ਈਸਟਚਰਚ ਹਮਲੇ ਦੇ ਦੋਸ਼ੀ ਨੇ ਨਹੀਂ ਕਬੂਲਿਆ ਅਪਣਾ ਗੁਨਾਹ
Published : Jun 15, 2019, 12:15 pm IST
Updated : Jun 15, 2019, 12:15 pm IST
SHARE ARTICLE
Christchurch mosque attack suspect pleads not guilty
Christchurch mosque attack suspect pleads not guilty

ਈਸਟਚਰਚ ਹਮਲੇ ਦੇ ਦੋਸ਼ੀ ਨੇ ਅਦਾਲਤ ਦੇ ਵਿਚ ਪੇਸ਼ੀ ਦੌਰਾਨ ਅਪਣਾ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿਤਾ।

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਬੀਤੀ 15 ਮਾਰਚ ਨੂੰ ਕ੍ਰਾਈਸਟਚਰਚ ਸ਼ਹਿਰ ਦੀਆਂ ਦੋ ਮਸਜਿਦਾਂ ਦੇ ਵਿਚ ਨਮਾਜ ਅਦਾ ਕਰਨ ਪਹੁੰਚੇ ਨਮਾਜੀਆਂ ਨੂੰ ਜਿਸ ਬੇਹੱਦ ਘਿਨਾਉਣੇ ਸਖਸ਼ (ਬਰੈਨਟਨ ਟਾਰੈਂਟ-28) ਨੇ ਸ਼ਰੇਆਮ ਗੋਲੀਆਂ ਦਾ ਮੀਂਹ ਵਰਾਉਂਦਿਆਂ 51 ਨਿਹੱਥੇ ਲੋਕਾਂ ਨੂੰ ਮਾਰ ਮੁਕਾਇਆ ਸੀ, ਨੇ ਅਦਾਲਤ ਦੇ ਵਿਚ ਪੇਸ਼ੀ ਦੌਰਾਨ ਅਪਣਾ ਗੁਨਾਹ ਕਬੂਲਣ ਤੋਂ ਇਨਕਾਰ ਕਰ ਦਿਤਾ।

Christchurch mosque attackChristchurch mosque attack

ਹੁਣ ਅਦਾਲਤ ਨੂੰ ਅਤੇ ਸਰਕਾਰੀ ਤੰਤਰ ਨੂੰ ਬਹਿਸ ਦੇ ਵਿਚ ਇਹ ਸਾਬਿਤ ਕਰਨਾ ਹੋਵੇਗਾ ਕਿ ਤੂੰ ਹੀ ਸਾਰ ਨਿਹੱਥੇ ਲੋਕਾਂ ਨੂੰ ਮਾਰਿਆ ਹੈ। ਇਹ ਅਦਾਲਤੀ ਬਹਿਸ ਅਗਲੇ ਸਾਲ 4 ਮਈ 2020 ਨੂੰ ਸ਼ੁਰੂ ਹੋਵੇਗੀ ਅਤੇ ਲਗਪਗ ਦੋ ਮਹੀਨਿਆਂ ਤਕ ਚੱਲ ਸਕਦੀ ਹੈ। 51 ਕਤਲਾਂ ਅਤੇ 40 ਇਰਾਦਾ ਏ ਕਤਲ ਦਾ ਦੋਸ਼ ਇਸਦੇ ਸਿਰ ਉਤੇ ਹੈ, ਇਸਨੇ ਸ਼ੋਸਲ ਮੀਡੀਆ ਉਤੇ ਲਾਈਵ ਹੋ ਕੇ ਇਹ ਕਾਰਾ ਕੀਤਾ ਅਤੇ ਬੇਸ਼ਰਮੀ ਦੇ ਨਾਲ ਕਹਿ ਦਿਤਾ ਕਿ ਮੈਂ ਨਹੀਂ ਕੀਤਾ। 

Christchurch mosque attackChristchurch mosque attack

ਕ੍ਰਾਈਸਟਚਰਚ ਹਾਈਕੋਰਟ ਦੇ ਵਿਚ ਇਸਦੀ ਪੇਸ਼ੀ ਆਡੀਓ-ਵਾਡੀਓ ਲਿੰਕ ਰਾਹੀਂ ਕੀਤੀ ਗਈ ਜਦ ਕਿ ਇਸਨੂੰ ਪਾਰੇਮੋਰੀਮੋ ਜ਼ੇਲ੍ਹ ਔਕਲੈਂਡ ਦੇ ਵਿਚ ਰਖਿਆ ਹੋਇਆ ਹੈ। ਪੇਸ਼ੀ ਦੌਰਾਨ ਇਹ ਮਿੰਨਾ ਮਿੰਨਾ ਹੱਸਿਆ ਵੀ ਅਤੇ ਇਧਰ ਉਧਰ ਵੇਖਦਾ ਰਿਹਾ। 16 ਅਗਸਤ ਤਕ ਇਸ ਦੋਸ਼ੀ ਦਾ ਰਿਮਾਂਡ ਫਿਰ ਦੇ ਦਿਤਾ ਗਿਆ ਹੈ ਤੇ ਉਸ ਦਿਨ ਸਵਾ 9 ਵਜੇ ਫਿਰ ਪੇਸ਼ੀ ਹੋਵੇਗੀ। ਇਸ ਦੋਸ਼ੀ ਉਤੇ ਅਤਿਵਾਦ ਕਾਨੂੰਨ ਦੇ ਤਹਿਤ ਵੀ ਦੋ ਦੋਸ਼ ਆਇਦ ਕੀਤੇ ਗਏ ਹਨ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement