ਕੈਨੇਡਾ 'ਚ ਇੱਕ ਹੋਰ ਮੰਦਰ 'ਤੇ ਲਿਖੇ ਭਾਰਤ-ਵਿਰੋਧੀ ਨਾਅਰੇ, ਇਸ ਸਾਲ 'ਚ ਦੂਜੀ ਘਟਨਾ  
Published : Feb 15, 2023, 1:14 pm IST
Updated : Feb 15, 2023, 1:14 pm IST
SHARE ARTICLE
Image
Image

ਮਿਸੀਸਾਗਾ ਵਿੱਚ ਸਥਿਤ ਰਾਮ ਮੰਦਰ ਵਿਖੇ ਇਹ ਘਟਨਾ ਮੰਗਲਵਾਰ ਨੂੰ ਵਾਪਰੀ

 

ਟੋਰਾਂਟੋ - ਕੈਨੇਡਾ ਦੇ ਮਿਸੀਸਾਗਾ ਵਿੱਚ ਇੱਕ ਪ੍ਰਮੁੱਖ ਹਿੰਦੂ ਮੰਦਰ ਦੀਆਂ ਦੀਵਾਰਾਂ 'ਤੇ ਕਥਿਤ ਤੌਰ 'ਤੇ ਖਾਲਿਸਤਾਨ ਪੱਖੀ ਅਨਸਰਾਂ ਵੱਲੋਂ ਭਾਰਤ ਵਿਰੋਧੀ ਨਾਅਰੇ ਲਿਖ ਕੇ ਉਸ ਦੀ ਦਿੱਖ ਨੂੰ ਵਿਗਾੜਿਆ ਗਿਆ। ਇਹ ਇਸੇ ਸਾਲ 'ਚ ਵਾਪਰੀ ਅਜਿਹੀ ਦੂਜੀ ਘਟਨਾ ਹੈ। 

ਮਿਸੀਸਾਗਾ ਵਿੱਚ ਸਥਿਤ ਰਾਮ ਮੰਦਰ ਵਿਖੇ ਇਹ ਘਟਨਾ ਮੰਗਲਵਾਰ ਨੂੰ ਵਾਪਰੀ। ਟੋਰਾਂਟੋ ਵਿੱਚ ਭਾਰਤੀ ਕੌਂਸਲੇਟ ਜਨਰਲ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੇ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।

ਭਾਰਤੀ ਕੌਂਸਲੇਟ ਜਨਰਲ ਨੇ ਕੈਨੇਡੀਅਨ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। 

ਟੋਰਾਂਟੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਇੱਕ ਟਵੀਟ ਵਿੱਚ ਕਿਹਾ, "ਅਸੀਂ ਮਿਸੀਸਾਗਾ ਵਿੱਚ ਰਾਮ ਮੰਦਿਰ 'ਤੇ ਭਾਰਤ-ਵਿਰੋਧੀ ਨਾਅਰੇ ਲਿਖ ਕੇ ਇਸ ਦਾ ਰੂਪ ਵਿਗਾੜਨ ਦੀ ਹਰਕਤ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦੇ ਹਾਂ। ਅਸੀਂ ਕੈਨੇਡੀਅਨ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ 'ਤੇ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ।"

ਇਸ ਘਟਨਾ ਤੋਂ ਬਾਅਦ ਕੈਨੇਡਾ 'ਚ ਭਾਰਤੀ ਭਾਈਚਾਰੇ 'ਚ ਭਾਰੀ ਰੋਸ ਦੇਖਣ ਨੂੰ ਮਿਲਿਆ। ਪਾਬੰਦੀਸ਼ੁਦਾ ਸੰਗਠਨ ਸਿੱਖਸ ਫ਼ਾਰ ਜਸਟਿਸ ਨੇ ਇਸ ਹਰਕਤ ਨੂੰ ਅੰਜਾਮ ਦੇਣ ਦਾ ਦਾਅਵਾ ਕੀਤਾ ਹੈ।

ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ 'ਨਫ਼ਰਤ ਤੋਂ ਪ੍ਰੇਰਿਤ' ਹੋ ਕੇ ਕੀਤੀ ਗਈ ਮੰਦਰ ਦੀ ਭੰਨਤੋੜ ਦੀ ਨਿਖੇਧੀ ਕੀਤੀ, ਅਤੇ ਐਲਾਨ ਕੀਤਾ ਕਿ ਇਸ ਖੇਤਰ ਵਿੱਚ ਅਜਿਹੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ।

ਪੈਟਰਿਕ ਨੇ ਇੱਕ ਟਵੀਟ 'ਚ ਲਿਖਿਆ, "ਮਿਸੀਸਾਗਾ ਵਿੱਚ ਰਾਮ ਮੰਦਰ ਮੰਦਿਰ ਦੀ ਨਫ਼ਰਤ ਤੋਂ ਪ੍ਰੇਰਿਤ ਹੋ ਕੇ ਕੀਤੀ ਗਈ ਭੰਨ-ਤੋੜ ਬਾਰੇ ਜਾਣ ਕੇ ਮੈਨੂੰ ਦੁੱਖ ਲੱਗਿਆ। ਅਣਪਛਾਤੇ ਸ਼ੱਕੀਆਂ ਨੇ ਮੰਦਰ ਦੇ ਪਿਛਲੇ ਪਾਸੇ ਦੀਵਾਰਾਂ 'ਤੇ ਸਪਰੇਅ ਪੇਂਟ ਕਰ ਦਿੱਤਾ। ਪੀਲ ਖੇਤਰ ਵਿੱਚ ਇਸ ਕਿਸਮ ਦੀ ਨਫ਼ਰਤ ਦੀ ਕੋਈ ਥਾਂ ਨਹੀਂ ਹੈ।" 

 ਕੈਨੇਡਾ ਵਿੱਚ ਕਿਸੇ ਪੇਂਟ ਨਾਲ ਇਤਰਾਜ਼ਯੋਗ ਸ਼ਬਦਾਵਲੀ ਲਿਖ ਕੇ ਕਿਸੇ ਮੰਦਰ ਦੀ ਦਿੱਖ ਨੂੰ ਖ਼ਰਾਬ ਕਰਨ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। 

ਇਸ ਤੋਂ ਪਹਿਲਾਂ ਜਨਵਰੀ ਵਿੱਚ, ਕੈਨੇਡਾ ਵਿੱਚ ਬਰੈਂਪਟਨ ਵਿੱਚ ਗੌਰੀ ਸ਼ੰਕਰ ਮੰਦਰ ਵਿਖੇ ਵੀ ਅਜਿਹੀ ਹਰਕਤ ਕੀਤੀ ਗਈ ਸੀ। 

ਕੈਨੇਡਾ ਦੇ ਰਾਸ਼ਟਰੀ ਅੰਕੜਾ ਦਫ਼ਤਰ, ਸਟੈਟਿਸਟਿਕਸ ਕੈਨੇਡਾ ਨੇ 2019 ਤੋਂ 2021 ਦਰਮਿਆਨ ਕੈਨੇਡਾ ਵਿੱਚ ਧਰਮ, ਜਿਨਸੀ ਅਪਰਾਧ ਅਤੇ ਨਸਲੀ ਹਮਲਿਆਂ ਵਰਗੇ ਨਫ਼ਰਤੀ ਅਪਰਾਧਾਂ ਵਿੱਚ 72 ਫ਼ੀਸਦੀ ਵਾਧਾ ਦਰਜ ਕੀਤਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement