ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ ਇੰਸਟ੍ਰਕਟਰ ਪਾਇਲਟ ਦੀ ਮੌਤ ਹੋ ਗਈ, ਜਦਕਿ ਇਕ ਟਰੇਨੀ ਪਾਇਲਟ ਜ਼ਖਮੀ ਹੋ ਗਿਆ।
ਰੀਵਾ: ਮੱਧ ਪ੍ਰਦੇਸ਼ ਵਿਚ ਰੀਵਾ ਹਵਾਈ ਪੱਟੀ ਦੇ ਨੇੜੇ ਇੱਕ ਮੰਦਰ ਦੇ ਗੁੰਬਦ ਨਾਲ ਟਕਰਾਉਣ ਤੋਂ ਬਾਅਦ ਇੱਕ ਸਿਖਲਾਈ ਜਹਾਜ਼ ਕਰੈਸ਼ ਹੋ ਗਿਆ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ ਇੰਸਟ੍ਰਕਟਰ ਪਾਇਲਟ ਦੀ ਮੌਤ ਹੋ ਗਈ, ਜਦਕਿ ਇਕ ਟਰੇਨੀ ਪਾਇਲਟ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ: IND vs SL T20: ਅਰਸ਼ਦੀਪ ਸਿੰਘ ਦੀ No Ball ’ਤੇ ਭੜਕੇ ਹਾਰਦਿਕ ਪਾਂਡਿਆ, ‘ਇਹ ਗੁਨਾਹ ਹੈ’
ਚੋਰਹਾਟਾ ਥਾਣੇ ਦੇ ਇੰਚਾਰਜ ਜੇਪੀ ਪਟੇਲ ਨੇ ਦੱਸਿਆ ਕਿ ਸਿਖਲਾਈ ਜਹਾਜ਼ ਵੀਰਵਾਰ ਰਾਤ ਕਰੀਬ 11.30 ਵਜੇ ਰੇਵਾ ਚੋਰਹਾਟਾ ਹਵਾਈ ਪੱਟੀ ਤੋਂ ਉਡਾਣ ਭਰਨ ਤੋਂ ਬਾਅਦ ਤਿੰਨ ਕਿਲੋਮੀਟਰ ਦੂਰ ਇਕ ਮੰਦਰ ਦੇ ਗੁੰਬਦ ਅਤੇ ਦਰੱਖਤ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।
ਇਹ ਵੀ ਪੜ੍ਹੋ: ਪ੍ਰਿੰਸ ਹੈਰੀ ਦਾ ਦਾਅਵਾ, ‘ਮੇਘਨ ਨੂੰ ਲੈ ਕੇ ਹੋਈ ਬਹਿਸ ’ਚ ਵਿਲੀਅਮ ਨੇ ਮੈਨੂੰ ਧੱਕਾ ਦੇ ਕੇ ਫਰਸ਼ ’ਤੇ ਸੁੱਟਿਆ’
ਇਸ ਦੇ ਨਾਲ ਹੀ ਰੀਵਾ ਦੇ ਜ਼ਿਲ੍ਹਾ ਮੈਜਿਸਟਰੇਟ ਮਨੋਜ ਪੁਸ਼ਪ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, “ਸਿਖਲਾਈ ਜਹਾਜ਼ ਦੇ ਹਾਦਸੇ ਵਿਚ ਕੈਪਟਨ ਵਿਮਲ ਕੁਮਾਰ (50) ਵਾਸੀ ਪਟਨਾ (ਬਿਹਾਰ) ਦੀ ਦਰਦਨਾਕ ਮੌਤ ਹੋ ਗਈ, ਜਦਕਿ ਜੈਪੁਰ (ਰਾਜਸਥਾਨ) ਦਾ ਰਹਿਣ ਵਾਲਾ ਟਰੇਨੀ ਪਾਇਲਟ ਸੋਨੂੰ ਯਾਦਵ (23) ਜ਼ਖਮੀ ਹੋ ਗਿਆ। ਚੋਰਹਾਟਾ ਥਾਣਾ ਇੰਚਾਰਜ ਪਟੇਲ ਨੇ ਦੱਸਿਆ ਕਿ ਹਾਦਸੇ 'ਚ ਜ਼ਖਮੀ ਸੋਨੂੰ ਯਾਦਵ ਨੂੰ ਰੀਵਾ ਦੇ ਸੰਜੇ ਗਾਂਧੀ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।