
ਲਾਇਡ ਅਸਟਿਨ ਬਾਈਡਨ ਪ੍ਰਸ਼ਾਸਨ ਦੇ ਪਹਿਲੇ ਮੰਤਰੀ ਹੋਣਗੇ ਜੋ ਭਾਰਤ ਦਾ ਦੌਰਾ ਕਰਨਗੇ- ਟੀ.ਐਸ. ਸੰਧੂ
ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਜੋਅ ਬਾਈਡਨ ਦੀ ਕੈਬਨਿਟ ਵਿਚ ਰੱਖਿਆ ਮੰਤਰੀ ਲਾਇਡ ਅਸਟਿਨ ਭਾਰਤ ਦੌਰੇ ’ਤੇ ਆਉਣ ਵਾਲੇ ਹਨ। ਅਸਟਿਨ ਦੀ ਭਾਰਤ ਯਾਤਰਾ ਰਾਸ਼ਟਰਪਤੀ ਬਾਈਡਨ ਦੇ ਪ੍ਰਸ਼ਾਸਨ ਤੋਂ ਆਉਣ ਵਾਲੇ ਕਿਸੇ ਕੈਬਨਿਟ ਮੰਤਰੀ ਦਾ ਪਹਿਲਾ ਦੌਰਾ ਹੋਵੇਗਾ।
Taranjit Singh Sandhu
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਟੀ.ਐਸ. ਸੰਧੂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਰਾਸ਼ਟਰਪਤੀ ਬਾਈਡਨ ਦੀ ਕੈਬਨਿਟ 'ਚ ਰੱਖਿਆ ਮੰਤਰੀ ਲਾਇਡ ਅਸਟਿਨ ਪਹਿਲੇ ਸੀਨੀਅਰ ਕੈਬਨਿਟ ਮੰਤਰੀ ਹੋਣਗੇ ਜੋ ਭਾਰਤ ਦਾ ਦੌਰਾ ਕਰਨ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਦੌਰਾ ਭਾਰਤ ਤੇ ਅਮਰੀਕਾ ਵਿਚਕਾਰ ਦੁਵੱਲੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਦਰਸਾਉਂਦਾ ਹੈ।