ਤਾਜਪੋਸ਼ੀ ਦੌਰਾਨ ਕੋਹਿਨੂਰ ਵਾਲਾ ਤਾਜ ਨਹੀਂ ਪਹਿਨੇਗੀ ਨਵੀਂ ਮਹਾਰਾਣੀ, ਜਾਣੋ ਕਿਉਂ ਲੈਣਾ ਪਿਆ ਫ਼ੈਸਲਾ
Published : Feb 15, 2023, 4:23 pm IST
Updated : Feb 15, 2023, 4:50 pm IST
SHARE ARTICLE
Britain's Camilla will not wear disputed Koh-i-Noor diamond for coronation (File)
Britain's Camilla will not wear disputed Koh-i-Noor diamond for coronation (File)

ਕੈਮਿਲਾ ਲਈ ਤਿਆਰ ਕੀਤਾ ਜਾ ਰਿਹਾ ਰਾਣੀ ਮੈਰੀ ਦਾ 100 ਸਾਲ ਪੁਰਾਣਾ ਤਾਜ

 

ਲੰਡਨ: ਬ੍ਰਿਟੇਨ ਦੀ ਨਵੀਂ ਮਹਾਰਾਣੀ ਅਤੇ ਕਿੰਗ ਚਾਰਲਸ-III ਦੀ ਪਤਨੀ ਕੈਮਿਲਾ ਤਾਜਪੋਸ਼ੀ ਦੌਰਾਨ ਮਹਾਰਾਣੀ ਐਲਿਜ਼ਾਬੈਥ ਦਾ ਕੋਹਿਨੂਰ ਨਾਲ ਜੜਿਆ ਤਾਜ ਨਹੀਂ ਪਹਿਨੇਗੀ। ਲੰਡਨ ਦੇ ਬਕਿੰਘਮ ਪੈਲੇਸ ਨੇ ਇਹ ਐਲਾਨ ਕੀਤਾ ਹੈ। ਬੀਬੀਸੀ ਮੁਤਾਬਕ ਸ਼ਾਹੀ ਪਰਿਵਾਰ ਨੇ ਇਹ ਫੈਸਲਾ ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਹੈ ਕਿ ਭਾਰਤ ਨਾਲ ਰਿਸ਼ਤੇ ਨਾ ਵਿਗੜਨ। ਇਸ ਫੈਸਲੇ ਤੋਂ ਬਾਅਦ ਕੈਮਿਲਾ ਲਈ ਰਾਣੀ ਮੈਰੀ ਦਾ 100 ਸਾਲ ਪੁਰਾਣਾ ਤਾਜ ਤਿਆਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਪੰਜਾਬ ਦੇ ਤਿੰਨ ਹੋਰ ਟੋਲ ਪਲਾਜ਼ੇ ਕਰਵਾਏ ਬੰਦ, ਲੋਕਾਂ ਦੇ ਰੋਜ਼ਾਨਾ ਬਚਣਗੇ 10.52 ਲੱਖ ਰੁਪਏ

ਕੈਮਿਲਾ ਨੂੰ ਅਧਿਕਾਰਤ ਤੌਰ 'ਤੇ ਮਹਾਰਾਣੀ ਦਾ ਦਰਜਾ ਦੇਣ ਲਈ 6 ਮਈ ਨੂੰ ਕਵੀਨ ਕੰਸੋਰਟ ਕਰਵਾਇਆ ਜਾ ਰਿਹਾ ਹੈ, ਇਸ ਦੌਰਾਨ ਉਹ ਨਵਾਂ ਤਾਜ ਪਹਿਨੇਗੀ। ਰਿਪੋਰਟਾਂ ਅਨੁਸਾਰ ਸ਼ਾਹੀ ਪਰਿਵਾਰ ਨੇ ਕਵੀਨ ਮੈਰੀ ਦੇ ਤਾਜ ਨੂੰ ਕੈਮਿਲਾ ਦੇ ਸਿਰ ਅਨੁਸਾਰ ਆਕਾਰ ਦੇਣ ਲਈ ਭੇਜ ਦਿੱਤਾ ਹੈ। ਦੱਸ ਦੇਈਏ ਕਿ ਮਹਾਰਾਣੀ ਐਲਿਜ਼ਾਬੈਥ II ਨੇ ਘੋਸ਼ਣਾ ਕੀਤੀ ਸੀ ਕਿ ਕੈਮਿਲਾ ਨੂੰ ਰਾਣੀ ਕੰਸੋਰਟ ਵਜੋਂ ਜਾਣਿਆ ਜਾਵੇਗਾ। 75 ਸਾਲਾ ਕੈਮਿਲਾ ਡਚੇਸ ਆਫ ਕੋਰਨਵਾਲ ਹੈ। ਉਹ ਰਾਜਾ ਚਾਰਲਸ ਦੀ ਦੂਜੀ ਪਤਨੀ ਹੈ। ਚਾਰਲਸ ਨੇ ਰਾਜਕੁਮਾਰੀ ਡਾਇਨਾ ਦੀ ਮੌਤ ਤੋਂ ਬਾਅਦ ਕੈਮਿਲਾ ਨਾਲ ਵਿਆਹ ਕਰਵਾ ਲਿਆ।

ਇਹ ਵੀ ਪੜ੍ਹੋ: ਸਿਰਫ ਇਕ ਵਿਚਾਰਧਾਰਾ ਜਾਂ ਇਕ ਵਿਅਕਤੀ ਦੇਸ਼ ਨੂੰ ਬਣਾ ਜਾਂ ਵਿਗਾੜ ਨਹੀਂ ਸਕਦਾ : ਮੋਹਨ ਭਾਗਵਤ  

ਤਾਜਪੋਸ਼ੀ ਤੋਂ ਬਾਅਦ ਕੈਮਿਲਾ ਕੋਲ ਕਿਸੇ ਕਿਸਮ ਦੀ ਕੋਈ ਸੰਵਿਧਾਨਕ ਸ਼ਕਤੀ ਨਹੀਂ ਹੋਵੇਗੀ। ਹਾਲਾਂਕਿ ਉਸ ਦਾ ਖਿਤਾਬ ਬ੍ਰਿਟੇਨ ਦੀ ਮਹਾਰਾਣੀ ਦਾ ਹੀ ਰਹੇਗਾ।ਬ੍ਰਿਟੇਨ ਦੇ ਇਤਿਹਾਸ 'ਚ ਪਹਿਲੀ ਵਾਰ ਸ਼ਾਹੀ ਤਾਜ ਯਾਨੀ ਇੰਪੀਰੀਅਲ ਸਟੇਟ ਕਰਾਊਨ ਦੀ ਥਾਂ 'ਤੇ ਕੁਝ ਬਦਲਾਅ ਦੇ ਨਾਲ ਪੁਰਾਣੇ ਤਾਜ ਦੀ ਵਰਤੋਂ ਕੀਤੀ ਜਾਵੇਗੀ। ਮਹਾਰਾਣੀ ਐਲਿਜ਼ਾਬੈਥ ਨੂੰ ਸ਼ਰਧਾਂਜਲੀ ਦੇਣ ਲਈ ਉਸ ਦੇ ਕੁਲੀਨਨ III, IV ਅਤੇ V ਹੀਰੇ ਤਾਜ ਵਿਚ ਸ਼ਾਮਲ ਕੀਤੇ ਜਾਣਗੇ। ਇਹ ਤਾਜ 100 ਸਾਲ ਤੋਂ ਵੱਧ ਪੁਰਾਣਾ ਹੈ ਅਤੇ ਇਸ ਨੂੰ ਪਹਿਲੀ ਵਾਰ 1911 ਵਿਚ ਮਹਾਰਾਣੀ ਮੈਰੀ ਨੇ ਪਹਿਨਿਆ ਸੀ।

ਇਹ ਵੀ ਪੜ੍ਹੋ: ਭਾਜਪਾ ਵਿਚ ਸ਼ਾਮਲ ਹੋਏ ਸ਼੍ਰੋਮਣੀ ਅਕਾਲੀ ਦਲ ਦੇ 2 ਸਾਬਕਾ ਵਿਧਾਇਕ  

ਜ਼ਿਕਰਯੋਗ ਹੈ ਕਿ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ ਉਸ ਦੇ ਵੱਡੇ ਪੁੱਤਰ ਚਾਰਲਸ ਨੂੰ ਰਾਜਾ ਘੋਸ਼ਿਤ ਕੀਤਾ ਗਿਆ ਸੀ। ਉਸ ਦੀ ਪਤਨੀ ਕੈਮਿਲਾ ਨੂੰ ਰਾਣੀ ਐਲਾਨਿਆ ਗਿਆ ਹੈ। ਕੈਮਿਲਾ ਨੂੰ ਹੁਣ ਅਧਿਕਾਰਤ ਤੌਰ 'ਤੇ 6 ਮਈ ਨੂੰ ਇਕ ਸਮਾਰੋਹ ਵਿਚ ਮਹਾਰਾਣੀ ਦਾ ਤਾਜ ਪਹਿਨਾਇਆ ਜਾਵੇਗਾ। ਕੋਹਿਨੂਰ ਹੀਰਾ ਭਾਰਤ ਦਾ ਹੈ ਜਿਸ ਨੂੰ ਬਸਤੀਵਾਦੀ ਕਾਲ ਦੌਰਾਨ ਈਸਟ ਇੰਡੀਆ ਕੰਪਨੀ ਨੇ ਭਾਰਤ ਤੋਂ ਲੁੱਟ ਲਿਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੂੰ ਤੋਹਫੇ ਵਜੋਂ ਦਿੱਤਾ ਗਿਆ ਸੀ। ਭਾਰਤ ਵਿਚ ਕਈ ਵਾਰ ਕੋਹਿਨੂਰ ਹੀਰਾ ਵਾਪਸ ਕਰਨ ਦੀ ਮੰਗ ਕੀਤੀ ਜਾ ਚੁੱਕੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement