਜੰਸੀ ਦ ਕੈਨੇਡੀਅਨ ਪ੍ਰੈਸ ਨੂੰ ਦਿੱਤੀ ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ 18 ਸਤੰਬਰ ਨੂੰ ਇਹ ਐਲਾਨ ਕਰਨ ਦਾ ਫੈਸਲਾ ਕੀਤਾ ਸੀ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਇਹ ਜਾਣਕਾਰੀ ਆਖਰਕਾਰ ਮੀਡੀਆ ਰਾਹੀਂ ਸਾਹਮਣੇ ਆਵੇਗੀ।
ਇਹ ਵੀ ਪੜ੍ਹੋ: Chandigarh News: ਚੰਡੀਗੜ੍ਹ 'ਚ ਪੁਲਿਸ ਦੀ ਵੱਡੀ ਲਾਪਰਵਾਹੀ, ਚਕਮਾ ਦੇ ਕੇ ਕੈਦੀ ਹੋਇਆ ਫਰਾਰ
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦਿਨ ਹਾਊਸ ਆਫ਼ ਕਾਮਨਜ਼ ਵਿੱਚ ਉਨ੍ਹਾਂ ਵੱਲੋਂ ਦਿੱਤੇ ਸੰਦੇਸ਼ ਦਾ ਮਕਸਦ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਨਿਡਰਤਾ ਦਾ ਪੱਧਰ ਵਧਾਉਣਾ ਸੀ। ਟਰੂਡੋ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਜਨਤਕ ਬਿਆਨ ਕਈ ਹਫ਼ਤਿਆਂ ਦੀ ਸ਼ਾਂਤ ਕੂਟਨੀਤੀ ਤੋਂ ਬਾਅਦ ਆਇਆ ਹੈ ਅਤੇ ਇਸ ਕੂਟਨੀਤੀ ਵਿੱਚ ਭਾਰਤ ਦੇ ਨਾਲ ਇਹ ਦੋਸ਼ ਉੱਚ ਪੱਧਰ 'ਤੇ ਉਠਾਏ ਗਏ ਹਨ।
ਉਨ੍ਹਾਂ ਕਿਹਾ ਕਿ ਅਸੀਂ ਜਾਣਦੇ ਸੀ ਕਿ ਇਹ ਮੁਸ਼ਕਲ ਗੱਲਬਾਤ ਹੋਵੇਗੀ ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਭਾਰਤ ਲਈ ਜੀ-20 ਦੇ ਨਾਲ ਵਿਸ਼ਵ ਮੰਚ 'ਤੇ ਆਪਣੀ ਲੀਡਰਸ਼ਿਪ ਦਾ ਪ੍ਰਦਰਸ਼ਨ ਕਰਨਾ ਮਹੱਤਵਪੂਰਨ ਪਲ ਹੈ। ਅਤੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਇਸ ਨੂੰ ਇਕੱਠੇ ਕੰਮ ਕਰਨ ਦੇ ਮੌਕੇ ਵਜੋਂ ਵਰਤ ਸਕਦੇ ਹਾਂ। ਬਹੁਤ ਸਾਰੇ ਕੈਨੇਡੀਅਨ ਚਿੰਤਤ ਸਨ ਕਿ ਉਹ ਖ਼ਤਰੇ ਵਿੱਚ ਹਨ।