
ਕਰਮਚਾਰੀਆਂ ਦੇ ਇਹ ਸੁਣਦੇ ਹੀ ਕਿ ਮੁਫਤ 'ਚ ਬਰਗਰ ਦੇਣਾ ਸੰਭਵ ਨਹੀਂ ਹੈ ਤਾਂ ਪੁਲਸ ਵਾਲੇ ਭੜਕੇ ਪਏ
ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੁਫਤਖੋਰ ਪੁਲਸ ਦਾ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ 'ਚ ਜਦ ਇਕ ਦੁਕਾਨਦਾਰ ਨੇ ਪੁਲਸ ਵਾਲਿਆਂ ਨੂੰ ਫ੍ਰੀ 'ਚ ਬਰਗਰ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਗੁੱਸੇ 'ਚ ਆਏ ਪੁਲਸ ਵਾਲਿਆਂ ਨੇ ਕੰਮ ਕਰਨ ਵਾਲੇ 19 ਕਰਮਚਾਰੀਆਂ ਨੂੰ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ-ਕੋਰੋਨਾ ਨਾਲ ਨਜਿੱਠਣ ਲਈ ਦੇਸ਼ 'ਚ 3 ਮਹੀਨਿਆਂ ਅੰਦਰ ਬਣਾਏ ਜਾਣਗੇ 50 ਮਾਡੀਉਲਰ ਹਸਪਤਾਲ
Johnny and jugnu restaurant
ਇਹ ਘਟਨਾ ਸ਼ਨੀਵਾਰ ਦੀ ਹੈ ਜਦ ਪਾਕਿਸਤਾਨ ਦੇ ਲਾਹੌਰ ਦੇ ਮਸ਼ਹੂਰ ਬ੍ਰਾਂਡ ਜਾਨੀ ਐਂਡ ਜੁਗਰੂ ਰੈਸਟੋਰੈਂਟ ਦੇ ਕਰਮਚਾਰੀਆਂ ਨੂੰ ਪੁਲਸ ਵਾਲਿਆਂ ਨੇ ਗ੍ਰਿਫਤਾਰ ਕਰ ਲਿਆ ਅਤੇ 7 ਘੰਟਿਆਂ ਤੋਂ ਜ਼ਿਆਦਾ ਸਮਾਂ ਥਾਣੇ 'ਚ ਬਿਠਾਈ ਰੱਖਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਦੀ ਕਾਫੀ ਆਲੋਚਨਾ ਹੋ ਰਹੀ ਹੈ। ਇਕ ਰਿਪੋਰਟ ਮੁਤਾਬਕ ਪੁਲਸ ਮੁਲਾਜ਼ਮਾਂ ਨੇ 'ਜਾਨੀ ਐਂਡ ਜੁਗਰੂ' ਨਾਮਕ ਫੂਡ ਚੇਨ ਤੋਂ ਮੁਫਤ ਬਰਗਰ ਦੀ ਡਿਮਾਂਡ ਕੀਤੀ ਸੀ ਜਿਸ ਨੂੰ ਰੈਸਟੋਰੈਂਟ ਦੇ ਸਟਾਫ ਨੇ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ-ਕੋਰੋਨਾ ਦੀ ਇਹ ਵੈਕਸੀਨ ਹੈ ਹਰ ਵੈਰੀਐਂਟ 'ਤੇ 90 ਫੀਸਦੀ ਅਸਰਦਾਰ
Burger
ਕਰਮਚਾਰੀਆਂ ਦੇ ਇਹ ਸੁਣਦੇ ਹੀ ਕਿ ਮੁਫਤ 'ਚ ਬਰਗਰ ਦੇਣਾ ਸੰਭਵ ਨਹੀਂ ਹੈ ਤਾਂ ਪੁਲਸ ਵਾਲੇ ਭੜਕੇ ਪਏ। ਉਨ੍ਹਾਂ ਨੇ 19 ਕਰਮਚਾਰੀਆਂ ਨੂੰ ਤੁਰੰਤ ਹਿਰਾਸਤ 'ਚ ਲੈ ਲਿਆ ਅਤੇ ਥਾਣੇ 'ਚ ਲਿਆ ਕੇ ਬਿਠਾਈ ਰੱਖਿਆ। ਸ਼ਨੀਵਾਰ ਦੀ ਇਸ ਘਟਨਾ ਨੂੰ ਲੈ ਕੇ ਜਦ ਸੋਸ਼ਲ ਮੀਡੀਆ 'ਤੇ ਹੰਗਾਮਾ ਹੋਇਆ ਤਾਂ ਸੀਨੀਅਰ ਅਧਿਕਾਰੀ ਹਰਕਤ 'ਚ ਆ ਗਏ। ਰੈਸਟੋਰੈਂਟ ਦੇ ਬਿਆਨ ਮੁਤਾਬਕ ਗ੍ਰਿਫਤਾਰ ਕੀਤੇ ਗਏ ਕਰਮਚਾਰੀਆਂ 'ਚ ਜ਼ਿਆਦਾਤਰ ਯੂਨੀਵਰਸਿਟੀ 'ਚ ਕੰਮ ਕਰਨ ਵਾਲੇ ਨੌਜਵਾਨ ਹਨ।
ਇਹ ਵੀ ਪੜ੍ਹੋ-ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ,2 ਹਫਤੇ ਪਹਿਲਾਂ ਹੀ ਹੋਇਆ ਸੀ ਵਿਆਹ
ਫਾਸਟ-ਫੂਡ ਚੇਨ ਨੇ ਮੀਡੀਆ 'ਚ ਬਿਆਨ ਜਾਰੀ ਕਰਦੇ ਹੋਏ ਲਿਖਿਆ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਸਾਡੇ ਰੈਸਟੋਰੈਂਟ 'ਚ ਸਾਡੀ ਰਸੋਈ ਟੀਮ ਅਤੇ ਬਾਕੀ ਸਟਾਫ ਨਾਲ ਪੁਲਸ ਮੁਲਾਜ਼ਮਾਂ ਨੇ ਅਜਿਹਾ ਕੀਤਾ ਹੋਵੇ, ਇਸ ਤੋਂ ਪਹਿਲਾਂ ਵੀ ਸਾਨੂੰ ਪੁਲਸ ਵਾਲਿਆਂ ਨੇ ਕਾਫੀ ਪ੍ਰੇਸ਼ਾਨ ਕੀਤਾ ਅਤੇ ਮੁਫਤ 'ਚ ਖਾਣਾ ਨਾ ਦੇਣ 'ਤੇ ਤੰਗ ਕੀਤਾ ਹੈ। ਸਾਰੇ ਦੋਸ਼ੀ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਗਿਆ ਹੈ। ਸੂਬਾਈ ਪੁਲਸ ਨੇ ਸੀਨੀਅਰ ਅਧਿਕਾਰੀ ਇਨਾਮ ਗਨੀ ਨੇ ਦੱਸਿਆ ਕਿ 9 ਪੁਲਸ ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥਾਂ 'ਚ ਲੈਣ ਦੀ ਇਜਾਜ਼ਤ ਨਹੀਂ ਹੈ।