
ਵਿਗਿਆਨੀਆਂ ਨੇ ਜ਼ੀਕਾ ਅਤੇ ਈਬੋਲਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕੀਤੇ ਸਨ ਜੋ ਇਨ੍ਹਾਂ ਵਾਇਰਸਾਂ ਨੂੰ ਛੂਹਣ 'ਤੇ ਸੰਕੇਤ ਦਿੰਦੇ ਸੀ।
ਨਵੀਂ ਦਿੱਲੀ: ਵਿਗਿਆਨੀਆਂ ਨੇ ਜ਼ੀਕਾ ਅਤੇ ਈਬੋਲਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕੀਤੇ ਸਨ ਜੋ ਇਨ੍ਹਾਂ ਵਾਇਰਸਾਂ ਨੂੰ ਛੂਹਣ 'ਤੇ ਸੰਕੇਤ ਦਿੰਦੇ ਸੀ। ਹੁਣ ਵਿਗਿਆਨੀ ਕੋਰੋਨਾ ਵਾਇਰਸ ਦੀ ਪਛਾਣ ਲਈ ਅਜਿਹੇ ਮਾਸਕ ਬਣਾ ਰਹੇ ਹਨ ਜੋ ਵਾਇਰਸ ਦੇ ਸੰਪਰਕ ਵਿਚ ਆਉਣ ਨਾਲ ਰੰਗ ਬਦਲ ਲੈਣਗੇ।
Photo
ਇਸ ਵਿਚ ਸੈਂਸਰ ਲਗਾਏ ਜਾਣਗੇ, ਜੋ ਕੋਰੋਨਾ ਵਾਇਰਸ ਦੇ ਸੰਪਰਕ ਵਿਚ ਆਉਣ ਨਾਲ ਤੁਰੰਤ ਦੱਸਣਗੇ ਕਿ ਤੁਹਾਨੂੰ ਸੰਕਰਮਣ ਦਾ ਖਤਰਾ ਹੈ ਜਾਂ ਨਹੀਂ।ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (MIT) ਅਤੇ ਹਾਵਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ 2014 ਵਿਚ ਇਕ ਅਜਿਹਾ ਮਾਸਕ ਬਣਾਇਆ ਸੀ ਜੋ ਜ਼ੀਕਾ (ZIKA) ਅਤੇ ਈਬੋਲਾ (EBOLA) ਵਾਇਰਸਾਂ ਦੇ ਸੰਪਰਕ ਵਿਚ ਆਉਂਦੇ ਹੀ ਸਿਗਨਲ ਦੇਣ ਲੱਗਦਾ ਸੀ।
Photo
ਹੁਣ ਇਨ੍ਹਾਂ ਸੰਸਥਾਵਾਂ ਦੇ ਵਿਗਿਆਨੀ ਕੋਰੋਨਾ ਵਾਇਰਸ ਲਈ ਅਜਿਹੇ ਮਾਸਕ ਤਿਆਰ ਕਰ ਰਹੇ ਹਨ ਜੋ ਵਾਇਰਸ ਦੇ ਸੰਪਰਕ ਵਿਚ ਆਉਂਦੇ ਹੀ ਰੰਗ ਬਦਲਣਾ ਸ਼ੁਰੂ ਕਰ ਦੇਣਗੇ। MIT ਅਤੇ ਹਾਵਰਡ ਦੇ ਵਿਗਿਆਨੀ ਜੋ ਮਾਸਕ ਤਿਆਰ ਕਰ ਰਹੇ ਹਨ, ਉਹ ਵਾਇਰਸ ਦੇ ਸੰਪਰਕ ਵਿਚ ਆਉਂਦੇ ਹੀ ਚਮਕਣਾ ਸ਼ੁਰੂ ਕਰ ਦੇਣਗੇ।
Photo
ਵਿਗਿਆਨਕ ਜਿਮ ਕਾਲਿੰਸ ਨੇ ਕਿਹਾ ਕਿ ਇਹ ਪ੍ਰਾਜੈਕਟ ਹਾਲੇ ਸ਼ੁਰੂਆਤੀ ਦੌਰ ਵਿਚ ਹੈ। ਜਿਵੇਂ ਹੀ ਇਸ ਮਾਸਕ 'ਤੇ ਕੋਰੋਨਾ ਪੀੜਤ ਵਿਅਕਤੀ ਦੀ ਖਾਂਸੀ, ਛਿੱਕ ਆਦਿ ਦੀਆਂ ਬੂੰਦਾਂ ਪੈਣਗੀਆਂ ਤਾਂ ਇਹ ਰੰਗ ਬਦਲ ਦੇਵੇਗਾ।
Photo
ਉਹਨਾਂ ਕਿਹਾ ਕਿ ਆਉਣ ਵਾਲੇ ਕੁਝ ਹੀ ਦਿਨਾਂ ਵਿਚ ਇਸ ਮਾਸਕ ਦਾ ਪਰੀਖਣ ਹੋਵੇਗਾ। ਸਫਲਤਾ ਮਿਲਣ ਦੀ ਪੂਰੀ ਉਮੀਦ ਹੈ। ਇਸ ਮਾਸਕ ਨੂੰ ਕਈ ਮਹੀਨਿਆਂ ਤੱਕ ਕਮਰੇ ਦੇ ਤਾਪਮਾਨ 'ਤੇ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਇਸ ਦੀ ਵਰਤੋਂ ਕਈ ਮਹੀਨਿਆਂ ਤੱਕ ਕੀਤੀ ਜਾ ਸਕਦੀ ਹੈ।