
ਦੇਖੋ 'ਕੂਬਰ ਪੇਡੀ' ਦੇ ਨਾਮ ਨਾਲ ਮਸ਼ਹੂਰ ਇਲਾਕੇ ਦੀਆਂ ਤਸਵੀਰਾਂ
ਸਿਡਨੀ : ਦੁਨੀਆਂ ਭਰ ਤੋਂ ਕਈ ਵਾਰ ਅਜਿਹੇ ਤੱਥ ਅਤੇ ਖ਼ਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੁੰਦਾ ਹੈ। ਅਜਿਹੀ ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਤੋਂ ਤੁਸੀਂ ਸ਼ਾਹਿਦ ਹੀ ਵਾਕਿਫ਼ ਹੋਵੋਗੇ।
ਅਸੀਂ ਗੱਲ ਕਰ ਰਹੇ ਹਾਂ ਆਸਟ੍ਰੇਲੀਆ ਦੇ ਉਸ ਸ਼ਹਿਰ ਦੀ ਜੋ ਜ਼ਮੀਨ ਦੇ ਉਪਰ ਨਹੀਂ ਸਗੋਂ ਹੇਠਾਂ ਬਣਿਆ ਹੋਇਆ ਹੈ। ਇਹ ਜਗ੍ਹਾ 'ਕੂਬਰ ਪੇਡੀ' ਦੇ ਨਾਮ ਨਾਲ ਵੀ ਮਸ਼ਹੂਰ ਹੈ ਜਿਥੇ ਸਾਰੀਆਂ ਸੁੱਖ-ਸਹੂਲਤਾਂ ਮੌਜੂਦ ਹਨ। ਜੇਕਰ ਇਸ ਦੀਆਂ ਤਸਵੀਰਾਂ ਦੀ ਗੱਲ ਕਰੀਏ ਤਾਂ ਇਹ ਕਿਸੇ ਆਧੁਨਿਕ ਸ਼ਹਿਰ ਵਰਗਾ ਜਾਪਦਾ ਹੈ।
ਇਸ ਵਿੱਚ ਸਵੀਮਿੰਗ ਪੂਲ, ਹੋਟਲ, ਚਰਚ ਸਮੇਤ ਕਈ ਸ਼ਾਨਦਾਰ ਰੈਸਟੋਰੈਂਟ ਵੀ ਮੌਜੂਦ ਹਨ। ਕੂਬਰ ਪੇਡੀ ਬਹੁਤ ਗਰਮ ਥਾਂ ਹੈ। ਇੱਥੇ ਸਰਦੀਆਂ ਦੇ ਮੌਸਮ 'ਚ ਵੀ ਗਰਮੀ ਰਹਿੰਦੀ ਹੈ ਤੇ ਮੀਂਹ ਵੀ ਬਹੁਤ ਪੈਂਦਾ ਹੈ। ਇਹ ਇਕ ਵੱਡਾ ਕਾਰਨ ਹੈ ਕਿ ਲੋਕ ਜ਼ਮੀਨ ਦੇ ਹੇਠਾਂ ਰਹਿਣਾ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ: ਵਿਜੀਲੈਂਸ ਦੀ ਰਡਾਰ 'ਤੇ ਸਾਬਕਾ ਮੰਤਰੀ ਵਿਜੇਇੰਦਰ ਸਿੰਗਲਾ, 17 ਮਾਰਚ ਨੂੰ ਪੁੱਛਗਿੱਛ ਲਈ ਕੀਤਾ ਤਲਬ
ਦੱਸ ਦੇਈਏ ਕਿ ਅਨੋਖਾ ਸ਼ਹਿਰ ਆਸਟ੍ਰੇਲੀਆ ਦੇ ਰੇਗਿਸਤਾਨੀ ਇਲਾਕੇ ਵਿਚ ਵੱਸਿਆ ਹੋਇਆ ਹੈ। ਜ਼ਮੀਨ ਹੇਠਾਂ ਬਣੇ ਘਰਾਂ ਵਿਚ ਲੋਕ ਆਲੀਸ਼ਾਨ ਤਰੀਕੇ ਨਾਲ ਰਹਿ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਥੇ ਇਸ ਸ਼ਹਿਰ ਵਿੱਚ ਰੇਗਿਸਤਾਨ ਦਰਮਿਆਨ ਹਰ ਜਗ੍ਹਾ ਸਿਰਫ ਲਾਲ ਅਤੇ ਭੂਰੇ ਰੰਗ ਦੀ ਜ਼ਮੀਨ ਨਜ਼ਰ ਆਉਂਦੀ ਹੈ। ਜ਼ਮੀਨ ਦੇ ਉੱਪਰ ਲੋਕ ਘਰ ਬਣਾ ਕੇ ਰਹਿੰਦੇ ਹਨ ਪਰ ਇੱਥੇ ਇਕ ਹਿੱਸਾ ਅਜਿਹਾ ਵੀ ਹੈ, ਜਿਥੇ ਜ਼ਮੀਨ ਦੇ ਉੱਪਰ ਕੁਝ ਨਹੀਂ ਦਿਸਦਾ ਪਰ ਜ਼ਮੀਨ ਦੇ ਹੇਠਾਂ ਲਗਜ਼ਰੀ ਲਾਈਫ਼ ਦੀਆਂ ਸਾਰੀਆਂ ਸਹੂਲਤਾਂ ਮੌਜੂਦ ਹਨ।
ਇਹ ਵੀ ਪੜ੍ਹੋ: ਸੌਦਾ ਸਾਧ ਨੇ ਰਾਜਨੀਤੀ ਤੋਂ ਕੀਤਾ ਕਿਨਾਰਾ, ਡੇਰੇ ਦਾ ਰਾਜਨੀਤਿਕ ਵਿੰਗ ਕੀਤਾ ਗਿਆ ਭੰਗ
ਇਸ ਸ਼ਹਿਰ ਦੀ ਖਾਸੀਅਤ ਹੈ ਕਿ ਇੱਥੇ ਇਕ ਜਾਂ ਦੋ ਨਹੀਂ, ਬਲਕਿ ਜ਼ਮੀਨ ਦੇ ਹੇਠਾਂ ਵਸੇ ਇਸ ਸ਼ਹਿਰ ਵਿੱਚ 45 ਦੇਸ਼ਾਂ ਦੇ ਲਗਭਗ 3500 ਲੋਕ ਵਸੇ ਹੋਏ ਹਨ। ਇੱਥੋਂ ਦੇ ਲੋਕ ਰਾਤ 'ਚ ਹੀ ਖੇਡਾਂ ਦਾ ਆਨੰਦ ਲੈਂਦੇ ਹਨ। ਇੱਥੇ 60 ਫ਼ੀਸਦੀ ਲੋਕ ਯੂਰਪ ਦੇ ਰਹਿਣ ਵਾਲੇ ਹਨ।