
ਕਿਸੇ ਦੂਸਰੇ ਗ੍ਰਹਿ ਦਾ ਪ੍ਰਾਣੀ ਹੋਣ ਦਾ ਕੀਤਾ ਜਾ ਰਿਹਾ ਦਾਅਵਾ
ਅਮਰੀਕਾ- ਸੀਸੀਟੀਵੀ ਵਿੱਚ ਰੀਕਾਰਡ ਹੋਈਆਂ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਹਨ, ਇਨ੍ਹਾਂ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਜੀਵ ਇਨਸਾਨ ਤਾਂ ਬਿਲਕੁਲ ਵੀ ਨਹੀਂ ਲਗਦਾ ਤੇ ਨਾ ਹੀ ਪੂਰਨ ਰੂਪ ਵਿੱਚ ਕੋਈ ਜਾਨਵਰ ਲਗਦਾ ਹੈ। ਇਸ ਤਾਵੀਰਾਂ ਅਮਰੀਕਾ ਦੀਆਂ ਹਨ, ਜੋ ਕਿ ਸੋਸ਼ਲ ਮੀਡਿਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ। ਅਮਰੀਕਾ ਦੇ ਕੋਲੋਰਾਡੋ ਦੀ ਰਹਿਣ ਵਾਲੀ ਵਿਵੀਅਨ ਗੋਮੇਜ਼ ਨੇ ਜਦੋਂ ਆਪਣੇ ਘਰ ਦੇ ਸਕਿਓਰਿਟੀ ਕੈਮਰੇ ਚੈੱਕ ਕੀਤੇ ਤਾਂ ਇਸ ਤਸਵੀਰਾਂ ਦੇਖ ਉਹ ਵੀ ਹੈਰਾਨ ਰਹਿ ਗਈ।
Neither a Human Nor an Animal Mysterious Pictures Puzzle Everyone
ਇਨ੍ਹਾਂ ਤਸਵੀਰਾਂ ਦੇ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾਂ ਰਿਹਾ ਹੈ ਤਸਵੀਰਾਂ ਵਿੱਚ ਦਿਖਾਈ ਦੇ ਰਿਹਾ ਇਹ ਜੀਵ ਕਿਸੇ ਹੋਰ ਗ੍ਰਹਿ ਦਾ ਪ੍ਰਾਣੀ ਹੈ। ਪਰ ਸਪੋਕੇਸਮੈਨ ਟੀਵੀ ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿਉਂ ਕਿ ਹਾਲੀਵੁਡ ਅਤੇ ਬਾਲੀਵੁੱਡ ਵਿੱਚ ਅਜਿਹੀਆਂ ਕਈ ਫ਼ਿਲਮਾਂ ਬਣ ਚੁੱਕੀਆਂ ਹਨ ਜਿਨ੍ਹਾਂ ਵਿੱਚ ਅਜਿਹੀ ਦਿੱਖ ਦੇ ਕਿਰਦਾਰ ਸਿਰਜੇ ਜਾਂਦੇ ਹਨ।
ਅਜਿਹੀ ਦਿੱਖ ਵਾਲਾ ਕਿਰਦਾਰ ਹੈਰੀ ਪਾਟਰ ਫਿਲਮ ਵਿੱਚ ਸਿਰਜਿਆ ਗਿਆ ਸੀ ਜਿਸਦਾ ਨਾਮ ਐਲਫ ਹੈ ਅਤੇ ਅਜਿਹਾ ਇੱਕ ਕਿਰਦਾਰ ਹਾਲੀਵੁਡ ਦੀ ਇੱਕ ਹੋਰ ਫਿਲਮ ET ਵਿਚ ਵੀ ਸਿਰਜਿਆ ਗਿਆ ਸੀ। ਹੋਰ ਗ੍ਰਹਿਆਂ ਦੇ ਪ੍ਰਾਣੀਆਂ ਦੇ ਕਿਰਦਾਰ ਬਾਲੀਵੁੱਡ ਦੀ ਫਿਲਮ ਕੋਈ ਮਿਲ ਗਿਆ ਵਿਚ ਜਾਦੂ ਨਾਮ ਤੋਂ ਸਿਰਜਿਆ ਗਿਆ ਸੀ। ਸੋ ਜਿਥੇ ਇਨ੍ਹਾਂ ਤਸਵੀਰਾਂ ਨੂੰ ਦੇਖ ਏਲੀਅਨ ਹੋਣ ਦਾ ਅੰਦਾਜ਼ਾ ਲਗਾ ਰਹੇ ਹਨ ਓਥੇ ਹੀ ਕਿਸੇ ਫਿਲਮ ਦੇ ਕਿਰਦਾਰ ਹੋਣ ਦਾ ਦਾਅਵਾ ਕਰ ਰਹੇ ਹਨ।